Share on Facebook

Main News Page

ਹੁਣ ਨਹੀਂ ਕੋਈ ਕਹਿੰਦਾ ਕਿ ਅਕਾਲ ਤਖਤ ਦੇ ਝੰਡੇ ਹੇਠ ਇੱਕਠੇ ਹੋਵੋ !
-: ਜੀਵਨ ਚਹਿਲ

ਕੋਈ 35 ਕੁ ਸਾਲ ਪਹਿਲਾਂ ਵਿਚਾਰ ਪ੍ਰਚਲਿਤ ਕਿਤਾ ਗਿਆ ਕਿ ਸਿੱਖਾਂ ਲਈ "ਅਕਾਲ ਤਖਤ ਸਰਵਉੱਚ" ਹੈ। ਇਹ ਵਿਚਾਰ ਸਿੱਖਾਂ ਦੀ ਪਕੜ ਵਿੱਚ ਆਉਣ ਤੋਂ ਪਹਿਲਾਂ ਹੀ ਰੂਪ ਵਟਾ ਕੇ 'ਅਕਾਲ ਤਖਤ ਜਥੇਦਾਰ ਸਰਵਉੱਚ' ਬਣ ਗਿਆ।

ਜਥੇਦਾਰ ਕੋਲੋਂ ਮਨਭਾਉਂਦੇ ਹੁਕਮਨਾਮੇ ਜਾਰੀ ਕਰਵਾ ਕੇ ਰਾਜਨੀਤੀ ਵਿੱਚ ਪਕੜ ਮਜ਼ਬੂਤ ਕਰਨ ਵਾਲੇ ਖਿਡਾਰੀਆਂ ਨੇ ਇਸ ਦਾ ਖੂਬ ਲਾਹਾ ਲਿਆ। ਮਨਭਾਉਂਦੇ ਹੁਕਮਨਾਮੇ ਜਾਰੀ ਕਰਨ ਲਈ ਆਗਿਆਕਾਰੀ ਜਥੇਦਾਰ ਚਾਹੀਦੇ ਸਨ। ਫਿਰ ਮਾੜੀ ਮੋਟੀ ਰੜਕ ਰੱਖਣ ਵਾਲੇ ਜਥੇਦਾਰਾਂ ਦੀ ਛੁੱਟੀ ਕਰਨ ਦਾ ਦੌਰ ਚੱਲ ਪਿਆ। ਲੋਕਾਂ ਨੂੰ ਅਕਾਲ ਤਖਤ ਦੀ 'ਸਰਵਉੱਚਤਾ' ਵਾਲੀ ਖੇਡ ਪਿਛੇ ਸੁਆਰਥੀ ਰਾਜਨੀਤੀ ਦਾ ਮਾੜਾ ਮਾੜਾ ਝੌਲਾ ਪੈਣ ਲੱਗ ਪਿਆ। ਫਿਰ ਰਾਜਨੀਤਕ ਖਿਡਾਰੀ ਅਤੇ ਜਥੇਦਾਰ ਦੋਨੋਂ ਹੀ ਨੰਗੇ ਚਿੱਟੇ ਹੋ ਕੇ ਵਿਰੋਧੀਆਂ ਖਿਲਾਫ 'ਫਤਵੇ' ਅਤੇ ਸਹਿਯੋਗੀਆਂ ਨੂੰ ਤਗਮੇ ਦੇਣ ਲੱਗ ਪਏ।

ਹੁਣ ਜਦ 'ਸਰਵਉੱਚਤਾ' ਦੇ ਢੋਂਗ ਵਾਲੀ ਖੁੱਦੋ ਖਿੱਲਰ ਗਈ, ਤਾਂ 'ਸਿੰਘ ਸਾਹਿਬ' ਆਪਣੇ ਘਰਾਂ ਅੰਦਰ ਦੁਬਕ ਗਏ।

ਹੁਣ ਅਰਦਾਸ ਵਿੱਚ ਹੋਈ ਤਬਦੀਲੀ ਦੇ ਮੁੱਦੇ ਨੂੰ ਲੈਕੇ ਕੁੱਝ 'ਕਰਨ' ਬਹਾਨੇ ਮੁੜ ਸੁਰਜੀਤ ਹੋਣ ਦੀ 'ਕੁੱਤੇ ਝਾਕ' ਵਿੱਚ ਹਨ। ਪਰ ਹੁਣ ਕੋਈ ਇਹ ਨਹੀਂ ਕਹਿ ਰਿਹਾ ਕਿ ਭਾਈ ਅਕਾਲ ਤਖਤ ਸਰਵਉੱਚ ਹੈ ਅਤੇ 'ਸਿੰਘ ਸਾਹਿਬ' ਦੇ ਹੁਕਮਨਾਮੇ 'ਤੇ ਫੁੱਲ ਚੜਾਓ।

ਵੈਸੇ ਗੁਰੂ ਦੀਆਂ ਸਿੱਖ ਸੰਗਤਾਂ ਨੇ ਇਹ ਗੱਲ ਸਮਝਣ ਵਿੱਚ ਅਤੇ ਅਕਾਲ ਤਖਤ ਦੇ ਨਾਂ 'ਤੇ ਵਰਤਾਈ ਗੁਲਾਮੀ ਦਾ ਜੂੜ ਵੱਢਣ ਵਿੱਚ 35 ਸਾਲ ਗੁਆ ਲਏ


ਟਿੱਪਣੀ: ਜੀਵਨ ਜੀ, ਗੱਲ ਤੁਹਾਡੀ 100% ਦੁਰੁਸਤ ਹੈ... ...ਪਰ ਹੈਗੇ ਆ ਕਈ ਪ੍ਰਿ. ਪਰਵਿੰਦਰ ਸਿੰਘ (ਗੁਰਮਤਿ ਸਿਖਲਾਈ ਕੇਂਦਰ) ਵਰਗੇ, ਉਹ ਹੁਣ ਮਾਨ ਦੇ ਥਾਪਿਆਂ ਕੋਲ ਘਸਾਈ ਕਰ ਰਹੇ ਹਨ, ਕਾਰਵਾਈ ਕਰਨ ਲਈ। 14 ਦਿਸੰਬਰ ਨੂੰ ਦੇਖ ਲਿਓ, ਇਨ੍ਹਾਂ ਬੇਨਤੀਆਂ ਦੇ ਆਦੀ ਸਿੱਖਾਂ ਦੀ ਅਸਲੀਯਤ... ਇਸ ਟਿੱਪਣੀ ਨੂੰ ਗਲਤ ਨਜ਼ਰੀਏ ਨਾਲ ਨਾ ਲਿਉ, ਖ਼ਾਲਸਾ ਨਿਊਜ਼ ਨੂੰ ਖੁਸ਼ੀ ਹੋਵੇਗੀ ਕਿ ਸਾਨੂੰ ਗਲਤ ਸਾਬਿਤ ਕੀਤਾ ਗਿਆ ਹੈ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top