Share on Facebook

Main News Page

ਯੂ. ਏ. ਈ. ਦੀ ਸੰਗਤ ਅਰਦਾਸ ਸਬੰਧੀ ਆਪਣੇ ਫੈਸਲੇ 'ਤੇ ਦ੍ਰਿੜ

ਬੀਤੇ ਦਿਨੀ ਜੋ ਯੂ. ਏ. ਈ. ਦੀ ਸੰਗਤ ਵਲੋਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਹਿਾੜੇ ਦੇ ਸਮਾਗਮ ਦੌਰਾਨ ਅਰਦਾਸ ਵਿਚ "ਭਗਉਤੀ" ਦੀ ਜਗ੍ਹਾ "ਅਕਾਲ ਪੁਰਖ" ਸ਼ਬਦ ਦੀ ਵਰਤੋਂ ਸੰਗਤੀ ਰੂਪ ਵਿਚ ਕੀਤੀ ਗਈ ਹੈ। ਇਹ ਫੈਸਲਾ ਸੰਗਤ ਦੀ ਸਰਬ ਸਹਿਮਤੀ ਨਾਲ ਲਿਆ ਗਿਆ ਸੀ, ਕਿਉਂਕਿ ਇਹ ਅਰਦਾਸ ਸੰਗਤੀ ਤੌਰ 'ਤੇ ਕਾਫੀ ਸਮੇ ਤੋਂ ਘਰਾਂ ਘਰਾਂ ਵਿਚ ਹੋ ਰਹੇ ਸਮਾਗਮਾਂ ਵਿੱਚ ਕੀਤੀ ਜਾ ਰਹੀ ਸੀ।

ਸੰਗਤਾਂ ਨੇ ਇਹ ਫੈਸਲਾ ਕੀਤਾ ਕਿ ਪ੍ਰਚਾਰਕ ਅਦਾਰਿਯਾਂ ਵਿਚ ਭੀ ਅਰਦਾਸ "ਪ੍ਰਿਥਮ ਅਕਾਲ ਪੁਰਖ ਸਿਮਰ ਕੇ, ਗੁਰੂ ਨਾਨਕ ਲਈ ਧਿਯਾਏ" ਦੀ ਹੀ ਵਰਤੋਂ ਹੋਣੀ ਚਾਹੀਦੀ ਹੈ।

ਜਿਹੜੇ ਲੋਕ ਧਮਕੀਆਂ ਨਾਲ ਪ੍ਰਚਾਰਕ ਅਦਾਰੇ ਬੰਦ ਕਰਵਾਉਣਾ ਚਾਹੁੰਦੇ ਹਨ ਅਤੇ ਸੰਗਤ ਦੀ ਸੋਚ ਬਦਲਨੀ ਚਾਹੁੰਦੇ ਹਨ, ਓਹ ਸੋਚ ਲੈਣ ਕਿ ਸੰਗਤ ਸਿਰਫ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਦੀ ਹੈ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹੀ ਸੇਧ ਅਨੁਸਾਰ ਹੋਰ ਭੀ ਸੁਧਾਰ ਕਰ ਸਕਦੀ ਹੈ।

ਭਗੌਤੀ ਦੀ ਜਗ਼ਹ ਅਕਾਲ ਪੁਰਖ ਸ਼ਬਦ ਦੀ ਵਰਤੋਂ ਕਿਉਂ ਕੀਤੀ ਗਈ ਹੈ, ਇਸ ਲਈ ਹੇਠ ਦਿੱਤੀ ਤਸਵੀਰ ਦੇਖੀ ਜਾਵੇ।


ਟਿੱਪਣੀ: ਅਬੀਰ ਗੁਰਦੁਆਰਾ ਪ੍ਰਬੰਧਕਾਂ ਨੂੰ ਵੀ ਬੇਨਤੀ ਹੈ ਕਿ ਸੰਗਤ ਵੱਲੋਂ ਲਏ ਗਏ ਫੈਸਲੇ ਦਾ ਸਾਥ ਦਿਓ, ਬਾਦਲ ਦੇ ਪੱਪੂਆਂ ਤੋਂ ਡਰਣ ਦੀ ਲੋੜ ਨਹੀਂ, ਸਿੱਖਾਂ ਦਾ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਨਾ ਕਿ ਇਹ ਟੁੱਕੜਬੋਚ, ਜਿੰਨ੍ਹਾਂ ਦੀ ਅਸਲੀਯਤ ਕਿਸੇ ਕੋਲ ਛੁਪੀ ਨਹੀਂ। ਇਨ੍ਹਾਂ ਦੇ ਬੁਲਾਵੇ 'ਤੇ ਕੋਈ ਸਪਸ਼ਟੀਕਰਣ ਦੇਣ ਦੀ ਲੋੜ ਨਹੀਂ, ਇਹ ਲੋਕ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕਰਣਗੇ, ਪਰ ਸ਼੍ਰੋਮਣੀ ਕਮੇਟੀ ਦਾ ਦਾਇਰਾ ਸਿਰਫ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੱਕ ਹੀ ਸੀਮਿਤ ਹੈ, ਤੇ ਜਥੇਦਾਰ ਨਾਮ ਦੀ ਕੋਈ ਪਦਵੀ ਨਹੀਂ...

ਇਸ ਲਈ ਡਟੇ ਰਹੋ, ਗੁਰੂ ਅਤੇ ਸੰਗਤ ਤੁਹਾਡੇ ਨਾਲ ਹੈ। ਤੁਹਾਡੀ ਦਿਖਾਈ ਗਈ ਦ੍ਰਿੜਤਾ, ਇੱਕ ਮਿਸਾਲ ਕਾਇਮ ਕਰ ਸਕਦੀ ਹੈ ਤੇ ਜੇ ਕਮਜ਼ੋਰੀ ਦਿਖਾਈ ਗਈ ਤਾਂ, ਤੁਸੀਂ ਇਨ੍ਹਾਂ ਮਰ ਚੁਕੇ ਜਥੇਦਾਰਾਂ ਦੀ ਲਾਸ਼ 'ਚ ਨਵੀਂ ਰੂਹ ਫੂਕਣ ਦੇ ਜ਼ਿੰਮੇਵਾਰ ਹੋਵੋਗੇ। ਸਾਰੇ ਸਿੱਖਾਂ ਦੀਆਂ ਨਜ਼ਰਾਂ ਤੁਹਾਡੇ ਲਏ ਜਾਣ ਵਾਲੇ ਫੈਸਲੇ ਵੱਲ ਲੱਗੀਆਂ ਹੋਈਆਂ ਹਨ, ਆਸ ਹੈ ਗੁਰੂ ਨੂੰ ਪਿੱਠ ਨਹੀਂ ਦਿਖਾਉਗੇ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top