Share on Facebook

Main News Page

ਅਕਾਲਪੁਰਖ ਨੂੰ ਛੱਡ ਕੇ ਭਗੌਤੀ ਦਾ ਸਿਮਰਨ ਅਤੇ ਤੇ ਅਰਦਾਸ ਕਰਨ ਵਾਲਿਆਂ ਨੂੰ "ਭਗੌਤੀਏ" ਨਾਮ ਦੇਣਾ ਹੀ ਠੀਕ ਹੋਵੇਗਾ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਵਜਹੁ ਸਾਹਿਬ ਕਾ ਸੇਵ ਬਿਗਾਨੀਐਸੇ ਗੁਨਹੁ ਅਛਾਦਿਓ ਪ੍ਰਾਨੀ॥

ਆ ਸ਼ਰਮ ਲਾਹ ਚੁਕੇ ਵਿਅਕਤੀ ਲਈ ਪੰਜਾਬੀ ਦੀ ਇੱਕ ਕਹਾਵਤ ਹੈ "ਮੂੰਹ ਤੋਂ ਲੱਥੀ ਲੋਈ, ਕੀ ਕਰੇਸੀ ਕੋਈ।"

ਗਿਰਾਵਟ ਦੀ ਕੋਈ ਹੱਦ ਨਹੀਂ ਰਹੀ, ਨਾਮ ਅਕਾਲ ਤਖ਼ਤ ਦਾ, ਲਿਫਾਫੇ ਤੇ ਹਾਰ ਅਕਾਲ ਤਖ਼ਤ ਦੇ ਨਾਮ 'ਤੇ ਸਿਆਸਤ ਦੀਆਂ ਕੁਰਸੀਆਂ ਅਕਾਲੀ ਦਲ ਦੇ ਨਾਮ 'ਤੇ, ਪਰ ਅਕਾਲ ਪੁਰਖ ਦਾ ਨਾਮ ਨਹੀਂ ਸੁਣਨਾ ਚਾਹੁੰਦੇ, ਇਨ੍ਹਾਂ ਨੂੰ ਅਕਾਲ ਪੁਰਖ ਦੇ ਨਾਮ ਤੋਂ ਐਲਰਜੀ ਹੈ।

ਇਹ ਭਗੌਤੀ ਦੇਵੀ ਦੇ ਭਗਤ, ਸਿੱਖਾਂ ਨੂੰ ਧਮਕੀਆਂ ਰਾਹੀਂ ਹੁਕਮ ਕਰਦੇ ਹਨ ਕਿ "ਸਿੱਖੋ ਤੁਸੀਂ ਸਿਮਰਨ ਅਤੇ ਅਰਦਾਸ ਅਕਾਲ ਪੁਰਖ ਦਾ ਨਮ ਲੈਕੇ ਨਹੀਂ ਕਰ ਸਕਦੇ, ਭਗੌਤੀ ਦੇਵੀ ਦਾ ਸਿਮਰਨ ਤੇ ਅਰਦਾਸ ਹੀ ਕਰਨੀ ਪਵੇਗੀ।"

ਹੁਣ ਤਾਂ ਇਹ ਜਾਗਰਤ ਸਿੱਖੀ 'ਤੇ ਨਿਰਭਰ ਹੈ ਕਿ ਕਿਹੜੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਮੰਨ ਕੇ ਇੱਕ ਅਕਾਲਪੁਰਖ ਦਾ ਸਿਮਰਨ ਅਤੇ ਅਰਦਾਸ ਕਰਦੇ ਹਨ ਅਤੇ ਕਿਹੜੇ ਇਨ੍ਹਾਂ ਦੀਆਂ ਧਮਕੀਆਂ ਤੋਂ ਡਰਦੇ ਭਗੌਤੀ (ਦੁਰਗਾ ਦੇਵੀ) ਦਾ ਸਿਮਰਨ ਅਤੇ ਅਰਦਾਸ ਕਰਦੇ ਹਨ।

ਮੈਂ ਸਮਝਦਾ ਹਾਂ, ਹੁਣ ਅਕਾਲਪੁਰਖ ਨੂੰ ਛੱਡ ਕੇ ਭਗੌਤੀ ਦਾ ਸਿਮਰਨ ਅਤੇ ਤੇ ਅਰਦਾਸ ਕਰਨ ਵਾਲਿਆਂ ਇਨਹਾਂ ਅਖੌਤੀ ਅਕਾਲ ਤਖ਼ਤੀਆਂ ਅਤੇ ਅਖੌਤੀ ਅਕਾਲੀਆਂ ਨੂੰ ਭੀ "ਭਗੌਤੀਏ" ਨਾਮ ਦੇਣਾ ਹੀ ਠੀਕ ਹੋਵੇਗਾ, ਕਿਉਂਕਿ ਗੁਰੂ ਹੁਕਮ ਹੈ-

ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਐ
As are the deeds done, so is the reputation one acquires.


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top