Share on Facebook

Main News Page

ਲਮਹੋਂ ਨੇ ਖ਼ਤਾ ਕੀ, ਸਦੀਉਂ ਨੇ ਸਜ਼ਾ ਪਾਈ
-: ਸੰਪਾਦਕ ਖ਼ਾਲਸਾ ਨਿਊਜ਼

ਯੂ.ਏ.ਈ ਗੁਰਦੁਆਰੇ ਦੇ ਪ੍ਰਧਾਨ ਸੁਰਜੀਤ ਮਠਾੜੂ ਵੱਲੋਂ ਬਾਦਲ ਦੇ ਟੁੱਕੜਬੋਚਾਂ ਦਾ ਦਬਕਾ ਨਾ ਸਹਾਰਦੇ ਹੋਏ, ਮੁਆਫੀ ਮੰਗਣਾ, ਸਿਰੇ ਦੀ ਕਾਇਰਤਾ, ਮੂਰਖਤਾ ਅਤੇ ਗੁਰਮਤਿ ਵਿਰੋਧੀ ਕਾਰਵਾਈ ਕੀਤੀ ਹੈ।

ਇਤਿਹਾਸ 'ਚ ਆਪਣਾ ਨਾਮ ਸੁਨਹਰੀ ਅੱਖਰਾਂ 'ਚ ਲਿਖਵਾਉਣ ਦਾ ਮੌਕਾ ਗਵਾ ਲਿਆ ਅਤੇ ਆਪਣੇ ਨਾਮ 'ਤੇ ਕਲੰਕ ਲਵਾ ਲਿਆ। ਇਹ ਨਹੀਂ ਕਿ ਇਸ ਮੂਰਖ ਪ੍ਰਧਾਨ ਦੇ ਕਾਇਰਾਨਾ ਕਦਮ ਕਰਕੇ, ਇਹ ਕੰਮ ਰੁਕ ਜਾਣਾ ਹੈ, ਕੰਮ ਨਹੀਂ ਰੁਕਦੇ, ਨਾ ਪਹਿਲਾਂ ਰੁਕੇ ਸੀ, ਨਾ ਹੁਣ ਰੁਕਣਗੇ... ਥੋੜ੍ਹੇ ਸਾਲ ਪਹਿਲਾਂ ਵੀ ਇਨ੍ਹਾਂ ਮਰੇ ਹੋਏ ਪੱਪੂਆਂ 'ਚ ਰੂਹ ਫੂਕੀ ਗਈ ਸੀ, ਜਿਸਦਾ ਖ਼ਾਮਿਯਾਜ਼ਾ ਸਾਰੇ ਸਿੱਖਾਂ ਨੂੰ ਹੁਣ ਤੱਕ ਭੁਗਤਣਾ ਪਿਆ ਹੈ, ਤੇ ਇਸ ਕਾਰਵਾਈ ਨੇ ਇਨ੍ਹਾਂ ਪੱਪੂਆਂ ਦੀ ਖ਼ਤਮ ਹੋ ਚੁਕੀ ਸਾਖ਼ ਨੂੰ ਮੁੱੜ ਸਹਾਰਾ ਦਿੱਤਾ ਹੈ।

ਪਤਾ ਨਹੀਂ ਕਦੋਂ ਸਿੱਖਾਂ ਅਤੇ ਗੁਰਦੁਆਰਿਆਂ 'ਤੇ ਕਾਬਜ਼ ਨਾਲਾਇਕ ਪ੍ਰਬੰਧਕਾਂ ਨੂੰ ਅਕਲ ਆਵੇਗੀ, ਕਦੋਂ ਗੁਰਮਤਿ ਦਾ ਪੱਲਾ ਫੜ੍ਹਨਗੇ, ਸਿਰਫ ਗੋਲਕ ਬਚਾਉਣ ਲਈ ਇਹ ਗੁਰਦੁਆਰਾ ਪ੍ਰਬੰਧਕ ਧਰਮ ਈਮਾਨ ਸਭ ਵੇਚ ਦਿੰਦੇ ਨੇ... ਲੱਖ ਲਾਹਨਤ ਹੈ ਪ੍ਰਧਾਨ ਸੁਰਜੀਤ ਸਿੰਘ 'ਤੇ... ਨਾਮ ਤਾਂ ਸੁਰਜੀਤ ਸਿੰਘ ਹੈ, ਪਰ ਕੰਮ ਮਰੀ ਹੋਈ ਜ਼ਮੀਰ ਵਾਲੇ ਕੀਤੇ ਹਨ, ਹਾਂ ਪੱਪੂਆਂ ਨੂੰ ਮੁੜ ਸੁਰਜੀਤ ਜ਼ਰੂਰ ਕਰ ਦਿੱਤਾ ਹੈ... 

ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ
What can you say, to one who is blind and without wisdom?

ਇੱਕ ਗੱਲ ਹੋਰ... ਇਸ ਤਰ੍ਹਾਂ ਦੀ ਕਾਇਰਤਾ ਨਾਲ, ਹੋਰ ਬਲ ਮਿਲਦਾ ਹੈ, ਅਤੇ ਕੋਕੜੂਆਂ ਦੀ ਪਛਾਣ ਹੁੰਦੀ ਹੈ... ਕੋਈ ਪੰਜ ਸੱਤ ਸਾਲ ਪਿੱਛੇ ਜਦੋਂ ਕੋਈ ਅਖੌਤੀ ਦਸਮ ਗ੍ਰੰਥ ਦੀ ਗੱਲ ਕਰਦਾ ਸੀ, ਤਾਂ ਲੋਕ ਚਾਰੇ ਖੁਰ ਚੁੱਕ ਕੇ ਪੈਂਦੇ ਸੀ, ਹੁਣ ਬਹੁਤਾਤ ਲੋਕਾਂ ਨੂੰ ਉਸ ਕੂੜ੍ਹ ਗ੍ਰੰਥ ਦਾ ਪਤਾ ਚੱਲ ਚੁਕਿਆ ਹੈ... ਇਸੇ ਤਰ੍ਹਾਂ ਅਰਦਾਸ ਨੂੰ ਗੁਰਮਤਿ ਅਨੁਸਾਰੀ ਕਰਣ ਵਿੱਚ ਵੀ ਕਈ ਸਾਲ ਲੱਗਣਗੇ, ਹਾਲੇ ਤਾਂ ਸ਼ੁਰੁਆਤ ਹੈ... ਅਰਦਾਸ ਕੋਈ ਗੁਰਬਾਣੀ ਨਹੀਂ, ਕਿ ਜਿਸ ਵਿੱਚ ਤਬਦੀਲੀ ਨਾ ਹੋ ਸਕੇ। ਅਸੀਂ ਇਸ ਤਬਦੀਲੀ ਦੇ ਹੱਕ 'ਚ ਹਾਂ, ਤੇ ਹੋਰ ਥਾਵਾਂ 'ਤੇ ਵੀ ਹੋਵੇਗੀ।

ਇਸ ਸੁਧਾਰ 'ਚ ਸਿਰਫ ਉਹੀ ਲੋਕ ਨਾਲ ਚੱਲਣਗੇ ਜਿਹੜੇ ਵਾਕਿਆ ਹੀ ਗੁਰੂ ਨਾਲ ਜੁੜੇ ਹਨ... ਬਹੁਤੇ ਨਾਮਵਰ ਪ੍ਰਚਾਰਕ ਭਾਂਵੇਂ ਜਾਗਰੂਕ ਹੀ ਅਖਵਾਉਂਦੇ ਹੋਣ, ਇਸ ਮਸਲੇ 'ਤੇ ਚੁੱਪ ਹੀ ਹਨ... ਖੈਰ... ਉਨ੍ਹਾਂ ਦੀ ਰੋਜ਼ੀ ਰੋਟੀ ਦਾ ਮਸਲਾ ਹੈ... ਪ੍ਰਬੰਧਕਾਂ ਦੀ ਗੋਲਕ ਦਾ ਮਸਲਾ ਹੈ... ਗੁਰੂ ਤਾਂ ਟਾਈਮ ਪਾਸ ਹੈ... ਕਿ ਨਹੀਂ। ਕੀ ਮੈਂ ਝੂਠ ਬੋਲਿਆ ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top