Share on Facebook

Main News Page

ਖ਼ਾਲਸਾ ਨਿਊਜ਼ ਦੀ ਨਕਲ
-: ਸੰਪਾਦਕ ਖ਼ਾਲਸਾ ਨਿਊਜ਼

ਖ਼ਾਲਸਾ ਨਿਊਜ਼ ਪਿਛਲੇ 7-8 ਸਾਲਾਂ ਤੋਂ ਲਗਾਤਾਰ ਆਪਣੇ ਤੌਰ 'ਤੇ, ਗੁਰਮਤਿ ਅਨੁਕੂਲ ਸਿੱਖ / ਸਿੱਖ ਸੰਸਥਾਵਾਂ ਨੂੰ ਸਹਿਯੋਗ ਦਿੰਦੀ ਆ ਰਹੀ ਹੈ, ਅਤੇ ਜਿੰਨੀ ਗੁਰੂ ਵੱਲੋਂ ਬਖਸ਼ਿਸ਼ ਸਮਝ ਹੈ, ਉਸ ਅਨੁਸਾਰ ਨਿਸ਼ਕਾਮ ਕਰ ਰਹੇ ਹਾਂ।

ਹੁਣ ਕਈ ਫੇਸਬੁੱਕ ਪੇਜ ਬਣ ਰਹੇ ਨੇ, ਜਿਨ੍ਹਾਂ 'ਚ ਇੱਕ ਹੂਬਹੂ "ਖ਼ਾਲਸਾ ਨਿਊਜ਼" ਦਾ ਨਾਮ ਅਤੇ ਲੋਗੋ ਨੂੰ, ਬਿਨਾਂ ਇਜਾਜ਼ਤ ਇਸਤੇਮਾਲ ਕੀਤਾ ਗਿਆ ਹੈ, ਜੋ ਸਰਾਸਰ ਧੋਖਾ ਹੈ। ਭਾਂਵੇਂ ਕਿ ਉਸ 'ਤੇ ਐਸ ਵੇਲੇ ਕੋਈ ਗੱਲਤ ਖਬਰ ਜਾਂ ਪੋਸਟ ਨਹੀਂ, ਪਰ ਸਮਾਂ ਪੈਣ 'ਤੇ ਗ਼ਲਤ ਇਸਤੇਮਾਲ ਹੋ ਸਕਦਾ ਹੈ, ਜਿਸਦੀ ਜ਼ਿੰਮੇਵਾਰੀ ਸਾਡੀ ਨਹੀਂ।

This is Fake page >> https://www.facebook.com/%E0%A8%96%E0%A8%BE%E0%A8%B2%E0%A8%B8%E0%A8%BE-%E0%A8%A8%E0%A8%BF%E0%A9%B3%E0%A9%82%E0%A8%9C-1678203429084329/?__mref=message_bubble

ਨਕਲ ਦਾ ਸਭ ਤੋਂ ਵੱਧ ਫਾਇਦਾ ਇਹ ਹੁੰਦਾ ਹੈ ਕਿ ਨਕਲ ਕਰਣ ਵਾਲੇ ਨੂੰ ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ। ਕੋਈ ਵੀ ਚੱਲ ਚੁਕਿਆ ਬਰੈਂਡ, ਚੱਲ ਚੁਕਿਆ ਨਾਮ... ਉਸ ਦੀ ਨਕਲ ਪੇਸ਼ ਕਰੋ, ਤੇ ਕੁੱਝ ਦੇਰ ਤੱਕ ਉਸਦਾ ਫਾਇਦਾ ਉਠਾਉ। ਇਸ ਗੱਲ ਦਾ ਉਸ ਪੇਜ ਨੂੰ ਚਲਾਉਣ ਵਾਲੇ ਵੀਰ / ਭੈਣ ਨੂੰ ਮੈਸੇਜ ਕਰਕੇ ਦੱਸ ਦਿੱਤਾ ਗਿਆ ਹੈ।

ਖ਼ਾਲਸਾ ਨਿਊਜ਼ ਦਾ ਇੱਕੋ ਇੱਕ ਫੇਸਬੁੱਕ ਪੇਜ਼ ਹੈ, ਜੋ ਥੱਲੇ ਦਿੱਤੇ ਲਿੰਕ 'ਤੇ ਖੋਲਿਆ ਜਾ ਸਕਦਾ ਹੈ:

This is Real page: https://www.facebook.com/KhalsaNews

Display Name: KN KhalsaNews

ਕਿਸੇ ਨੂੰ ਕੋਈ ਭੁਲੇਖਾ ਹੋਵੇ ਤਾਂ khalsanews@yahoo.com 'ਤੇ ਈਮੇਲ ਕਰਕੇ ਪੁੱਛਿਆ ਜਾ ਸਕਦਾ ਹੈ। ਇਹ ਜਾਣਕਾਰੀ ਵੀ ਸਾਨੂੰ ਇੱਕ ਸੁਹਿਰਦ ਵੀਰ ਨੇ ਭੇਜੀ ਸੀ, ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top