Share on Facebook

Main News Page

ਸੁਰਜੀਤ ਮਠਾੜੂ ! ਧਿੱਕਾਰ ਹੈ ਤੇਰੇ ਪ੍ਰਧਾਨ ਹੋਣ 'ਤੇ
-: ਇੰਦਰਜੀਤ ਸਿੰਘ ਕਾਨਪੁਰ

ਬਹੁਤ ਹੀ ਸ਼ਰਮ ਅਤੇ ਸਿਰ ਨੀਵਾਂ ਕਰ ਦੇਣ ਵਾਲੀ ਇਹ ਖਬਰ ਹੈ। ਇਹੋ ਜਹੇ ਪ੍ਰਧਾਨਾਂ ਨੇ ਆਪਣੀਆਂ ਕੁਰਸੀਆਂ ਬਚਾਉਣ ਲਈ ਸਿੱਖੀ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ਹੈ।

ਜੇ ਬੰਦੇ ਦੀਆਂ ਟੰਗਾਂ ਵਿੱਚ ਤਾਕਤ ਨਹੀਂ ਹੁੰਦੀ ਤੇ ਉਹ ਪਹਾੜ ਚੜ੍ਹ ਜਾਣ ਦਾ ਦਾਅਵਾ ਕਿਉਂ ਕਰਦਾ ਹੈ ? ਮਰੀ ਹੋਈ ਜ਼ਮੀਰ ਵਾਲਾ ਇਹ ਪ੍ਰਧਾਨ ਆਪਣੀ ਕੁਰਸੀ ਤਾਂ ਬਚਾ ਲਵੇਗਾ, ਗੁਰਬਚਨ ਪੱਪੂ ਕੋਲੋਂ ਮੁਆਫੀ ਮੰਗ ਕੇ, ਲੇਕਿਨ ਸਾਰੀ ਉਮਰ ਭਗੌਤੀ ਦਾ ਗੁਲਾਮ ਤੇ ਪੁਜਾਰੀ ਬਣਕੇ, ਆਪਣੀ ਜ਼ਮੀਰ ਕੋਲੋਂ ਚਪੇੜਾਂ ਖਾਂਦਾ ਰਹੇਗਾ ਅਤੇ ਡੁਬਈ ਦੀਆਂ ਜਾਗਰੂਕ ਸੰਗਤਾਂ ਕੋਲੋਂ ਆਪਣਾਂ ਮੁੰਹ ਛੁਪਾਉਂਦਾ ਰਹੇਗਾ

ਭਲਾ ਤੇਰੀ ਕੇੜ੍ਹੀ ਜਾਇਦਾਦ ਗੁਰਬਚਨਾਂ ਖੋਹ ਕੇ ਲੈ ਚੱਲਾ ਸੀ, ਜੋ ਤੂੰ ਉਸਤੋਂ ਬਿਨਾਂ ਬੁਲਾਏ ਮੁਆਫੀ ਮੰਗ ਲਈ ? ਧਿੱਕਾਰ ਹੈ ਤੇਰੇ ਪ੍ਰਧਾਨ ਹੋਣ 'ਤੇ ....ਥੂ ਥੂ....ਥੂ। ਆਪਣੇ ਨਾਮ ਨੂੰ "ਸੁਰਜੀਤ ਨਾਲ ਸਿੰਘ" ਦੋਹਾਂ ਨੂੰ ਕਲੰਕ ਲਾ ਲਿਆ ਇਸਨੇ ਗੁਰਬੱਚਨੇ ਨੂੰ ਫਿਰ ਸਾਹ ਲੈਣ ਦਾ ਮੌਕਾ ਦੇ ਦਿੱਤਾ ਇਸ ਮਰੀ ਜ਼ਮੀਰ ਵਾਲੇ ਪ੍ਰਧਾਨ ਨੇ। ਜੇ ਡੁਬਈ ਦੀ ਸੰਗਤ ਵਿੱਚ ਜ਼ਰਾ ਵੀ ਜਾਗਰੂਕਤਾ 'ਤੇ ਗੁਰਮਤਿ ਨੂੰ ਸਮਝਣ ਦੀ ਤਾਕਤ ਹੈ, ਤਾਂ ਇਸ ਮੂਰਖ ਪ੍ਰਧਾਨ ਨੂੰ ਮੂੰਹ ਨਾ ਲਾਵੇ ਤੇ ਇਸ ਦਾ ਬਾਈਕਾਟ ਕਰ ਦੇਵੇ।

ਕਈ ਲੋਕਾਂ ਦਾ ਕਹਿਣਾ ਹੈ ਕਿ ਪ੍ਰੋ. ਦਰਸ਼ਨ ਸਿੰਘ ਉਥੇ ਪਹਿਲਾਂ ਕਿਉਂ ਗਏ ਸੀ, ਉਨ੍ਹਾਂ ਨੂੰ ਦਸ ਦੇਣਾ ਬਣਦਾ ਹੈ ਕਿ ਪ੍ਰੋ. ਸਾਹਿਬ, ਸੁਰਜੀਤ ਮਠਾੜੂ ਦੇ ਸੱਦੇ 'ਤੇ ਨਹੀਂ ਗਏ ਸੀ, ਸੰਗਤਾਂ ਦੇ ਸੱਦੇ 'ਤੇ ਗਏ ਸੀ, ਤੇ ਸੰਗਤਾਂ ਦੇ ਸੱਦੇ 'ਤੇ ਜਾਂਦੇ ਰਹਿਣਗੇ।

ਜਿਹੜਾ ਆਪ ਅਖਵਾਉਂਦੀ ਰਹਿਤ ਮਰਿਆਦਾ ਨਹੀਂ ਮੰਨਦਾ, ਉਹ ਕਹਿ ਰਿਹਾ ਹੈ ਕਿ ਉਸਦੇ ਗੁਰਦੁਆਰੇ 'ਚ ਸਿੱਖ ਰਹਿਤ ਮਰਿਆਦਾ ਅਨੁਸਾਰ ਹੀ ਅਰਦਾਸ ਹੋਵੇਗੀ, ਵਾਹ !!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top