- ਆਪਣੇ ਸਾਥੀਆਂ ਨਾਲ ਵੀ ਸ਼ੇਅਰ ਨਹੀਂ ਕੀਤੀ ਅਮਰਿੰਦਰ ਨੇ ਸਕੀਮ
ਬਠਿੰਡੇ
ਦੀ 15 ਦਸੰਬਰ ਦੀ ਕਾਂਗਰਸ ਰੈਲੀ ਸਮੇਂ ਵਿਚ ਭਾਸ਼ਣ ਕਰਦੇ ਹੋਏ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ
ਰੁਕ ਕੇ ਪਾਣੀ ਦਾ ਗਿਲਾਸ ਮੰਗਿਆ ਤਾਂ ਇੱਕ ਵਾਰ ਲੱਗਿਆ ਤਾਂ ਇੱਕ ਵਾਰ ਲੱਗਿਆ ਕਿ ਉਹ ਬੋਲਦੇ
ਹਫ ਗਏ ਨੇ ਤੇ ਉਨ੍ਹਾ ਨੂੰ ਪਿਆਸ ਲੱਗੀ ਸੀ, ਪਰ ਨਾਲ ਹੀ ਜਦੋਂ ਉਨ੍ਹਾ ਨੇ ਖਡੂਰ ਸਾਹਿਬ ਦੇ
ਸਾਬਕਾ ਐਮ ਐਲ ਏ ਰਮਨਦੀਪ ਸਿੱਕੀ ਨੂੰ ਆਵਾਜ਼ ਮਾਰੀ ਤਾਂ ਵੀ ਸਮਝ ਨਹੀਂ ਸੀ ਆਇਆ।

ਪਰ ਜਦੋਂ ਕੈਪਟਨ ਨੇ ਹੱਥ ਧੋ ਕੇ ਆਪਣੇ ਹੱਥ
ਵਿਚ ਗੁਟਕਾ ਸਾਹਿਬ ਫੜ ਕੇ ਮੱਥੇ ਨੂੰ ਲਾ ਕੇ, ਗੁਟਕੇ ਸਾਹਿਬ ਦੀ ਸਹੁੰ ਖ਼ਾਕੇ ਇਹ ਐਲਾਨ ਕੀਤਾ
ਕਿ ਉਹ ਚਾਰ ਹਫ਼ਤਿਆਂ ਵਿੱਚ ਨਸ਼ੇ ਖ਼ਤਮ ਕਰਨਗੇ ਅਤੇ ਭਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨਗੇ, ਤਾਂ
ਲੋਕਾਂ ਨੂੰ ਸਮਝ ਆਈ ਕਿ ਉਹ ਪਾਣੀ ਦਾ ਗਲਾਸ ਕਿਓਂ ਮੰਗ ਰਹੇ ਸਨ । ਇਸ ਤੋਂ ਬਾਅਦ ਵੀ
ਉਹ ਕਿੰਨੀ ਦੇਰ ਗੁਟਕਾ ਹੱਥ ਵਿਚ ਲੈਕੇ ਬੋਲਦੇ ਰਹੇ ਅਤੇ ਆਪਣੇ ਮਿੰਨੀ ਮੈਨੀਫੈੱਸਟੋ ਵਿਚਲੇ
ਵਾਅਦੇ ਪੜ੍ਹ ਕੇ ਸੁਣਾਉਂਦੇ ਰਹੇ ਅਤੇ ਇਨ੍ਹਾ ਨੂੰ ਪੂਰਾ ਕਰਨ ਦੇ ਐਲਾਨ ਕਰਦੇ ਰਹੇ ਨੇ।
ਇਹ ਵੀ ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ
ਸਿੰਘ ਨੇ ਰਮਨਦੀਪ ਸਿੱਕੀ ਜਾਂ ਇੱਕ ਅੱਧ ਹੋਰ ਕਾਂਗਰਸੀ ਤੋਂ ਬਿਨਾਂ ਆਪਣੇ ਬਹੁਤੇ ਸੀਨੀਅਰ
ਸਾਥੀਆਂ ਨਾਲ ਵੀ ਪਹਿਲਾਂ ਸਾਂਝੀ ਨਹੀਂ ਸੀ ਕੀਤੀ ਅਤੇ ਉਨ੍ਹਾ ਵਿੱਚੋਂ ਵੀ ਬਹੁਤਿਆਂ ਨੂੰ ਮੌਕੇ
ਤੇ ਪਤਾ ਲੱਗਾ।
ਅਮਰਿੰਦਰ ਸਿੰਘ ਦਾ ਇਹ ਨੇਵੇਕਲਾ ਅਤੇ ਆਪਣੀ ਕਿਸਮ ਦਾ ਪਹਿਲਾ ਐੱਕਸ਼ਨ
ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਇਹ ਵੀ ਸਵਾਲ ਉਠ ਰਹੇ ਕਿ ਉਨ੍ਹਾ ਦਾ ਅਜਿਹਾ ਕਰਨ ਦਾ
ਕੀ ਮਕਸਦ ਸੀ ?
ਇੱਕ ਕਾਰਨ ਇਹ ਹੋ ਸਕਦਾ ਹੈ ਕਿ ਉਹ
ਆਪਣੇ ਆਪ ਨੂੰ ਇੱਕ ਸੱਚਾ ਸਿੱਖ ਅਤੇ ਧਾਰਮਿਕ ਰੁਚੀ ਵਾਲਾ ਨੇਤਾ ਦਰਸਾਉਣ ਦੀ ਕੋਸ਼ਿਸ਼ ਹੋਵੇ ।
ਦੂਜਾ ਇਹ ਹੋ ਸਕਦਾ ਹੈ ਕਿ ਪੰਜਾਬ
ਦੀ ਸਿੱਖ ਭਾਈਚਾਰੇ ਦੀ ਮਾਨਸਿਕਤਾ ਨੂੰ ਟੁੰਬਣਾ ਚਾਹੁੰਦੇ ਹੋਣ ਅਤੇ ਉਹ ਉਸ ਮੌਕੇ ਜਦੋਂ ਪਿਛਲੇ
ਸਮੇਂ ਦੌਰਾਨ ਵਾਪਰੀਆਂ ਕਈ ਘਟਨਾਵਾਂ ਕਾਰਨ ਸਿੱਖ ਮਨਾਂ ਵਿਚ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ
ਦਾ ਅਕਸ ਅਤੇ ਕਿਰਦਾਰ ਸਿੱਖੀ ਦੇ ਨਜ਼ਰੀਏ ਤੋਂ ਹਲਕਾ ਅਤੇ ਸ਼ੱਕੀ ਬਣਿਆ ਹੋਇਆ ਹੈ । ਉਂਝ ਵੀ
ਪਿਛਲੇ ਸਮੇਂ ਵਿਚ ਅਮਰਿੰਦਰ ਸਿੰਘ ਪਿਛਲੇ ਸਮੇਂ ਵਿਚ ਆਪਣੇ ਆਪ ਨੂੰ ਮੁੱਖ ਮੰਤਰੀ ਪ੍ਰਕਾਸ਼
ਸਿੰਘ ਬਾਦਲ ਨਾਲੋਂ ਵਧੇਰੇ ਚੰਗਾ ਸਿੱਖ ਦਰਸਾਉਂਦੇ ਰਹੇ ਹਨ । ਸਿੱਖ ਧਾਰਮਿਕ ਭਾਵਨਾਵਾਂ ਅਧੀਨ
ਹੀ ਉਨ੍ਹਾ ਨੇ 1984 ਵਿਚ ਆਪ੍ਰੇਸ਼ਨ ਬਲਿਊ ਸਟਾਰ ਦੇ ਰੋਸ ਵਜੋਂ ਲੋਕ ਸਭਾ ਦੀ ਮੈਂਬਰੀ ਤੋਂ
ਅਸਤੀਫ਼ਾ ਦੇ ਦਿੱਤਾ ਸੀ ।ਅਮਰਿੰਦਰ ਸਿੰਘ ਦਾ ਪੰਜਾਬ ਦੀ ਚੋਣ ਰਾਜਨੀਤੀ ਵਿਚ ਪ੍ਰੋ-ਸਿੱਖ ਅਕਸ
ਹੀ ਭਾਰੂ ਰਿਹਾ ਹੈ ਅਤੇ ਅਕਾਲੀ ਦਲ ਵਿਚ ਵੀ ਕਾਫ਼ੀ ਸਮਾਂ ਸਰਗਰਮ ਰਹੇ ਹਨ।
ਤੀਜਾ ਕਾਰਨ ਇਹ ਹੋ ਸਕਦਾ ਹੈ ਕਿ
ਕੈਪਟਨ ਅਮਰਿੰਦਰ ਸਿੰਘ ਸਮਝਦੇ ਹੋਣ ਕਿ ਅੱਜ ਕੱਲ੍ਹ ਲੋਕ ਨੇਤਾਵਾਂ ਦੇ ਵਾਅਦਿਆਂ ਤੇ ਇਤਬਾਰ
ਕਰਨੋਂ ਹਟ ਗਏ ਨੇ ।
ਉਹ ਲੋਕਾਂ ਨੂੰ ਇਹ ਧਰਵਾਸ ਦਿਵਾਉਣਾ ਚਾਹੁੰਦੇ ਹੋਣ ਕਿ ਆਪਣੇ ਅਕੀਦੇ
ਭਾਵ ਆਪਣੇ ਧਰਮ ਦੇ ਪਵਿੱਤਰ ਗਤਕਾ ਸਾਹਿਬ ਦੀ ਸਹੁੰ ਖ਼ਾਕੇ ਉਹ ਆਪਣੇ ਐਲਾਨਾਂ ਅਤੇ ਵਾਅਦਿਆਂ ਤੇ
ਪੂਰੇ ਉੱਤਰਨਗੇ। ਇਨ੍ਹਾ ਵਿਚ ਕਰਨ ਕੋਈ ਵੀ ਹੋਵੇ ਜਾਂ ਤਿੰਨੋਂ ਹੀ ਹੋਣ, ਇਹ ਵੀ ਨਹੀਂ ਪਤਾ ਕਿ
ਇਸ ਦਾ ਕਿੰਨਾ ਅਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਵੇਗਾ ਪਰ ਇਹ ਮੰਨਣਾ ਪਾਏਗਾ ਆਪਣੀ ਪ੍ਰਧਾਨਗੀ
ਦੀ ਤਾਜਪੋਸ਼ੀ ਸਮੇਂ ਕੀਤੀ ਰਿਕਾਰਡ ਤੋੜ ਰੈਲੀ ਦੌਰਾਨ ਕੈਪਟਨ ਅਮਰਿੰਦਰ ਦੀ ਕਾਰਵਾਈ ਅਚਨਚੇਤੀ
ਸੀ ਅਤੇ ਪੰਜਾਬ ਦੀ ਰਾਜਨੀਤੀ ਵਿਚ ਇੱਕ ਨਵੀਂ ਰਵਾਇਤ ਕਾਇਮ ਕਰਨ ਵਾਲੀ ਹੈ ।