Share on Facebook

Main News Page

ਡਾ. ਹਰਮਿੰਦਰ ਸਿੰਘ ਬੰਗਲੋਰ ਨੂੰ ਨੈਸ਼ਨਲ ਪੀਸਮੇਕਰ ਫਾਉਂਡੇਸ਼ਨ ਵਲੋਂ ਵਿਦਿਅਕ, ਅਮਨ ਤੇ ਸ਼ਾਂਤੀ ਲਈ ਸਨਮਾਨਿਤ ਕੀਤਾ ਗਿਆ

ਬੰਗਲੋਰ, ਦੰਸਬਰ 14/15 (ਕੇ.ਬੀ.ਅਨ.ਐਸ): ਨੈਸ਼ਨਲ ਪੀਸਮੈਕਰ ਫਾਉਂਡੇਸ਼ਨ National Peacemaker Foundation ਬੰਗਲੋਰ ਵਲੋਂ ਅੱਜ ਬੰਗਲੋਰ ਸ਼ਹਿਰ ਦੇ ਟੌਨਹਾਲ ਵਿਖੇ ਇਕ ਕਾਨਫੰਰਸ ਅਤੇ ਕਵੀ ਸੰਮੇਲਨ ਕੀਤਾ ਗਿਆ, ਜਿਸ ਵਿਚ ਉਤਰਾਖੰਡ ਦੇ ਸਾਬਕਾ ਗਵਰਨਰ ਡਾ. ਅਜ਼ੀਜ਼ ਕੁਰੇਸ਼ੀ, ਮਾਨਯੋਗ ਜਨਾਬ ਰੋਸ਼ਨ ਬੇਗ ਮਨਿਸਟਰ ਇਨਫਰਮੈਸ਼ਨ, ਕਰਨਾਟਕ ਸਰਕਾਰ, ਪ੍ਰੋਫੇਸਰ ਅਖਤਰੂਲ ਵਾਸੇ ਡਾਇਰ੍ਰੈਕਟਰ ਲਿੰਗੁਅਸਟਿਕ ਮਨਿਉਰਟੀਸ, ਭਾਰਤ ਸਰਕਾਰ ਤੋਂ ਇਲਾਵਾ ਅਮਰੀਕਾ, ਕੁਵੇਤ, ਕੱਤਰ, ਪਾਕਿਸਤਾਨ, ਜਿਦਾਹ, ਨੇਪਾਲ, ਬਰਮਾ, ਮਹਾਰਸ਼ਟਰਾ, ਯੁਪੀ, ਦਿਲੀ, ਹਰਿਆਣਾ, ਕੱਲਕਤਾ, ਕਰਨਾਟਕ ਅਤੇ ਹੋਰ ਦੇਸ਼ਾਂ ਅਤੇ ਪ੍ਰਦੇਸ਼ ਤੋ ਆਏ ਹੋਏ ਡੇਲੀਗੇਟਾਂ ਅਤੇ ਕਵੀਆਂ ਨੇ ਭਾਗ ਲਿਆ। ਜਿਸ ਵਿਚ ਇਹਨਾਂ ਸਾਰਿਆਂ ਨੇ ਦੁਨੀਆਂ ਵਿਚ ਅਮਨ ਅਤੇ ਸ਼ਾਂਤੀ ਬਣਾਈ ਰੱਖਣ ਲਈ ਆਪਣੇ ਆਪਣੇ ਵਿਚਾਰ ਰੱਖੇ।

ਇਸ ਦੇ ਦੌਰਾਨ ਜਨਾਬ ਅਬਦੁਲ ਹਮੀਦ ਰਾਹੀ, ਚੈਅਰਮੇਨ ਨੈਸ਼ਨਲ ਪੀਸਮੈਕਰ ਫਾਉਂਡੇਸ਼ਨ ਬੰਗਲੋਰ ਅਤੇ ਮਾਨਯੋਗ ਜਨਾਬ ਰੋਸ਼ਨ ਬੇਗ ਮਨਿਸਟਰ ਇਨਫਰਮੈਸ਼ਨ, ਕਰਨਾਟਕ ਸਰਕਾਰ ਵਲੋਂ ਡਾ. ਹਰਮਿੰਦਰ ਸਿੰਘ ਐਡੀਟਰ ਖਾਲਸਾ ਬੂਲਟਿਨ ਬੰਗਲੋਰ, ਪ੍ਰੋਫੇਸਰ ਅਖਤਰੂਲ ਵਾਸੇ ਅਤੇ ਡਾ. ਸ੍ਰੀ ਮਤੀ ਚੋਦਰੀ ਨੂੰ ਉਹਨਾਂ ਵਲੋਂ ਵਿਦਿਅਕ, ਅਮਨ ਅਤੇ ਸ਼ਾਂਤੀ ਲਈ ਕੀਤੇ ਗਏ ਕੰਮਾਂ ਲਈ ਸਨਮਾਨਿਤ ਕੀਤਾ ਗਿਆ। ਜਿਸ ਦੀਆਂ ਕੁਝ ਤਸਵੀਰਾਂ ਇਥੇ ਦਿਤੀਆਂ ਗਈਆ ਹਨ …


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top