Share on Facebook

Main News Page

ਭਗਉਤੀ ਕੀ ਹੈ ? ਭਗਉਤੀ ਅਤੇ ਸਿੱਖ ਵਿੱਲਖਣਤਾ ? ਭਗਉਤੀ ਅਤੇ ਭਾਈ ਜਗਤਾਰ ਸਿੰਘ ਹਵਾਰਾ ?
-: ਸ. ਪ੍ਰਭਦੀਪ ਸਿੰਘ, ਟਾਈਗਰ ਜਥਾ ਯੂ.ਕੇ.

ਸ. ਪ੍ਰਭਦੀਪ ਸਿੰਘ, ਟਾਈਗਰ ਜਥਾ ਯੂ.ਕੇ. ਨੇ ਭਗੌਤੀ ਬਾਰੇ ਬਹੁਤ ਹੀ ਬਾਕਮਾਲ ਜਾਣਕਾਰੀ ਦਿੱਤੀ ਹੈ। ਬਹੁਤ ਧਿਆਨ ਨਾਲ ਦੇਖਣ / ਸੁਣਨ ਵਾਲੀ ਗ਼ਲਬਾਤ ਹੈ।

ਇਸ ਗਲਬਾਤ ਦੀਆਂ ਝਲਕੀਆਂ:

- ਜੇ ਸ੍ਰੀ ਗਰੂ ਗ੍ਰੰਥ ਸਾਹਿਬ ਦੀ ਗੱਲ ਵੀ ਕਰੀਏ ਤਾਂ "ਭਗੌਤੀ" ਦਾ ਅਰਥ ਭਗਤ, ਸੇਵਕ ਦੇ ਰੂਪ 'ਚ ਹੈ, ਅਕਾਲਪੁਰਖ ਨਹੀਂ।

- ਜਿਥੋਂ ਇਹ ਅਰਦਾਸ ਦੀ ਪਉੜੀ ਲਈ ਗਈ ਹੈ, ਉਥੇ ਇਸ ਦਾ ਜ਼ਿਕਰ ਤਿੰਨ ਵਾਰੀ ਆਇਆ ਹੈ... ਸ੍ਰੀ ਭਗੌਤੀ ਜੀ ਸਹਾਇ, ਵਾਰ ਸ੍ਰੀ ਭਗੌਤੀ ਜੀ ਕੀ... ਪ੍ਰਿਥਮ ਭਗੌਤੀ ਸਿਮਰ ਕੈ... ਕਿੱਡੇ ਤਰੀਕੇ ਨਾਲ ਪੰਥਕ ਅਰਦਾਸ 'ਚ ਭਗੌਤੀ ਨੂੰ ਫਿੱਟ ਕੀਤਾ ਗਿਆ... ਅਰਦਾਸ ਬਣਾਉਣ ਵਾਲੇ ਸਾਰੇ ਪੰਥਪ੍ਰਸਤ ਨਹੀਂ ਸਨ ਬੈਠੇ... ਕਈ ਤਰ੍ਹਾਂ ਦੀਆਂ ਤਾਕਤਾਂ ਇੱਕਠੀਆਂ ਸਨ... ਤੇ ਜਿੰਨਾਂ ਦਾ ਜ਼ੋਰ ਸੀ, ਉਨ੍ਹਾਂ ਨੇ ਭਗੌਤੀ ਫਿੱਟ ਕਰਵਾਈ... ਭਗੌਤੀ ਤਲਵਾਰ ਦੇ ਰੂਪ 'ਚ ਵੀ ਹੈ... ਅਹਿਦਮਾਬਾਦ ਵਾਲੇ ਇਲਾਕੇ 'ਚ ਰਾਸ ਪਾਉਣ ਵਾਲੇ ਨੂੰ ਵੀ ਭਗੌਤੀ ਕਿਹਾ ਜਾਂਦਾ ਹੈ... ਪਰ ਅਕਾਲਪੁਰਖ ਦੇ ਰੂਪ 'ਚ ਨਹੀਂ ਆਇਆ... ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਕਿਤੇ ਵੀ ਭਗੌਤੀ ਦਾ ਅਰਥ ਅਕਾਲਪੁਰਖ ਨਹੀਂ।

- ਭਗੌਤੀ ਇਸਤਰੀ ਲਿੰਗ ਹੈ, ਪਰ ਗੁਰਬਾਣੀ ਦਾ ਇਸ਼ਟ ਪੁਰਖ ਪਰਧਾਨ ਹੈ... ਪੁਰਖ ਵਾਚਕ ਇਸ਼ਟ, ਗੁਰੂ ਸਾਹਿਬ ਨੇ ਵੀ ਇਹੀ ਲਿਖਿਆ ਹੈ:

"ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥ ...
"ਮੈ ਕਾਮਣਿ ਮੇਰਾ ਕੰਤੁ ਕਰਤਾਰੁ ॥ ... ਗੁਰੂ ਸਾਹਿਬ  ਆਪਣੇ ਆਪ ਨੂੰ ਇਸਤਰੀ ਰੂਪ ਦੇਖਦੇ ਨੇ, ਰਬ ਨੂੰ ਪੁਰਖ... ਇਨ੍ਹਾਂ ਨੇ ਇਸਤਰੀ Gender ਨੂੰ ਅਰਦਾਸ 'ਚ ਫਿੱਟ ਕਰਤਾ...

- ਕੌਮੀ ਤੌਰ 'ਤੇ ਨੁਕਸਾਨ: ੴ ਸਾਡੇ ਇਸ਼ਟ ਦਾ ਰੂਪ ਹੈ... ਪਰ ਜਦੋਂ ਭਗੌਤੀ ਨੂੰ ਸੁਪਰੀਮ ਅਥਾਰਟੀ ਭਗੌਤੀ ਨੂੰ ਦੇ ਦਿੱਤੀ... ਇਸ ਨਾਲ ੴ ਦੇ ਸਰੂਪ ਨੂੰ ਸੱਟ ਵੱਜਦੀ ਹੈ। ਇਹੀ ਤਾਂ ਬਿਪਰ ਚਹੁੰਦਾ ਹੈ, ੴ ਖੋਹ ਲਿਆ ਜਾਵੇ ਤੁਹਾਨੂੰ ਭਗੌਤੀ, ਭਵਾਨੀ, ਦੁਗਾ ਦਾ ਉਪਾਸ਼ਕ ਬਣਾ ਦਿੱਤਾ ਜਾਵੇ, ਜੋ ਸਾਡਾ ਬਹੁਤ ਵੱਡਾ ਨੁਕਸਾਨ ਹੈ। ਜਿਹੋ ਜਿਹਾ ਰੱਬ ਦਾ ਰੂਪ ਹੁੰਦਾ ਹੈ, ਸਮਾਜ ਉਸ ਤਰ੍ਹਾਂ ਦਾ ਹੁੰਦਾ ਹੈ।

- ਸਿੱਖ ਵਿਲੱਖਣਤਾ 'ਤੇ ਚੋਟ ਮਾਰਦੀ ਹੈ। ਨਾਨਕ ਪੰਥ ਨੇ ਤਾਂ ਬਿਪਰ ਸਮਾਜ ਨੂੰ ਨਕਾਰਿਆ...

ਤੂ ਕਹੀਅਤ ਹੀ ਆਦਿ ਭਵਾਨੀ ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥... ਭਵਾਨੀ ਨੂੰ ਚੈਲੰਜ ਕੀਤਾ...
ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥ ... ਮਹਾਦੇਵ (ਸ਼ਿਵ) ਨੂੰ ਚੈਲੰਜ ਕੀਤਾ...
ਰੋਵੈ ਰਾਮੁ ਨਿਕਾਲਾ ਭਇਆ ॥ ... ਸਭ ਅਵਤਾਰਵਾਦ ਦਾ ਬਾਈਕਾਟ ਕੀਤਾ...

- ਜਦੋਂ ਇਨਾਂ ਦਾ ਆਪਣਾ ਸਮੂਹ ਬਣਿਆ, ਉਨ੍ਹਾਂ ਦਾ ਆਪਣਾ ਪੰਥ ਬਣਿਆ।

- ਸਾਡੀ ਵਿਲੱਖਣਤਾ ਸਿਰਫ ਨਾਹਰਿਆਂ 'ਚ ਹੀ ਨਹੀਂ, ਦਿਖਣੀ ਵੀ ਚਾਹੀਦੀ ਹੈ, ਜੁਝਾਰੂ ਵੀਰਾਂ ਨੂੰ ਸਵਾਲ... ?

- ਕੁੱਝ ਸੱਜਣ ਭਾਈ ਜਗਤਾਰ ਸਿੰਘ ਹਵਾਰਾ ਤੱਕ ਸ਼ਿਕਾਇਤ ਲੈ ਕੇ ਜਾਂਦੇ ਹਨ ਕਿ ਭਗੌਤੀ ਬਦਲ ਦਿੱਤੀ ਜੀ... ਮੈਂਨੂੰ ਇਹ ਨਹੀਂ ਸਮਝ ਆਉਂਦੀ ਇਨ੍ਹਾਂ ਲੋਕਾਂ ਦੀ, ਕਿ ਜਿਸ ਭਗੌਤੀ ਦੇ ਖਿਲਾਫ ਭਾਈ ਹਵਾਰਾ ਜੇਲ ਕੱਟ ਰਿਹਾ, ਉਸ ਕੋਲੋਂ ਭਗੌਤੀ ਦੀ ਅਥਾਰਟੀ, ਭਗੌਤੀ ਨੂੰ ਮਨਜ਼ੂਰ ਕਰਨ ਵਾਸਤੇ ਅਰਜੀਆਂ ਚੁੱਕੀ ਫਿਰਦੇ ਆ!!!

ਯਾਦ ਰਹੇ... ਭਗੌਤੀ ਇੱਕ ਭਾਰਤੀ ਸਿਸਟਮ ਦਾ ਨਾਮ ਹੈ... ਇੰਦਰਾ ਨੂੰ ਵੀ ਅਵਾਰਡ ਦੁਰਗਾ ਦਾ, ਭਗੌਤੀ ਦਾ ਦਿੱਤਾ ਜਾਂਦਾ ਹੈ... ਭਗੌਤੀ ਦਾ ਸਿਨੋਨਿਮ ਦੁਰਗਾ ਹੈ, ਭਗੌਤੀ ਇੱਕਲਾ ਨਾਮ ਨਹੀਂ, ਉਸ ਸਿਸਟਮ ਦੀ ਸੁਪਰੀਮ ਅਥਾਰਟੀ ਹੈ। ਭਗੌਤੀ ਦੇ ਸਿਸਿਟਮ ਵਿੱਚੋਂ ਨਿਕਲਿਆਂ ਨੇ ਹੀ ਸਾਡੇ ਗਲਾਂ 'ਚ ਟਾਇਰ ਪਾਏ।

- ਪ੍ਰਿਥਮ ਭਗੌਤੀ ਨੂੰ ਸਿਮਰ ਕੇ, ਤੁਸੀਂ ਗੁਰੂ ਨਾਨਕ ਨੂੰ ਭਗੌਤੀ ਦਾ ਉਪਾਸ਼ਕ ਬਣਾ ਦਿੰਦੇ ਹੋ...

- ਜਿਹੜੇ ਕਹਿੰਦੇ ਨੇ ਕਿ ਇਸਦਾ ਅਰਥ ਅਕਾਲਪੁਖ, ਤੇ ਫਿਰ ਤੁਸੀਂ ਲੰਮੇ ਵਾਇਆ ਥਾਣੀ ਕਿਉਂ ਜਾਂਦੇ ਜੇ, ਸਿੱਧਾ ਅਕਾਲਪੁਰਖ ਵੱਲ ਆ ਜਾਓ.. ਪ੍ਰਿਥਮ ਅਕਾਲਪੁਰਖ ਕਹਿ ਦਿਓ..

- ਭਗੌਤੀ, ਅਕਾਲਪੁਰਖ ਹੈ ਨਹੀਂ ਜੇ, ਆਪਣੇ ਮਨ 'ਚੋਂ ਇਹ ਖਿਆਲ ਕੱਢ ਦਿਓ...


ਟਿੱਪਣੀ:

ਇਹ ਵੀ ਪਤਾ ਹੈ ਕਿ ਭਗੌਤੀ ਪੂਜਕਾਂ ਨੇ / Fake Id ਵਾਲਿਆਂ ਨੇ ਬਿਨਾਂ ਦੇਖੇ / ਸੁਣੇ ਬਹੁਤ ਕੁੱਝ ਬਕਣਾ ਹੈ... ਪਰ ਜਿਸ ਤਰ੍ਹਾਂ ਪਹਿਲਾਂ ਵੀ ਹਿਾ ਜਾ ਚੁਕਿਆ ਹੈ ਕਿ ਸਾਡਾ ਟੀਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਵਉੱਚਤਾ ਨੂੰ ਢਾਹ ਲਾ ਰਹੀਆਂ ਤਾਕਤਾਂ ਦੇ ਖਿਲਾਫ ਜੰਗ ਦਾ ਹੈ, ਉਹ ਭਾਂਵੇ ਪੱਪੂ, ਕਾਲੀ, ਪਾਖੰਡੀ ਸਾਧ ਬਾਬੇ, ਸਿੱਖੀ ਭੇਖ 'ਚ ਸਿੱਖ ਅਖਵਾਉਣ ਵਾਲੇ ਭਗੌਤੀਏ ਹੋਣ.. ਭਾਂਵੇਂ ਕੋਈ ਹੋਰ ਵੀ ਹੋਵੇ... ਸਾਡਾ ਕੰਮ ਇਸ ਤਰ੍ਹਾਂ ਹੀ ਚਲਦਾ ਰਹੇਗਾ।

ਜਾ ਭਗਉਤੀ !!! ਜਾ ਭਗਉਤੀ !!! ਜਾ ਭਗਉਤੀ !!!
ਹਾਏ ਭਗਉਤੀ !!! ਹਾਏ ਭਗਉਤੀ !!! ਹਾਏ ਭਗਉਤੀ !!!

...ਤੇ ਸਾਡੀ ਅਰਦਾਸ - ਪ੍ਰਿਥਮ ਅਕਾਲਪੁਰਖ ਸਿਮਰ ਕੈ... ਹੀ ਹੈ, ਤੇ ਰਹੇਗੀ

ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top