Share on Facebook

Main News Page

ਪਾਠੀ ਤੇ ਪਾਠ ਨਾ ਕਰਨ ਦਾ ਇਲਜ਼ਾਮ
-: ਸ੍ਰ ਸੁਰਿੰਦਰ ਸਿੰਘ 'ਖਾਲਸਾ' ਮਿਉਦ ਕਲਾਂ {ਫਤਿਹਾਬਾਦ}

ਇਕ ਆਦਮੀ ਇਕ ਦਿਨ ਆਕੇ ਕਹਿਣ ਲੱਗਾ, ਲੱਗਦੈ ਪਾਠੀਆਂ ਨੇ ਗੁਰੂ ਦਾ ਭੈਅ ਭੁਲਾ ਦਿੱਤਾ।
ਗੱਲ ਹੋਈ ਕੀ, ਖੋਹਲ ਕੇ ਦੱਸ ਤਾਂ ਜ਼ਰਾ, ਐਵੇਂ ਝੱਟ ਹੀ ਕਿਸੇ ਤੇ ਕਿਉਂ ਇਲਜ਼ਾਮ ਲੱਗਾ ਦਿੱਤਾ।
ਪਾਠ ਕਰਵਾਇਆ ਸੀ ਕਿਸੇ ਪਾਠੀ ਤੋਂ, ਬਿਨਾਂ ਪੜ੍ਹਿਆਂ ਉਸਨੇ ਕਈ ਪੰਨਿਆਂ ਨੂੰ ਪਲਟਾ ਦਿੱਤਾ।

ਮੈਂ ਕਹਿਆ ‘ਕੀ ਬਾਕੀ ਪਾਠ ਤੁਸਾਂ ਸਭ ਸੁਣਿਆਂ ਐ, ਉਸਨੇ ਨਾਂਹ ਵਿਚ ਸਿਰ ਹਿਲਾਅ ਦਿੱਤਾ।
ਫਿਰ ਉਸ ਵਿਚ ਤੇ ਤੁਹਾਡੇ ਵਿਚ ਫਰਕ ਕੀ ਐ, ਤੁਸਾਂ ਦੋਹਾਂ ਨੇ ਹੀ ‘ਗੁਰੁ ਉਪਦੇਸ਼ ਭੁਲਾ ਦਿੱਤਾ।
ਉਸ ਨੇ ਜੋ ਬਾਣੀ ਪੜ੍ਹੀ ਉਹ ਤਾਂ ਤੁਸੀਂ ਸੁਣੀ ਨਹੀਂ, ਬਿਨਾਂ ਵੀਚਾਰੇ ਹੀ ਇਹ ਮੁੱਦਾ ਬਣਾ ਦਿੱਤਾ।

ਜ਼ਰਾ ਸੋਚੋ ਤੁਸੀਂ ਪਾਠ ਸੁਣਦੇ ਨਹੀਂ, ਪਾਠੀ ਕਰੇ ਜਾਂ ਨਾ ਕਰੇ ਤੁਹਾਡੇ ਭਾਣੇ ਤਾਂ ‘ਭੋਗ ਪਾ ਦਿੱਤਾ।
ਦੋਵੇਂ ਧਿਰਾਂ ਇਸ ਵਿਚ ਬਰਾਬਰ ਦੇ ਦੋਸ਼ੀ ਹੋ, ਜਿਹਨਾਂ ਗੁਰ ਉਪਦੇਸ਼ ਨੂੰ ਕਰਮਕਾਂਡ ਬਣਾ ਦਿੱਤਾ।
ਇਕ ‘ਧਰਮੀ ਹੋਣ ਦਾ ਪ੍ਰਮਾਨ ਚਾਹੁੰਦਾ, ਇਕ ਨੇ ਮਾਇਆ ਕਮਾਉਣ ਦਾ ਮਕਸਦ ਬਣਾ ਲੀਤਾ।

ਨਾ ਪਾਠੀ ਦਾ ਕੁਝ ਗਿਆ ਨਾ ਘਰ ਵਾਲੇ ਦਾ, ਗੁਰੂ ਗ੍ਰੰਥ ਜੀ ਦੇ ਸਤਿਕਾਰ ਨੂੰ ਵੱਟਾ ਲਗਾ ਦਿੱਤਾ।
ਤੁਸੀਂ ਪਾਠ ਕਰਾਉਂਦੇ ਉਹ ਕਰੀ ਜਾਂਦੇ, ਪ੍ਰੋਹਤ ਨੇ ਜਜਮਾਨ ਨੂੰ ਸਵਰਗ ਦਾ ਖੁਆਬ ਦਿਖਾ ਦਿੱਤਾ।
ਪਾਠੀ ਦੀ ਡਿਊਟੀ ਪਾਠ ਸੁਣਾਉਣ ਦੀ ਏ, ਘਰ ਵਾਲਿਆਂ ਆਪਣਾ ਭਾਰ ਵੀ ਉਸੇ ਨੂੰ ਚੁਕਾ ਦਿੱਤਾ।

ਰਾਹ ਦਸੇਰਾ ਸੀ ਬਾਣੀ ‘ਗੁਰੂ ਗ੍ਰੰਥ ਜੀ ਦੀ, ਪਾਠ ਕਰਨ ਕਰਾਉਣ ਵਾਲਿਆਂ ਮੰਤਰ ਬਣਾ ਦਿੱਤਾ।
ਤੋਤਾ ਰਟਨ ਪਾਠਾਂ ਨੇ ਕੁਝ ਵੀ ਸੰਵਾਰਨਾ ਨਹੀਂ, ਪਤਾ ਨਹੀਂ ਸਿੱਖਾਂ ਨੂੰ ਇਧਰ ਕਿਸ ਲਗਾ ਦਿੱਤਾ।
ਗੁਰਬਾਣੀ ਖੁਦ ਪੜ੍ਹਦੇ ਸੁਣਦੇ ਵੀਚਾਰਦੇ ਨਹੀਂ, ਇਹ ‘ਉਪਦੇਸ਼ ਸਭ ਨੇ ਹੀ ਮੂਲੋਂ ਵਿਸਾਰ ਦਿੱਤਾ।

ਗੁਰਬਾਣੀ ਖੁੱਦ ਪੜ੍ਹਣੀ ਵੀਚਾਰਨੀ ਤੇ ‘ਅਮਲ ਕਰਨਾ, ਸਤਿਗੁਰਾਂ ਬਾਣੀ ‘ਚ ਏਹੀ ਸਮਝਾ ਦਿੱਤਾ।
ਉਸ ਰਾਸਤੇ ਅਸੀਂ ਚੱਲਦੇ ਨਹੀਂ, ਢਾਈ ਸਦੀਆਂ ਲਗਾ ਕੇ ਸਤਿਗੁਰਾਂ ਨੇ ਸਾਨੂੰ ਜੋ ਦਰਸਾ ਦਿੱਤਾ।
ਸਿੱਖਿਆ ਲੈਣੀ ਸੀ ਜੀਵਨ ਬਣਾਉਣ ਖਾਤਰ, ਅਸੀਂ ਗੁਰੂ ਗ੍ਰੰਥ ਦੇ ਸਰੂਪ ਹੀ ਨੂੰ ਸੰਦ ਬਣਾ ਲੀਤਾ।

ਜਨਮ ਮਰਨ ਤੇ ਵਿਆਹਾਂ ਤੇ ਪ੍ਰੋਗਰਾਮ ਖਾਤਰ, ਗੁਰੂ ਗ੍ਰੰਥ ਜੀ ਦੀ ਬਾਣੀ ਦਾ ਪਾਠ ਕਰਵਾ ਦਿੱਤਾ।
ਸਿੱਖਿਆ ਲੈਣੀ ਸੀ ਗੁਰੂ ਗ੍ਰੰਥ ਜੀ ਤੋਂ, ਪਰ ਅਸੀਂ ਵਿਆਹਾਂ ਪਾਠਾਂ ਦੇ ਲਈ ਹੀ ਬਣਾ ਲੀਤਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top