Share on Facebook

Main News Page

ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਜੇਲ ਵਿੱਚ ਇੰਟਰਵਿਊ ਲੈਣ ਗਏ ਕੰਵਰ ਸੰਧੂ ਦੀ ਕੀਤੀ ਗਈ ਕੁੱਟਮਾਰ

ਪਟਿਆਲਾ, ਸੁਖਵਿੰਦਰ ਸਿੰਘ: ਬੇਅੰਤ ਕਤਲ ਕਾਂਡ ਵਿੱਚ ਮੌਤ ਦੀ ਸਜਾ ਦਾ ਸਾਹਮਣਾ ਕਰ ਰਹੇ ਪਟਿਆਲਾ ਜੇਲ ਵਿੱਚ ਨਜਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅੱਜ ਜੇਲ ਵਿੱਚ ਉਨ੍ਹਾਂ ਨੂੰ ਮਿਲਣ ਗਏ ਪੱਤਰਕਾਰ ਕੰਵਰ ਸੰਧੂ ਦੀ ਕੁੱਟਮਾਰ ਕੀਤੀ ਗਈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਦੌਰਾਨ ਮੌਕੇ ਤੇ ਸਾਬਕਾ ਪੁਲਿਸ ਅਫਸਰ ਅਤੇ ਕੈਟ ਗੁਰਮੀਤ ਪਿੰਕੀ ਵੀ ਮੋਜੂਦ ਸੀ।

ਕੰਵਰ ਸੰਧੂ ਅੱਜ ਪਟਿਆਲਾ ਜੇਲ ਵਿੱਚ ਨਜਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਇੰਟਰਵਿਊ ਲੈਣ ਗਏ ਸਨ ਜਿਸ ਦੌਰਾਨ ਕਿਸੇ ਗੱਲ ਤੋਂ ਉਹ ਗੁੱਸੇ ਹੋ ਗਏ ਤੇ ਉਨ੍ਹਾਂ ਕੰਵਰ ਸੰਧੂ ਦੀ ਮਾਰਕੁੱਟ ਕਰ ਦਿੱਤੀ।

ਇੱਕ ਪੰਜਾਬੀ ਵੈਬਸਾਈਟ ਤੇ ਲੱਗੀ ਖਬਰ ਅਨੁਸਾਰ ਅਸਿਸਟੈਂਟ ਜੇਲ ਸੁਪਰਡੈਂਟ ਜਗਮੇਲ ਸਿੰਘ ਜਿਨ੍ਹਾਂ ਨੇ ਇਹ ਮੁਲਾਕਾਤ ਕਰਵਾਈ ਸੀ ਉਨ੍ਹਾਂ ਨੂੰ ਘਟਨਾ ਤੋਂ ਬਾਅਦ ਬਰਖਾਸਤ ਕਰ ਦਿੱਤਾ ਗਿਆ ਹੈ।ਸਿੱਖ ਸਿਆਸਤ ਵੱਲੋਂ ਇਸ ਸੰਬੰਧੀ ਕੰਵਰ ਸੰਧੂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ।

ਜਿਕਰਯੋਗ ਹੈ ਕਿ ਅੱਜ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਭੈਣ ਕਮਲਦੀਪ ਕੌਰ ਵੱਲੋਂ ਭਾਈ ਰਾਜੋਆਣਾ ਦੀ ਇੱਕ ਹੱਥਲਿਖਤ ਚਿੱਠੀ ਜਾਰੀ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇਂ ਕੰਵਰ ਸੰਧੂ ਵੱਲੋਂ ਗੁਰਮੀਤ ਪਿੰਕੀ ਦੀ ਲਈ ਗਈ ਇੰਟਰਵਿਊ ਤੇ ਕਈ ਸਵਾਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰਮੀਤ ਪਿੰਕੀ ਵੱਲੋਂ ਉਨ੍ਹਾਂ ਤੇ ਲਗਾਏ ਗਏ ਇਲਜਾਮਾਂ ਸੰਬੰਧੀ ਉਨ੍ਹਾਂ ਦਾ ਪੱਖ ਲੋਕਾਂ ਸਾਹਮਣੇ ਨਹੀਂ ਰੱਖਿਆ ਗਿਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top