Share on Facebook

Main News Page

ਮੈਂ ਫਖਰ ਨਾਲ ਕਹਿੰਦਾ ਹਾਂ "ਸ਼ਰਾਬ ਨਸ਼ਾ ਨਹੀਂ ਹੈ"
-:
ਸੁਰਜੀਤ ਕੁਮਾਰ ਜਿਆਣੀ, ਸਿਹਤ ਮੰਤਰੀ, ਪੰਜਾਬ

ਗਿੱਦੜਬਾਹਾ (ਕੁਲਭੂਸ਼ਨ): ਮੈਂ ਫਖਰ ਨਾਲ ਕਹਿੰਦਾ ਹਾਂ ਸ਼ਰਾਬ ਨਸ਼ਾ ਨਹੀਂ ਹੈ। ਇਹ ਕਹਿਣਾ ਹੈ ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ।

ਸਿਹਤ ਮੰਤਰੀ ਗਿੱਦੜਬਾਹਾ ਦੇ ਨੇੜਲੇ ਪਿੰਡ ਥੇੜੀ ਵਿਖੇ ਨਸ਼ਾ ਮੁਕਤੀ ਕੇਂਦਰ ਦਾ ਉਦਘਾਟਨ ਕਰਨ ਆਏ ਸਨ। ਪੱਤਰਕਾਰਾਂ ਵਲੋਂ ਪੁੱਛੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਉਹ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੇ ਅਤੇ ਤੁਸੀਂ ਇਸਨੂੰ ਨਸ਼ਾ ਨਹੀਂ ਕਹਿ ਸਕਦੇ, ਕਿਉਂਕਿ ਫੈਕਟਰੀਆਂ ਨੂੰ ਮੰਜ਼ੂਰੀ ਹੈ, ਟੈਂਡਰ ਹੁੰਦਾ ਹੈ, ਫਿਰ ਤੁਸੀਂ ਕਿਵੇਂ ਕਹੋਗੇ ਕਿ ਸ਼ਰਾਬ ਨਸ਼ਾ ਹੈ?

ਉਨ੍ਹਾਂ ਕਿਹਾ ਆਰਮੀ 'ਚ ਸ਼ਰਾਬ, ਪਾਰਟੀਆਂ 'ਚ ਸ਼ਰਾਬ। ਸ਼ਰਾਬ ਦੀਆਂ ਫੈਕਟਰੀਆਂ ਦਾ ਸਰਕਾਰਾਂ ਲਾਈਸੈਂਸ ਦਿੰਦੀਆਂ ਹਨ। ਅਸੀਂ ਠੇਕੇ ਨਿਲਾਮ ਕਰਦੇ ਹਾਂ ਅਤੇ ਅਸੀਂ ਕਿਵੇਂ ਕਹਾਂਗੇ ਕਿ ਸ਼ਰਾਬ ਨਸ਼ਾ ਹੈ ਅਤੇ ਜਿਸ ਦਿਨ ਅਸੀਂ ਇਸ ਨੂੰ ਨਸ਼ਾ ਮੰਨ ਕੇ ਫੈਕਟਰੀਆਂ ਬੰਦ ਕਰ ਦਿੱਤੀਆਂ, ਤਾਂ ਫਿਰ ਅਸੀਂ ਕਹਾਂਗੇ ਕੀ ਸ਼ਰਾਬ ਨਸ਼ਾ ਹੈ।


ਟਿੱਪਣੀ:

ਵਾਹ, ਇਹ ਹੈ ਪੰਜਾਬ ਸਰਕਾਰ ਦਾ ਅਸਲੀ ਕਾਲੀ ਆਗੂ। ਇਹੀ ਉਮੀਦ ਸੀ, ਇੱਕਲਾ ਆਰਮੀ 'ਚ ਸ਼ਰਾਬ, ਪਾਰਟੀਆਂ 'ਚ ਸ਼ਰਾਬ, ਸ਼ਰਾਬ ਦੀਆਂ ਫੈਕਟਰੀਆਂ ਹੀ ਨਹੀਂ... ਗੁਰਦੁਆਰਿਆਂ ਵਿੱਚ ਵੀ ਸ਼ਰਾਬ ਹੈ, ਮੰਦਿਰਾਂ ਵਿੱਚ ਵੀ ਸ਼ਰਾਬ ਹੈ... ਇਹ ਕਾਲੀ ਤਾਂ ਗੁਰੂਆਂ ਨਾਲੋਂ ਵੀ ਵੱਧ ਸਿਆਣੇ ਨੇ...

ਫਿਰ ਕਿਉਂ ਇਹ ਸ਼ਰਾਬ ਨਾਲ ਗੱਡੀ ਚਲਾਉਂਣ ਦਾ ਚਾਲਾਨ ਕੱਟਦੇ ਨੇ, ਡਿਉਟੀ 'ਤੇ ਸ਼ਰਾਬ ਪੀ ਕੇ ਆਉਣ ਵਾਲਿਆਂ 'ਤੇ ਕਾਰਵਾਈ ਕਿਉਂ ਹੁੰਦੀ ਹੈ... ???

ਜੇ ਇਹ ਹਾਲ ਹੈ ਪੰਜਾਬ ਦੇ ਮੰਤਰੀ ਦਾ, ਤਾਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਕਾਲੀ ਸਰਕਾਰ, ਨੌਜਵਾਨੀ ਨੂੰ ਨਸ਼ਿਆਂ 'ਚ ਗ਼ਲਤਾਨ ਕਰਣ ਦੀ ਕਿੰਨੀ ਜ਼ਿੰਮੇਵਾਰ ਹੈ।

ਹੁਣ ਕੋਈ ਨਹੀਂ ਰੋਕ ਸਕਦਾ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੀ ਦੀ ਜਗ੍ਹਾ ਗੁਰੂ ਬਣਨ ਤੋਂ, ਕਿਉਂਕਿ ਉਹ ਗ੍ਰੰਥ ਵੀ ਇਸੇ ਸ਼ਰਾਬ ਦੀ ਵਡਿਆਈ ਕਰਦਾ ਹੈ, ਅਤੇ ਉਸ ਕੂੜ੍ਹ ਗ੍ਰੰਥ ਅਨੁਸਾਰ ਉਸਦਾ ਸਿੱਖ ਬਣਨ ਲਈ ਭੰਗ ਤੇ ਸ਼ਰਾਬ ਦਾ ਸੇਵਨ ਕਰਨਾ ਜ਼ਰੂਰੀ ਹੈ, "ਮਹਾਕਾਲ ਕੋ ਸਿਖਯ ਕਰਿ ਮਦਿਰਾ ਭਾਂਗ ਪਿਲਾਇ।"

ਸ਼ਾਬਾਸ਼... ਚੱਕੀ ਚੱਲੋ ਫੱਟੇ... ਬਣੋ ਮਹਾਕਾਲ ਦੇ ਸਿੱਖ...

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top