Share on Facebook

Main News Page

ਕੰਵਰ ਸੰਧੂ 'ਤੇ ਹਮਲਾ ਸਾਜਿਸ਼ ਤਹਿਤ ਕਰਵਾਇਆ ਗਿਆ
-: ਜਸਬੀਰ ਸਿੰਘ ਪੱਟੀ

ਅੰਮ੍ਰਿਤਸਰ 22 ਦਸੰਬਰ 2015: ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਜਸਬੀਰ ਸਿੰਘ ਪੱਟੀ ਨੇ ਮਰਹੂਮ ਮੁੱਖ ਮੰਤਰੀ ਸ੍ਰ. ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਵੱਲੋ ਇੱਕ ਸੀਨੀਅਰ ਪੱਤਰਕਾਰ ਸ੍ਰੀ ਕੰਵਰ ਸੰਧੂ 'ਤੇ ਕਾਤਲਾਨਾ ਹਮਲਾ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸੰਧੂ 'ਤੇ ਹਮਲਾ ਕਰਨ ਵਾਲੀ ਸਾਜਿਸ਼ ਨੂੰ ਬੇਨਕਾਬ ਕੀਤਾ ਜਾਵੇ ਅਤੇ ਹਮਲਾਵਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ।

ਐਸੋਸੀਏਸ਼ਨ ਦੇ ਬੁਲਾਰੇ ਗੁਰਿੰਦਰ ਸਿੰਘ ਬਾਠ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਸ੍ਰੀ ਕੰਵਰ ਸੰਧੂ ਸੀਨੀਅਰ ਪੱਤਰਕਾਰ ਹਨ ਤੇ ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਉਹ ਇਸ ਕਿੱਤੇ ਨਾਲ ਜੁੜੇ ਹੋਏ ਹਨ। ਉਹਨਾਂ ਹੁਣ ਤੱਕ ਕਈ ਨਾਮੀ ਅਖਾਬਰਾਂ ਵਿੱਚ ਕੰਮ ਹੀ ਨਹੀਂ ਕੀਤਾ, ਸਗੋਂ ਹਿੰਦੋਸਤਾਨ ਟਾਈਮਜ਼ ਦੇ ਉਹ ਰੈਜੀਡੈਂਟ ਐਡੀਟਰ ਵੀ ਰਹੇ ਹਨ। ਉਹਨਾਂ ਦਾ ਇਸ ਕਿੱਤੇ ਵਿੱਚ ਵਡਮੁੱਲਾ ਯੋਗਦਾਨ ਰਿਹਾ ਹੈ ਅਤੇ ਉਹਨਾਂ ਦੇ ਕਈ ਡਿਸਪੈਚ ਦੇਸ਼ ਦੇ ਵਿਕਾਸ ਤੇ ਭਲਾਈ ਲਈ ਵੀ ਕਾਰਗਰ ਸਿੱਧ ਹੋਏ ਹਨ। ਉਹਨਾਂ ਕਿਹਾ ਕਿ ਪੁਲੀਸ ਕੈਂਟ ਤੋਂ ਪੁਲੀਸ ਅਧਿਕਾਰੀ ਬਣੇ ਗੁਰਮੀਤ ਸਿੰਘ ਪਿੰਕੀ ਨੇ ਕੁਝ ਅਹਿਮ ਖੁਲਾਸੇ ਰਾਜੋਆਣਾ ਬਾਰੇ ਕੀਤੇ ਸਨ ਅਤੇ ਉਹਨਾਂ ਨੂੰ ਸ੍ਰੀ ਕੰਵਰ ਸੰਧੂ ਨੇ ਯੂ.ਪੀ ਟਿਊਬ 'ਤੇ ਪਾ ਕੇ ਆਮ ਜਨਤਾ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ, ਜਿਹੜਾ ਇੱਕ ਪੱਤਰਕਾਰ ਦਾ ਫਰਜ਼ ਵੀ ਬਣਦਾ ਹੈ, ਪਰ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਸ੍ਰੀ ਕੰਵਰ ਸੰਧੂ ਤੱਕ ਪਹੁੰਚ ਕੀਤੀ ਤੇ ਉਹਨਾਂ ਨੂੰ ਰਾਜੋਆਣਾ ਵੱਲੋਂ ਕੀਤੇ ਗਏ ਗਿੱਲੇ ਬਾਰੇ ਜਾਣੂ ਕਰਵਾਇਆ ਅਤੇ ਸ੍ਰੀ ਸੰਧੂ ਨੂੰ ਰਾਜੋਆਣਾ ਨਾਲ ਮੁਲਾਕਾਤ ਕਰਨ ਲਈ ਕਿਹਾ।

ਬੇਬਾਕ ਸ਼ਖਸ਼ੀਅਤ ਤੇ ਖੁੱਲੇ ਡੁੱਲੇ ਸੁਭਾ ਦੇ ਮਾਲਕ ਸ੍ਰੀ ਸੰਧੂ ਨੇ ਕਿਹਾ ਕਿ ਉਹ ਰਾਜੋਆਣਾ ਨਾਲ ਮੁਲਾਕਾਤ ਕਰਕੇ ਉਹਨਾਂ ਦਾ ਪੱਖ ਵੀ ਪੇਸ਼ ਕਰਨ ਲਈ ਤਿਆਰ ਹਨ। ਕਮਲਦੀਪ ਕੌਰ ਨੇ ਖੁਦ ਕੰਵਰ ਸੰਧੂ ਦੀ ਮੁਲਾਕਾਤ ਰਾਜੋਆਣਾ ਨਾਲ ਕਰਾਉਣ ਦਾ ਪ੍ਰਬੰਧ ਕੀਤਾ, ਪਰ ਇਹ ਮੁਲਾਕਾਤ ਕਿਸੇ ਨਵੀ ਕਹਾਣੀ ਨੂੰ ਜਨਮ ਦੇਣ ਦੀ ਬਜਾਏ ਉਸ ਵੇਲੇ ਆਪਣੇ ਆਪ ਵਿੱਚ ਇੱਕ ਕਹਾਣੀ ਬਣ ਗਈ ਜਦੋਂ ਪੁਲਸੀਆ ਲਹਿਜੇ ਵਿੱਚ ਰਾਜੋਆਣਾ ਨੇ ਸ੍ਰੀ ਸੰਧੂ ਨਾਲ ਪਹਿਲਾਂ ਤੱਤਕਾਰ ਕੀਤਾ ਤੇ ਫਿਰ ਉਹਨਾਂ ਨਾਲ ਹੱਥੋਪਾਈ ਕਰਦਿਆਂ ਉਹਨਾਂ ਦੀ ਦਸਤਾਰ ਤੱਕ ਲਾਹ ਦਿੱਤੀ। ਉਹਨਾਂ ਕਿਹਾ ਕਿ ਜਿਹੜੀ ਅਧੂਰੀ ਵੀਡੀਓ ਸਰਕਾਰ ਨੇ ਜਾਣ ਬੁੱਝ ਕੇ ਇੱਕ ਟੀ.ਵੀ. ਚੈਨਲ 'ਤੇ ਵਿਖਾਈ ਹੈ ਉਸ ਦੀ ਪੂਰੀ ਫੁਟੇਜ ਵਿਖਾਈ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸ੍ਰੀ ਸੰਧੂ 'ਤੇ ਹਮਲਾ ਇੱਕ ਸਾਜਿਸ਼ ਤਹਿਤ ਕਰਵਾਇਆ ਗਿਆ ਹੈ ਤੇ ਇਸ ਵਿੱਚ ਰਾਜੋਆਣਾ ਦੀ ਭੈਣ ਮੁੱਖ ਦੋਸ਼ੀ ਹੈ।

ਉਹਨਾਂ ਕਿਹਾ ਕਿ ਇੱਕ ਪਾਸੇ ਕਿਸੇ ਸਰਦਾਰ ਦੀ ਦਸਤਾਰ ਲੱਥ ਜਾਵੇ ਤਾਂ ਸਿੱਖ ਕੌਮ ਦੁਨੀਆ ਭਰ ਵਿੱਚ ਤਰਥੱਲ ਲਿਆ ਦਿੰਦੀ ਹੈ, ਪਰ ਅਫਸੋਸ ਕਿ ਇੱਕ ਸੀਨੀਅਰ ਪੱਤਰਕਾਰ ਦੀ ਦਸਤਾਰ ਲਹਿ ਜਾਣ ਤੇ ਸ਼੍ਰੋਮਣੀ ਕਮੇਟੀ, ਜਥੇਦਾਰ ਜਾਂ ਫਿਰ ਸਿੱਖ ਸੰਸਥਾਵਾਂ ਨੇ ਇਸ ਘਟਨਾ ਦੀ ਨਿਖੇਧੀ ਵੀ ਕਰਨ ਦੀ ਲੋੜ ਨਹੀਂ ਸਮਝੀ। ਉਹਨਾਂ ਕਿਹਾ ਕਿ ਕੰਵਰ ਸੰਧੂ ਦੀ ਦਸਤਾਰ ਨਹੀਂ ਲੱਥੀ, ਸਗੋਂ ਇੱਕ ਬੌਧਿਕਤਾਵਾਦੀ ਪੱਤਰਕਾਰ ਦੀ ਦਸਤਾਰ ਲੱਥੀ ਹੈ, ਜਿਹੜਾ ਸਮੇਂ ਸਮੇਂ ਤੇ ਸਿੱਖ ਕੌਮ ਤੇ ਸਮਾਜ ਲਈ ਪੰਥ ਦਰਸ਼ਕ ਬਣਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੀ ਮਾਮਲੇ ਨੂੰ ਜਾਂਚ ਦੀ ਪ੍ਰਕਿਰਿਆ ਵਿੱਚ ਪਾ ਕੇ ਬਲਤੇਜ ਪਨੂੰ ਤੋਂ ਬਾਅਦ ਕੰਵਰ ਸੰਧੂ ਨੂੰ ਕਿਸੇ ਨਵੀਂ ਮੁਸੀਬਤ ਵਿੱਚ ਪਾਉਣ ਲਈ ਯਤਨਸ਼ੀਲ ਹੈ, ਅਤੇ ਪੱਤਰਕਾਰ ਐਸੋਸੀਏਸ਼ਨ ਸਰਕਾਰ ਨੂੰ ਚਿਤਾਵਨੀ ਦਿੰਦੀ ਹੈ ਕਿ ਜੇਕਰ ਸ੍ਰੀ ਵਿਰੁੱਧ ਕੋਈ ਕਾਰਵਾਈ ਕੀਤੀ ਗਈ, ਤਾਂ ਇਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਪੱਤਰਕਾਰਾਂ ਪ੍ਰਤੀ ਰਵੱਈਆ ਉਸਾਰੂ ਹੋਣ ਦੀ ਬਜਾਏ ਵਿਰੋਧਭਾਸ ਵਾਲਾ ਹੈ, ਜਿਹੜਾ ਭਵਿੱਖ ਵਿੱਚ ਅਕਾਲੀ ਦਲ ਲਈ ਨੁਕਸਾਹਦੇਹ ਸਾਬਤ ਹੋਵੇਗਾ। ਉਹਨਾਂ ਸਮੂਹ ਪੱਤਰਕਾਰ ਭਾਈਚਾਰੇ ਤੇ ਵੱਖ ਵੱਖ ਪੱਤਰਕਾਰਤਾ ਨਾਲ ਸਬੰਧਿਤ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਣ ਤਾਂ ਕਿ ਲੋਕਤੰਤਰ ਦੇ ਚੌਥੇ ਥੰਮ ਦੀ ਅਜ਼ਾਦੀ ਨੂੰ ਬਹਾਲ ਰੱਖਿਆ ਜਾ ਸਕੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top