Share on Facebook

Main News Page

 ਡਿਪਟੀ ਮੁੱਖ ਮੰਤਰੀ ਦੇ ਆਂਦੇਸ਼ਾਂ ‘ਤੇ ਮੱਕੜ ਦੀ ਮੁੱਛ ਦੇ ਵਾਲ ਸਮਝੇ ਜਾਂਦੇ ਮਨਜੀਤ ਸਿੰਘ ਦਾ ਚੰਡੀਗੜ ਵਿਖੇ ਤਬਾਦਲਾ

- ਕੀਤੀ ਗਈ ਭਰਤੀ ਤੇ ਲਈਆਂ ਗਈਆਂ ਤਰੱਕੀਆਂ ਦੀ ਜਾਂਚ ਸ਼ੁਰੂ

ਅੰਮ੍ਰਿਤਸਰ 25 ਦਸੰਬਰ (ਜਸਬੀਰ ਸਿੰਘ ਪੱਟੀ): ਸ਼੍ਰੋਮਣੀ ਗੁਰੂਦੁਆਂਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਦੀ ਮੁੱਛ ਦੇ ਵਾਲ ਸਮਝੇ ਜਾਂਦੇ ਪੰਜ ਤਰੱਕੀਆਂ ਲੈ ਕੇ ਸੁਪਰਵਾਈਜ਼ਰ ਤੋ ਲੈ ਕੇ ਸ਼੍ਰੋਮਣੀ ਕਮੇਟੀ ਦੇ ਸਿਖਰਲੇ ਆਂਹੁਦੇ ਸਕੱਤਰ ਤੱਕ ਪੁੱਜੇ ਮਨਜੀਤ ਸਿੰਘ ਦਾ ਤਬਾਦਲਾ ਮੁੱਖ ਸਕੱਤਰ ਸ੍ਰ ਹਰਚਰਨ ਸਿੰਘ ਦੇ ਆਂਦੇਸ਼ਾਂ ਤਹਿਤ ਅੰਮ੍ਰਿਤਸਰ ਤੋ ਚੰਡੀਗੜ੍ਵ ਕਰ ਦਿੱਤਾ ਗਿਆਂ ਹੈ ਅਤੇ ਨਾਲ ਹੀ ਗੈਰ ਕਨੂੰਨੀ ਤਰੀਕੇ ਨਾਲ ਲਈਆਂ ਗਈਆਂ ਤਰੱਕੀਆਂ ਤੇ ਦਸ ਵਾਰੀ ਤਨਖਾਹ ਵਿੱਚ ਕੀਤੇ ਗਏ ਵਾਧੇ ਦੀ ਰਿਪੋਰਟ ਵੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਤੇ ਡਿਪਟੀ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਦੀ ਜਾਂਚ ਕਰਨ ਦੇ ਆਂਦੇਸ਼ ਜਾਰੀ ਕੀਤੇ ਹਨ। ਸ਼੍ਰੋਮਣੀ ਕਮੇਟੀ ਵਿੱਚ ਇਸ ਵੇਲੇ ਇਸ ਕਦਰ ਹਲਚਲ ਮੱਚ ਗਈ ਹੈ ਕਿ ਕਨੂੰਨਾਂ ਦੀ ਉਲੰਘਣਾ ਕਰਕੇ ਬਾਕੀ ਤਰੱਕੀਆਂ ਲੈਣ ਵਾਲੇ ਮੁਲਾਜ਼ਮਾਂ ਵਿੱਚ ਵੀ ਦਹਿਸ਼ਤ ਪਾਈ ਜਾ ਰਹੀ ਹੈ।

ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਾਮੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਦੇ ਨਾ ਚਾਹੁੰਦਿਆਂ ਵੀ ਆਂਪਣੇ ਸੱਜੇ ਹੱਥ ਮੰਨੇ ਜਾਂਦੇ ਮਨਜੀਤ ਸਿੰਘ ਸਕੱਤਰ ਦਾ ਤਬਾਦਲਾ ਅੰਮ੍ਰਿਤਸਰ ਤੋ ਚੰਡੀਗੜ ਕਰ ਦਿੱਤਾ ਜਿਸ ਨੂੰ ਪੰਜਾਬੀ ਭਾਸ਼ਾ ਵਿੱਚ ਖੁੱਡੇ ਲਗਾਉਣਾ ਹੀ ਕਿਹਾ ਜਾ ਸਕਦਾ ਹੈ। ਸ਼੍ਰੋਮਣੀ ਕਮੇਟੀ ਵਿੱਚ ਕਲਰਕ ਭਰਤੀ ਹੋਏ ਮਨਜੀਤ ਸਿੰਘ ਨੇ ਸੁਪਰਵਾਈਜਰ ਤੋ ਪੰਜ ਛੜੱਪੇ ਮਾਰ ਤੇ ਆਂਪਣੀ ਨਾਲ ਭਰਤੀ ਹੋਏ ਸਾਰੇ ਮੁਲਾਜ਼ਮਾਂ ਨੂੰ ਪਿੱਛੇ ਛੱਡ ਕੇ ਸਕੱਤਰ ਦੇ ਵਕਾਰੀ ਆਂਹੁਦੇ ਤੇ ਕਬਜ਼ਾ ਕੀਤਾ ਹੈ ਅਤੇ ਜਦ ਕਿ ਕਰੀਬ 15 ਉਸ ਦੇ ਸਾਥੀ ਹਾਲੇ ਵੀ ਉਹਨਾਂ ਹੀ ਆਂਹੁਦਿਆਂ ਤੇ ਕੰਮ ਕਰ ਰਹੇ ਹਨ। ਬੀਤੇ ਸਮੇਂ ਦੌਰਾਨ ਮਨਜੀਤ ਸਿੰਘ ਨੇ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਪੀ.ਏ ਬਣਨ ਉਪਰੰਤ ਸੈਕੜਿਆਂ ਦੀ ਗਿਣਤੀ ਵਿੱਚ ਬੇਲੋੜੀ ਭਰਤੀ ਕਰਵਾਈ ਜਿਸ ਬਾਰੇ ਚਰਚਾ ਹੈ ਕਿ ਮੋਟੀਆਂ ਰਕਮਾਂ ਦਾ ਵੀ ਲੈਣ ਦੇਣ ਹੋਇਆਂ ਹੈ ਤੇ ਵਧੇਰੇ ਕਰਕੇ ਵਿਚੋਲਗੀ ਉਸ ਦੇ ਡਰਾਈਵਰ ਦੀ ਹੁੰਦੀ ਸੀ।

ਡਿਪਟੀ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਨੇ ਮਨਜੀਤ ਸਿੰਘ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਕਰਦਿਆਂ ਉਸ ਦੀਆਂ ਆਂਪਣੀਆਂ ਤਰੱਕੀਆਂ ਤੋ ਇਲਾਵਾ ਸਾਰੇ ਕਾਇਦੇ ਕਨੂੰਨ ਉਲੰਘਣ ਕਰਕੇ ਭਰਤੀ ਕੀਤੇ ਗਏ ਮੁਲਾਜਮਾਂ ਦੀ ਲਿਸਟ ਮੰਗ ਲਈ ਹੈ। ਮਨਜੀਤ ਸਿੰਘ ਤੇ ਵੱਖ ਵੱਖ ਸਕੂਲਾਂ ਦੀਆਂ ਅਧਿਆਂਪਕਾਵਾਂ ਨੂੰ ਸ਼੍ਰੋਮਣੀ ਕਮੇਟੀ ਦੇ ਦਫਤਰ ਵਿੱਚ ਛੁੱਟੀ ਹੋਣ ਉਪੰਰਤ ਦਫਤਰ ਵਿੱਚ ਬੁਲਾਉਣ ਦੀਆਂ ਵੀ ਕਈ ਗੁੰਮਨਾਮ ਚਿੱਠੀਆਂ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਪ੍ਰਾਪਤ ਹੋਈ ਜਿਹਨਾਂ ਨੂੰ ਪ੍ਰਧਾਨ ਨੇ ਦਰਕਿਨਾਰ ਕਰਕੇ ਕੋਈ ਵੀ ਕਾਰਵਾਈ ਨਹੀ ਕੀਤੀ ਸੀ। ਇਹਨਾਂ ਚਿੱਠੀਆਂ ਵਿੱਚੋ ਕਈ ਚਿੱਠੀਆਂ ਕਈ ਅਖਬਾਰਾਂ ਤੱਕ ਵੀ ਪੁੱਜੀਆਂ ਸਨ ਤੇ ਖਬਰਾਂ ਵੀ ਪ੍ਰਕਾਸ਼ਤ ਹੋਈਆਂ ਸਨ ਫਿਰ ਵੀ ਪਰਧਾਨ ਨੇ ਕੋਈ ਕਾਰਵਾਈ ਨਾ ਕੀਤੀ।

ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਜਿਥੇ ਸੰਸਥਾ ਦੇ ਵਕਾਰੀ ਆਂਹੁਦਿਆਂ ਨੂੰ ਕਲੰਕਤ ਕਰਦਿਆਂ ਇੱਕ ਆਂਹਦੇ ਤੇ ਕਈ ਕਈ ਅਧਿਕਾਰੀ ਨਿਯੁਕਤ ਕੀਤੇ ਹਨ ਉਥੇ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਵੇਖਣ ਲਈ ਸਿਰਫ ਇੱਕ ਮੈਨੇਜਰ ਦੀ ਬਜਾਏ ਪਰ ਦੋ ਦਰਜਨ ਤੋ ਵੀ ਉਪਰ ਗਿਣਤੀ ਪੁੱਜ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਵੱਲੋ ਸ਼੍ਰੋਮਣੀ ਕਮੇਟੀ ਦੇ ਵਕਾਰ ਨੂੰ ਮੁੜ ਬਹਾਲ ਕਰਨ ਦੀ ਸ਼ੁਰੂ ਕੀਤੀ ਗਈ ਪ੍ਰੀਕਿਰਿਆਂ ਤਹਿਤ ਮਨਜੀਤ ਸਿੰਘ ਉਹਨਾਂ ਦੀ ਕਰੋਪੀ ਦੇ ਪਹਿਲੇ ਸ਼ਿਕਾਰ ਬਣੇ ਹਨ ਅਤੇ ਮੱਕੜ ਪ੍ਰਸਤ ਹੋਣ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੀ ਵਾਰੀ ਆਂ ਸਕਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੂੰ ਜਦੋ ਕੁਝ ਅਧਿਕਾਰੀਆਂ ਮਨਜੀਤ ਸਿੰਘ ਦੇ ਉਹਨਾਂ ਦੇ ਖਾਸ ਹੋਣ ਦਾ ਵਾਸਤਾ ਪਾਇਆਂ ਤਾਂ ਅੱਗੋ ਪ੍ਰਧਾਨ ਬੇਬਸੀ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਉਹ ਮਨਜੀਤ ਸਿੰਘ ਦੀ ਬਦਲੀ ਨਾ ਕਰ ਸਕਿਆਂ ਤਾਂ ਉਹਨਾਂ ਦੀ ਆਂਪਣੀ ਬਦਲੀ ਹੋ ਸਕਦੀ ਹੈ।

ਮਨਜੀਤ ਸਿੰਘ ਦੇ ਖਿਲਫ ਪੁੱਜੀਆਂ ਸ਼ਕਾਇਤਾਂ ‘ਤੇ ਕਾਰਵਾਈ ਕਰਨ ਲਈ ਮੁੱਖ ਸਕੱਤਰ ਸ੍ਰ ਹਰਚਰਨ ਸਿੰਘ ਨੇ ਕਈ ਦਿਨ ਮਨਜੀਤ ਸਿੰਘ ਦੀ ਫਾਈਲ ਮੰਗਵਾ ਕੇ ਅਧਿਆਨ ਕੀਤਾ ਤੇ ਉਸ ਤੋ ਬਾਅਦ ਸਾਰੀ ਰਿਪੋਰਟ ਡਿਪਟੀ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ। ਮੱਕੜ ਦੀ ਮੁੱਛ ਦੀ ਮੁੱਛ ਦਾ ਵਾਲ ਸਮਝੇ ਜਾਂਦੇ ਮਨਜੀਤ ਸਿੰਘ ਨੂੰ ਲਾਂਭੇ ਕੀਤੇ ਜਾਣ ਉਪਰੰਤ ਸ਼੍ਰੋਮਣੀ ਕਮੇਟੀ ਵਿੱਚ ਮੱਕੜ ਮਾਰਕਾ ਮੁਲਾਜਮਾਂ ਦਹਿਸ਼ਤ ਪਾਈ ਜਾ ਰਹੀ ਹੈ ਅਤੇ ਇਮਾਨਦਾਰ ਤੇ ਲਾਵਾਰਸ਼ ਸਮਝਦੇ ਜਾਂਦੇ ਮੁਲਾਜ਼ਮਾਂ ਵਿੱਚ ਇਸ ਕਾਰਵਾਈ ਨਾਲ ਕੁਝ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ। ਸੂਤਰਾਂ ਨੇ ਦੱਸਿਆਂ ਕਿ ਮਨਜੀਤ ਸਿੰਘ ਦੀ ਵਿਦਿਅਕ ਯੋਗਤਾ ਦੇ ਦਸਤੇਵੇਜ਼ਾਂ ਦੀ ਵਿਜੀਲੈਂਸ ਜਾਂਚ ਵੀ ਕਿਸੇ ਵੇਲੇ ਹੀ ਸ਼ੁਰੂ ਹੋ ਸਕਦੀ ਹੈ ਜਿਹੜੀ ਮੱਕੜ ਲਈ ਵੀ ਕਈ ਪ੍ਰਕਾਰ ਦੀਆਂ ਮੁਸੀਬਤਾਂ ਖੜੀਆਂ ਕਰ ਸਕਦੀ ਹੈ। ਹਾਲ ਦੀ ਘੜੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨਾਲ ਉਹਨਾਂ ਦੇ ਮੋਬਾਇਲ ਫੋਨ ਤੋ ਗੱਲ ਨਹੀ ਹੋ ਸਕੀ ਪਰ ਖੁਫੀਆਂ ਤੌਰ 'ਤੇ ਸ਼੍ਰੋਮਣੀ ਕਮੇਟੀ ਦੇ ਕੁਝ ਜਿੰਮੇਵਾਰੀ ਅਧਿਕਾਰੀਆਂ ਨੇ ਇਸ ਬਦਲੀ ਦੀ ਪੁਸ਼ਟੀ ਕਰ ਦਿੱਤੀ ਹੈ, ਪਰ ਮਨਜੀਤ ਸਿੰਘ ਇਸ ਵੇਲੇ ਛੁੱਟੀ 'ਤੇ ਹੈ ਤੇ ਉਸ ਨੇ 28 ਦਸੰਬਰ ਨੂੰ ਡਿਊਟੀ ਤੇ ਹਾਜਰ ਹੋਣਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top