Share on Facebook

Main News Page

ਜੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਬਚਿੱਤ੍ਰ ਨਾਟਕ ਨੂੰ ਮੰਨਦੇ ਸੀ, ਤਾਂ ਤੁਸੀਂ ਕਿਉਂ ਨਹੀਂ ਮੰਨਦੇ ?
-: ਸੁਰਿੰਦਰ ਸਿੰਘ ਬੈਲਜੀਯਮ

ਅਕਸਰ ਹੀ ਜਦੋਂ ਵੀ ਕਿਤੇ ਬਚਿੱਤ੍ਰ ਨਾਟਕ ਦੇ ਵਿਸ਼ੇ 'ਤੇ ਕਿਸੇ ਟਕਸਾਲੀ ਵੀਰ ਨਾਲ ਵਿਚਾਰ ਚਰਚਾ ਚਲਦੀ ਹੈ, ਤਾਂ ਟਕਸਾਲੀਆਂ ਦੇ ਮੁੱਖ ਸਵਾਲ ਇੱਕ ਦੋ ਹੀ ਹੁੰਦੇ ਹਨ, ਕਿ ਜੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਬਚਿੱਤ੍ਰ ਨਾਟਕ ਨੂੰ ਮੰਨਦੇ ਸੀ, ਤਾਂ ਤੁਸੀਂ ਕਿਉਂ ਨਹੀਂ ਮੰਨਦੇ? ਬਾਬਾ ਜਰਨੈਲ ਸਿੰਘ ਨੇ ਐਡੀ ਵੱਡੀ ਕੁਰਬਾਨੀ ਦਿੱਤੀ, ਫਿਰ ਵੀ ਤੁਸੀਂ ਬਚਿੱਤ੍ਰ ਨਾਟਕ ਨੂੰ ਕਿਉਂ ਨਹੀਂ ਮੰਨਦੇ?

ਬੱਦ ਕਿਸਮਤ ਨਾਲ ਜਿਸ ਟਕਸਾਲ ਵਿੱਚ ਭਿੰਡਰਾਂਵਾਲਿਆਂ ਨੇ ਸਿਖਿਆ ਪਰਾਪਤ ਕੀਤੀ, ਉਸ ਟਕਸਾਲ ਦੀਆਂ ਜੜ੍ਹਾਂ ਕਾਸ਼ੀ ਵਿੱਚ ਹਨ, ਵੈਸੇ ਵੀ ਕੋਲ੍ਹਿਆਂ ਦੀ ਖਾਨ ਵਿੱਚੋਂ ਕਦੇ ਕੁ ਤਾਈਂ ਹੀਰਾ ਲੱਭ ਹੀ ਜਾਂਦਾ ਹੈ, ਉਸ ਦਾ ਇਹ ਮਤਲਬ ਨਹੀਂ ਹੁੰਦਾ, ਕਿ ਪੂਰੀ ਖਾਨ ਵਿੱਚੋਂ ਨਿਕਲਣ ਵਾਲੇ ਕੋਲ੍ਹਿਆਂ ਨੂੰ ਹੀ ਸ਼ੀਸ਼ਿਆਂ ਵਿੱਚ ਜੜਾਕੇ ਰੱਖਿਆ ਜਾਵੇ। ਨਾਲੇ ਜਰਨੈਲ ਸਿੰਘ ਭਿੰਡਰਾਂਵਾਲਾ ਸਿੱਖਾਂ ਦੇ ਗੁਰੂ ਨਹੀਂ, ਇੱਕ ਯੋਧੇ ਸਨ, ਗੁਰੂ ਤੋਂ ਅਲਾਵਾ ਕੋਈ ਵੀ ਭੁੱਲ ਕਰ ਸਕਦਾ ਹੈ।

ਮੇਰੇ ਕੁੱਝ ਸਵਾਲ ਹੱਨ ਉਹਨਾਂ ਟਕਸਾਲੀ ਵੀਰਾਂ ਨੂੰ:

- ਭਿੰਡਰਾਂਵਾਲੇ ਤਾਂ ਚਾਹ ਵੀ ਨਹੀਂ ਪੀਂਦੇ ਸੀ, ਕੀ ਪੂਰੀ ਸਿੱਖ ਕੌਮ ਨੂੰ ਹੀ ਚਾਹ ਪੀਣੀ ਛੱਡ ਦੇਣੀ ਚਾਹੀਦੀ ਹੈ??
- ਭਿੰਡਰਾਂਵਾਲੇ ਤਾਂ ਲੱਸਣ ਵੀ ਨਹੀਂ ਖਾਂਦੇ ਸੀ, ਕੀ ਪੂਰੀ ਸਿੱਖ ਕੌਮ ਨੂੰ ਹੀ ਲਸਣ ਖਾਣਾ ਛੱਡ ਦੇਣਾ ਚਾਹੀਦਾ ਹੈ??
- ਭਿੰਡਰਾਂਵਾਲੇ ਤਾਂ ਪਜਾਮਾਂ ਵੀ ਨਹੀਂ ਪਹਿਨਦੇ ਸੀ, ਕੀ ਪੂਰੀ ਸਿੱਖ ਕੌਮ ਨੂੰ ਹੀ ਪਜਾਮਾਂ ਪਹਿਨਣਾਂ ਛੱਡ ਦੇਣਾ ਚਾਹੀਦਾ ਹੈ??
- ਕੀ ਭਿੰਡਰਾਂਵਾਲੇ ਨੇ ਕੁਰਬਾਨੀ ਬਚਿੱਤ੍ਰ ਨਾਟਕ ਲਈ ਦਿੱਤੀ ਹੈ??
- ਕੀ ਧਰਮਯੁਧ ਮੋਰਚਾ ਬਚਿੱਤ੍ਰ ਨਾਟਕ ਲਈ ਲਈ ਲੱਗਿਆ ਸੀ??
- ਕੀ ਅਨੰਦਪੁਰ ਦੇ ਮਤੇ ਵਿੱਚ ਬਚਿੱਤ੍ਰ ਨਾਟਕ ਨੂੰ ਮੰਨਣ ਲਈ ਵੀ ਕੋਈ ਮਤਾ ਸੀ??


ਨੋਟ: ਇਸੇ ਵਿਸ਼ੇ 'ਤੇ 08 ਸਤੰਬਰ 2015 ਨੂੰ ਖ਼ਾਲਸਾ ਨਿਊਜ਼ ਵੱਲੋਂ ਲਿਖਿਆ ਲੇਖ "ਦਸਮ ਗ੍ਰੰਥੀਆਂ ਦੀ ਦੌੜ, ਅਖੌਤੀ ਦਸਮ ਗ੍ਰੰਥ ਤੋਂ ਭਿੰਡਰਾਂਵਾਲੇ ਤੱਕ" ਪੋਸਟ ਕੀਤਾ ਗਿਆ ਸੀ, ਜੋ ਇਸ ਲਿੰਕ 'ਤੇ ਕਲਿੱਕ ਕਰਕੇ ਪੜ੍ਹਿਆ ਜਾ ਸਕਦਾ ਹੈ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top