Share on Facebook

Main News Page

ਸ੍ਰੋਮਣੀ ਅਕਾਲੀ ਦਲ ਦੇ ਨਾਮ 'ਤੇ ਬਾਦਲਕੇ ਹੁਣ ਮੋਨੇ ਕਾਲੀਆਂ ਦੀ ਫੌਜ ਖੜੀ ਕਰਨ ਲੱਗੇ

- ਮੰਤਰੀ ਮਲੂਕਾ ਨੇ ਦਿੱਤੇ ਨੰਗੇ ਸਿਰ ਵਾਲਿਆਂ ਨੂੰ ਸਿਰੋਪੇ, ਜੱਥੇਦਾਰ ਨੰਦਗੜ ਨੇ ਕੀਤੀ ਨਿਖੇਧੀ

ਭਾਈ ਰੂਪਾ 26 ਦਸੰਬਰ ( ਅਮਨਦੀਪ ਸਿੰਘ ) : ਕੋਈ ਸਮਾਂ ਹੋਇਆ ਕਰਦਾ ਸੀ, ਲੋਕ ਸ੍ਰੋਮਣੀ ਅਕਾਲੀ ਦਲ ਦਾ ਨਾਮ ਪੂਰੇ ਫਖਰ ਨਾਲ ਲਿਆ ਕਰਦੇ ਸਨ, ਪਰ ਅਜੋਕੇ ਸਮੇਂ ਵਿੱਚ ਜੇਕਰ ਸ੍ਰੋਮਣੀ ਅਕਾਲੀ ਦਲ ਨੂੰ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਪਾਰਟੀ ਕਹਿ ਲਿਆ ਜਾਵੇ, ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ, ਕਿਉਂਕਿ ਸਿੱਖ ਕੌਮ ਦੀਆਂ ਜ਼ਰੂਰੀ ਮੰਗਾਂ ਨੂੰ ਮਨਵਾਉਣ ਲਈ ਸੰਘਰਸ ਕਰਨ ਲਈ ਹੋਂਦ ਵਿਚ ਆਈ ਪਾਰਟੀ, ਹੁਣ ਸਤਾ ਪ੍ਰਾਪਤ ਕਰ ਕੇ ਕੁਰਸੀ ਦੇ ਨਸ਼ੇ ਵਿੱਚ ਆਪਣੇ ਅਸਲੀ ਵਜੂਦ ਨੂੰ ਭੁੱਲ ਕੇ, ਸਿੱਖ ਕੌਮ ਦੀਆਂ ਮੰਗਾਂ ਯਾਦ ਕਰਵਾਉਣ ਵਾਲਿਆਂ 'ਤੇ ਹੀ ਤਸੱਦਦ ਕਰਨ ਲੱਗ ਪਈ ਹੈ ਅਤੇ ਖੁਦ ਸਿੱਖੀ ਸਿਧਾਂਤਾਂ ਦੀ ਉਲੰਘਣਾ ਕਰਨ ਲੱਗ ਪਈ ਹੈ।

ਇਸੇ ਤਰ੍ਹਾਂ ਦਾ ਮਸਲਾ ਪਿੰਡ ਭਾਈ ਰੂਪਾ ਵਿਖੇ ਦੇਖਣ ਨੂੰ ਮਿਲਿਆ, ਜਿਥੇ ਬੀਤੇ ਦਿਨੀਂ ਹਲਕਾ ਰਾਮਪੁਰਾ ਫੂਲ ਦੇ ਮੌਜੂਦਾ ਐਮ.ਐਲ.ਏ ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਅਕਾਲੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਨੂੰ ਨੰਗੇ ਸਿਰਾਂ ਦੇ ਬਾਵਜੂਦ ਵੀ ਸਿਰੋਪੇ ਦੇ ਦਿੱਤੇ ਗਏ।

ਜ਼ਿਕਰਯੋਗ ਹੈ ਕਿ ਸਿੱਖ ਧਰਮ ਵਿਚ ਸਿਰੋਪੇ ਭਾਵ ਸਿਰੋਪਾਉ ਦਾ ਅਹਿਮ ਸਥਾਨ ਹੈ, ਜੋ ਕਿਸੇ ਖਾਸ ਵਿਅਕਤੀ ਨੂੰ ਪੂਰੀ ਮਰਿਯਾਦਾ ਨਾਲ ਗੁਰੂ ਸਾਹਿਬ ਜੀ ਦੀ ਹਜੂਰੀ ਵਿਚ ਦਿੱਤਾ ਜਾਂਦਾ ਹੈ, ਪਰ ਅੱਜ ਕੱਲ ਦੇ ਸਿਆਸੀ ਲੋਕਾਂ ਨੇ ਆਪਣਾ ਸਿਆਸੀ ਲਾਹਾ ਲੈਣ ਲਈ ਪਵਿਤਰ ਸਿਰੋਪਾਉ ਦੀ ਮਰਿਯਾਦਾ ਤਾਰ ਤਾਰ ਕਰ ਦਿੱਤੀ ਹੈ, ਜੋ ਕੇ ਆਪਣੀਆਂ ਪਾਰਟੀਆਂ ਵਿੱਚ ਸਾਮਲ ਹੋਣ ਵਾਲੇ ਲੋਕਾਂ ਦੇ ਧੜਾ ਧੜ ਸਿਰੋਪੇ ਪਾ ਕੇ, ਪਵਿੱਤਰ ਮਰਿਯਾਦਾ ਦਾ ਮਜ਼ਾਕ ਉਡਾ ਰਹੇ ਹਨ। ਇਸ ਸਬੰਧੀ ਜਦੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਸੇਵਾਦਾਰ ਬਲਵੰਤ ਸਿੰਘ ਨੰਦਗੜ ਨਾਲ ਗੱਲ ਕੀਤੀ, ਤਾਂ ਉਹਨਾਂ ਕਿਹਾ ਬਾਦਲਕਿਆਂ ਨੂੰ ਹੁਣ ਸਿਫਰ ਵੋਟਾਂ ਮੁੱਖ ਰਹਿ ਗਈਆਂ ਹਨ, ਇਸੇ ਕਾਰਣ ਹੀ ਇਹਨਾਂ ਦੇ ਲੀਡਰ ਆਪਣਾ ਸਿਆਸੀ ਲਾਹਾ ਲੈਣ ਲਈ ਪਵਿਤਰ ਸਿਰੋਪਾਉ ਦੀ ਮਰਿਯਾਦਾ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top