Share on Facebook

Main News Page

ਕੈਟ ਗੁਰਮੀਤ ਪਿੰਕੀ ਵੱਲੋਂ ਸੁਮੇਧ ਸੈਣੀ ਨੂੰ ਝੂਠੇ ਪੁਲਿਸ ਮੁਕਾਬਲਿਆਂ ‘ਤੇ ਚਰਚਾ ਦੀ ਖੁੱਲ੍ਹੀ ਚੁਣੌਤੀ

ਪੰਜਾਬ ਪੁਲਿਸ ਵੱਲੋਂ ਕੀਤੇ ਝੂਠੇ ਮੁਕਾਬਲਿਆਂ ਦਾ ਖ਼ੁਲਾਸਾ ਕਰਨ ਵਾਲੇ ਸਾਬਕਾ ਪੁਲਿਸ ਇੰਸਪੈਕਟਰ ਗੁਰਮੀਤ ਪਿੰਕੀ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ "ਮੈਨੂੰ ਸਰਕਾਰ ਤੇ ਸਾਬਕਾ ਪੁਲਿਸ ਮੁਖੀ ਡੀ.ਜੀ.ਪੀ ਸੁਮੇਧ ਸੈਣੀ ਤੋਂ ਖ਼ਤਰਾ ਹੈ", ਓਥੇ ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਕਿਸੇ ਵੀ ਵੇਲੇ ਝੂਠੇ ਕੇਸ ਚ ਫਸਾ ਕੇ ਜੇਲ੍ਹ ‘ਚ ਡੱਕਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਉਸ ਨੂੰ ਪਿਛਲੇ ਦਿਨੀਂ ਬੁੜੈਲ ਜੇਲ੍ਹ ‘ਚ ਸੀਨੀਅਰ ਪੱਤਰਕਾਰ ਕੰਵਰ ਸੰਧੂ ਨਾਲ ਜਾ ਕੇ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਸਮੇਂ ਹੋਈ ਘਟਨਾ ਨੂੰ ਹੋਰ ਹੀ ਰੰਗ ਦੇ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪਿੰਕੀ ਨੇ ਕਿਹਾ ਕਿ ਜੋ ਮੈਂ ਹੁਣ ਤੱਕ ਕਰਦਾ ਰਿਹਾ ਪੰਜਾਬ ਪੁਲਿਸ ਤੇ ਸਰਕਾਰ ਮੇਰੇ ਨਾਲ ਉਹੀ ਕਰ ਰਹੀ ਹੈ। ਉਸ ਨੇ ਕਿਹਾ ਕਿ ਉਹ ਝੂਠੇ ਪੁਲਿਸ ਮੁਕਾਬਲਿਆਂ ਅਤੇ ਝੂਠੇ ਕੇਸਾਂ ‘ਚ ਫਸਾਏ ਲੋਕਾਂ ਦੀ ਸੂਚੀ ਤਿਆਰ ਕਰ ਰਿਹਾ ਹੈ ਜਿਸ ਵਿਚ ਉਹ ਐਫ.ਆਈ.ਆਰ ਨੰਬਰ ਦਾ ਵੀ ਖੁਲਾਸਾ ਕਰੇਗਾ। ਉਸ ਨੇ ਕਿਹਾ ਕਿ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਝੂਠੇ ਪੁਲਿਸ ਮੁਕਾਬਲਿਆਂ ਦੇ ਮਸਲੇ ‘ਤੇ ਪ੍ਰੈੱਸ ਕਲੱਬ ਜਾਂ ਕੀਤੇ ਵੀ ਹੋਰ ਖੁੱਲ੍ਹੀ ਚਰਚਾ ਕਰਨ ਲਈ ਮਿਲ ਸਕਦੇ ਹਨ। ਉਸ ਨੇ ਕਿਹਾ ਕਿ ਉਹ ਪਿਛਲੇ 10 ਸਾਲ ਤੋਂ ਆਪਣੇ ਕੀਤੇ ‘ਤੇ ਪਛਤਾ ਰਿਹਾ ਹੈ ਅਤੇ ਜੇਲ੍ਹ ਵਿਚ ਵੀ ਇਸ ਦਾ ਪਸ਼ਚਾਤਾਪ ਕਰਦਾ ਰਿਹਾ ਹੈ, ਪਰ ਹੁਣ ਉਹ ਹੱਥ ਜੋੜ ਕੇ ਆਪਣੇ ਕੀਤੇ ਗੁਨਾਹਾਂ ਦੀ ਮੁਆਫ਼ੀ ਵੀ ਮੰਗਦਾ ਹੈ।

ਬੁੜੈਲ ਜੇਲ੍ਹ ਬਾਰੇ ਗੱਲਬਾਤ ਕਰਦੇ ਹੋਏ ਉਸ ਨੇ ਕਿਹਾ ਕਿ ਕੰਵਰ ਸੰਧੂ ਨੂੰ ਰਾਜੋਆਣਾ ਵੱਲੋਂ ਖ਼ੁਦ ਬੁਲਾ ਕੇ ਬਦਸਲੂਕੀ ਕੀਤੀ ਗਈ ਜੋ ਸਰਾਸਰ ਗ਼ਲਤ ਸੀ, ਪਰ ਉਹ ਇਸ ਮਗਰੋਂ ਚੰਡੀਗੜ੍ਹ ਆਉਂਦੇ ਸਮੇਂ ਸਰਹਿੰਦ ‘ਚ ਚਾਵਲਾ ਰੈਸਟੋਰੈਂਟ ‘ਚ ਬੈਠ ਗਏ ਤੇ ਕੰਵਰ ਸੰਧੂ ਦੇ ਪੱਗ ਬੰਨ੍ਹਣ ਲੱਗੇ ਤੇ ਉਸੇ ਦੌਰਾਨ ਪਟਿਆਲਾ ਜੇਲ੍ਹ ਅਧਿਕਾਰੀਆਂ ਦਾ ਫ਼ੋਨ ਆਇਆ, ਕਿ ਅਸੀਂ ਐਾਟਰੀ ਮੌਕੇ ਆਪਣਾ ਆਧਾਰ ਕਾਰਡ ਨੰਬਰ ਨਹੀਂ ਦਿੱਤਾ ਜਿਸ ‘ਤੇ ਗੱਲਬਾਤ ਮਗਰੋਂ ਕੁੱਝ ਪੁਲਿਸ ਮੁਲਾਜ਼ਮ ਓਥੇ ਹੀ ਆ ਗਏ ਤੇ ਉਸ ਦਾ ਆਧਾਰ ਕਾਰਡ ਨੰਬਰ ਨੋਟ ਕੀਤਾ।

ਇਸ ਦੌਰਾਨ ਪੱਤਰਕਾਰ ਕੰਵਰ ਸੰਧੂ ਵੀ ਇਸ ਦੇ ਨਾਲ ਹੀ ਸਨ। ਪਿੰਕੀ ਨੇ ਕਿਹਾ ਕਿ ਉੋਨ੍ਹਾਂ ਧੱਕੇ ਨਾਲ ਜੇਲ੍ਹ ‘ਚ ਦਾਖਲਾ ਨਹੀਂ ਲਿਆ ਸਗੋਂ ਉੱਥੇ ਰਜਿਸਟਰ ਵਿਚ ਉਸ ਦੀ ਤੇ ਪੱਤਰਕਾਰ ਸੰਧੂ ਦੀ ਐਾਟਰੀ ਹੋਈ ਸੀ ਜਿਸ ਦੀਆਂ ਤਸਵੀਰਾਂ ਉਸ ਨੇ ਮੋਬਾਈਲ ਨਾਲ ਲੈ ਲਈਆਂ ਸਨ। ਉਸਨੇ ਕਿਹਾ ਕਿ ਹੁਣ ਉਸਨੂੰ ਦੁਪਹਿਰ ਵੇਲੇ ਕਿਸੇ ਦਾ ਫ਼ੋਨ ਆਇਆ ਕਿ ਪੁਲਿਸ ਜੇਲ੍ਹ ਰਿਕਾਰਡ ਛੇੜਛਾੜ ਦੇ ਕੇਸ ‘ਚ 6 ਪੁਲਿਸ ਮੁਲਾਜ਼ਮਾਂ ਖਿ਼ਲਾਫ਼ ਕੇਸ ਦਰਜ ਕਰ ਚੁੱਕੀ ਹੈ ਤੇ ਹੁਣ ਉਸਨੂੰ ਵੀ ਸ਼ਾਮ ਤੱਕ ਚੁੱਕ ਲਿਆ ਜਾਵੇਗਾ। ਪਿੰਕੀ ਨੇ ਕਿਹਾ ਉਹ ਜੇਲ੍ਹ ਵਿਚ ਵੀ ਚੁੱਪ ਨਹੀਂ ਬੈਠੇਗਾ। ਪਿੰਕੀ ਨੇ ਕਿਹਾ ਕਿ ਉਸਨੂੰ ਜੇਲ੍ਹ ‘ਚ ਜ਼ਬਰਦਸਤੀ ਦਾਖਲ ਹੋਣ ਤੇ ਰਿਕਾਰਡ ਨਾਲ ਛੇੜਛਾੜ ਦੇ ਝੂਠੇ ਕੇਸ ਚ ਫਸਾ ਕੇ ਜੇਲ੍ਹ ‘ਚ ਬੰਦ ਕਰਨ ਲਈ ਸੁਮੇਧ ਸੈਣੀ ਇਹ ਸਾਜ਼ਿਸ਼ ਰਚ ਰਹੇ ਹਨ।

ਪਿੰਕੀ ਨੇ ਕਿਹਾ ਕਿ ਝੂਠੇ ਪੁਲਿਸ ਮੁਕਾਬਲਿਆਂ ਦੀ ਸੀ.ਬੀ.ਆਈ ਜਾਂਚ ਕਰਵਾ ਲਈ ਜਾਵੇ ਤਾਂ ਸਾਰਾ ਸੱਚ ਸਾਹਮਣੇ ਆ ਜਾਵੇਗਾ। ਪਿੰਕੀ ਨੇ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਨੇ ਇਹ ਇਲਜ਼ਾਮ ਲਾ ਕੇ ਕਿ ਉਸ ਨੂੰ ਮਾਰਨ ਦੀ ਸਾਜ਼ਿਸ਼ ਕੀਤੀ ਸੀ, ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਪਿੰਕੀ ਨੇ ਕਿਹਾ ਕਿ ਰਾਜੋਆਣਾ ਨੂੰ 8 ਦਿਨ ਮਗਰੋਂ ਯਾਦ ਆ ਗਿਆ ਕਿ ਉਸ ਨੂੰ ਮਾਰਨ ਲਈ ਕੋਈ ਆਇਆ ਸੀ। ਉਸ ਨੇ ਕਿਹਾ ਕਿ ਰਾਜੋਆਣਾ ਨੇ ਸਰਕਾਰ ਦੇ ਇਸ਼ਾਰੇ ਤੇ ਭੁੱਖ ਹੜਤਾਲ ਸ਼ੁਰੂ ਕੀਤੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top