Share on Facebook

Main News Page

ਜੋ ਭੀ ਗੁਰਸਿੱਖ, ਗੁਰੂ 'ਤੇ ਪੂਰਨ ਵਿਸ਼ਵਾਸ ਰੱਖਦਿਆਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀਆਂ ਪੜ੍ਹ ਕੇ ਸਿਰਜੀ ਹੋਈ ਪਾਹੁਲ ਛੱਕਣਾ ਚਾਹੁੰਦਾ ਹੈ...
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਗੁਰੂ ਗੁਰੂ ਗੁਰੁ ਕਰਿ ਮਨ ਮੋਰ ਗੁਰੂ ਬਿਨਾ ਮੈ ਨਾਹੀ ਹੋਰ

ਗੁਰੂ ਗੋਬਿੰਦ ਸਿੰਘ ਜੀ ਨੇ 1708 ਵਿਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹਜ਼ੂਰ ਸਾਹਿਬ ਸਥਾਣ 'ਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰ ਗੱਦੀ 'ਤੇ ਸਥਾਪਤ ਕਰਕੇ ਖਾਲਸਾ ਪੰਥ ਨੂੰ ਇਕੋ ਇਕ ਗੁਰੂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ। ਇਸ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਇਕੋ ਇੱਕ ਸਦੀਵੀ ਗੁਰੂ ਹਨ, ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਗੁਰਬਾਣੀ ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਹੀ ਸਾਡਾ ਸ਼ਬਦ ਗੁਰੂ ਹੈ। ਅਸੀਂ ਕਿਸੇ ਹੋਰ ਪਾਸੇ ਕਿਉਂ ਭਟਕ ਰਹੇ ਹਾਂ। ਗੁਰੂ ਕ੍ਰਿਪਾ ਸਦਕਾ ਬਹੁਤ ਸਾਰੇ ਗੁਰ ਸਿੱਖ ਇਸ ਵੀਚਾਰ ਪ੍ਰਤੀ ਜਾਗਰਤ ਅਤੇ ਦ੍ਰਿੜ ਵਿਸ਼ਵਾਸ਼ੀ ਹੋ ਚੁਕੇ ਹਨ ਅਤੇ ਬਹੁਤ ਸਾਰੇ ਪਰਿਵਾਰਾਂ ਵੱਲੋਂ ਈਮੇਲ ਅਤੇ ਫੋਨ ਆ ਰਹੇ ਹਨ ਕਿ ਸਾਨੂੰ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਨਾਲ ਤਿਆਰ ਕੀਤਾ ਗਿਆ ਅੰਮ੍ਰਿਤ ਛਕਾਇਆ ਜਾਵੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਦੇ ਨਿਤਨੇਮ ਦੇ ਗੁਟਕੇ ਦਿਤੇ ਜਾਣ। ਓਹਨਾਂ ਵੀਰਾਂ ਭੈਣਾ ਦੀ ਚਾਹਤ ਨੂੰ ਮੁੱਖ ਰਖਦਿਆਂ ਕੇਵਲ ਸ੍ਰੀ ਗੁਰੁ ਗਰੰਥ ਸਾਹਿਬ ਜੀ ਦੀ ਬਾਣੀ ਤੇ ਆਧਾਰਿਤ "ਗੁਰਬਾਣੀ ਗੁਟਕਾ" ਤਿਆਰ ਹੈ। ਇਕ ਬੇਨਤੀ ਹੈ ਕਿ ਸਮੇਂ ਅਨੁਸਾਰ ਜਿੰਨੀ ਵੱਧ ਤੋਂ ਵੱਧ ਬਾਣੀ ਸਮਝ ਕੇ ਪ੍ਹੜ ਸਕੋ ਚੰਗਾ ਹੈ, ਪਰ ਬਾਣੀ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚੋਂ ਹੀ ਹੋਵੇ।

ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਦੁਆਰਾ ਪਾਹੁਲ (ਆਮ ਭਾਸ਼ਾ 'ਚ ਅੰਮ੍ਰਿਤ) ਸਿਰਜਨ ਅਤੇ ਛਕਾਉਣ ਦਾ ਇੰਤਜ਼ਾਮ ਕੀਤਾ ਜਾ ਸਕਦਾ ਹੈ, ਅਤੇ ਕੀਤਾ ਜਾਣਾ ਚਾਹੀਦਾ ਹੈ। ਪਰ ਇਕ ਗੱਲ ਧਿਆਨ ਵਿਚ ਰਖਦਿਆਂ ਕੇ ਧਰਮ ਵਿਸ਼ਵਾਸ਼ ਹਰ ਕਿਸੇ ਦਾ ਪ੍ਰਸਨਲ ਵਿਸ਼ਾ ਹੈ, ਕਲ ਨੂੰ ਕੋਈ ਇਹ ਨਾ ਆਖੇ ਕੇ ਸਾਡੀ ਮਰਜ਼ੀ ਦੇ ਉਲਟ ਧੋਖੇ ਨਾਲ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਰਾਹੀ ਸਿਰਜੀ ਪਾਹੁਲ (ਅਮ੍ਰਿੰਤ) ਸਾਨੂੰ ਛਕਾਈ ਗਈ ਹੈ।

ਸੋ ਸਿੰਘੋ ! ਆਪਣੇ ਵਿਰਸੇ ਨੂੰ ਸਪਸ਼ਟ ਹੋ ਕੇ ਸੰਭਾਲੋ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਅਪਣੀ ਦ੍ਰਿੜਤਾ ਲਈ ਕਿਸੇ ਕੋਲੋਂ ਡਰਨ ਦੀ ਲੋੜ ਨਹੀਂ, ਨਿਰਭੈ ਹੋਕੇ ਸਪੱਸ਼ਟ ਆਖੋ ਕਿ ਅਸੀਂ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਸਿੱਖ ਹਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਸਾਡੀ ਗੁਰਬਾਣੀ ਹੈ, ਅਤੇ ਗੁਰਬਾਣੀ ਦੀ ਅਗਵਾਈ ਵਿੱਚ ਹੀ ਸਾਡੀ ਜੀਵਨ ਮੰਜ਼ਲ ਹੈ। ਸਿੰਘੋ ਤੁਸੀਂ ਗੁਰੂ ਲਈ ਜਿਊਣਾ ਸਿੱਖੋ, ਗੁਰੂ ਤੁਹਾਡੇ ਨਾਲ ਬਚਨ ਕਰਦਾ ਹੈ:

ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ ॥ (ਗੁਰਬਾਣੀ)

ਸੋ ਜੋ ਭੀ ਗੁਰ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਪੂਰਨ ਵਿਸ਼ਵਾਸ਼ ਰਖਦਿਆਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਪ੍ਹੜ ਕੇ ਸਿਰਜੀ ਹੋਈ ਪਾਹੁਲ ਛਕਣਾ ਚਾਹੁੰਦਾ ਹੈ, ਉਹ ਥੱਲੇ ਦਿੱਤੇ ਲਿੰਕ 'ਚ ਫਾਰਮ ਸਬਮਿਟ ਕਰ ਦੇਵੇ, ਉਸ ਨੂੰ ਗੁਰਬਾਣੀ ਗੁਟਕਾ ਅਤੇ ਗੁਰਬਾਣੀ ਰਹਿਤ ਭੀ ਭੇਜ ਦਿਤੀ ਜਾਵੇਗੀ ਅਤੇ ਅੰਮ੍ਰਿਤ ਛਕਾਉਣ ਦਾ ਇੰਤਜ਼ਾਮ ਭੀ ਕਰ ਦਿਤਾ ਜਾਵੇਗਾ।

ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਪਨੇ ਜੀਵਨ ਦਾ ਅਧਾਰ ਮੰਨਣ ਵਾਲਾ ਗੁਰਸਿੱਖ ਇਸ ਲਿੰਕ 'ਤੇ ਕਲਿੱਕ ਕਰ ਕੇ ਪੜੇ ਅਤੇ ਫੈਸਲਾ ਕਰੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top