Share on Facebook

Main News Page

ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨਾਲ ਤਿਆਰ ਕੀਤੀ "ਪਾਹੁਲ" ਜ਼ਹਿਰ ਬਣ ਜਾਵੇਗੀ ?
-: ਸੰਪਾਦਕ ਖ਼ਾਲਸਾ ਨਿਊਜ਼

ਜਦੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਸਿੱਖ ਅਤੇ ਟਾਂਵੀਆਂ ਜੱਥੇਬੰਦੀਆਂ ਕੋਈ ਦ੍ਰਿੜ ਫੈਸਲਾ ਲੈਣ ਦੀ ਹਿੰਮਤ ਕਰਦੇ / ਕਰਦੀਆਂ ਹਨ, ਤਾਂ ਸਿਰਫ ਕਹਿਣ ਮਾਤਰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਕਹਿਣ ਵਾਲੇ ਲੋਕ, ਜਿਹੜੇ ਅਖੌਤੀ ਦਸਮ ਗ੍ਰੰਥ ਨੂੰ ਵੀ ਨਾਲ ਚੁੱਕੀ ਫਿਰਦੇ ਹਨ, ਹਾਲ ਪਾਹਰਾ ਪਾ ਦਿੰਦੇ ਹਨ... ਕਿ ਸਿੱਖਾਂ ਦੀ ਅਰਦਾਸ ਦਾ ਕੀ ਬਣੂ? ਪਾਹੁਲ (ਅੰਮ੍ਰਿਤ) ਦਾ ਕੀ ਬਣੂ? ਭਿੰਡਰਾਂਵਾਲੇ ਕਥਾ ਕਰਦੇ ਸੀ, ਮਸਕੀਨ ਜੀ ਕਥਾ ਕਰਦੇ ਸੀ... ਉਹੀ ਘਿਸੇ ਪਿਟੇ ਬਹਾਨੇ !!!

ਜੇ ਸਾਨੂੰ ਆਪਣੇ ਗੁਰੂ 'ਤੇ ਪੂਰਨ ਵਿਸ਼ਵਾਸ ਹੀ ਨਹੀਂ, ਤੇ ਫਿਰ ਅਸੀਂ ਕਿਸ ਮੂੰਹ ਨਾਲ ਕਹਿੰਦੇ ਹਾਂ ਕਿ "ਸ੍ਰੀ ਗੁਰੂ ਗ੍ਰੰਥ ਸਾਹਿਬ" ਸਾਡਾ ਗੁਰੂ ਹੈ। ਅਸੀਂ ਅਸ਼ਲੀਲ ਗ੍ਰੰਥ ਨੂੰ ਵੀ ਨਾਲ ਨੱਥੀ ਕਰੀ ਜਾਂਦੇ ਹਾਂ, ਅਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਿਰਫ ਸੰਤ ਬਣਾ ਸਕਦਾ ਹੈ, ਸਿਪਾਹੀ ਨਹੀਂ... ਜਿਸਦਾ ਸਿੱਧਾ ਮਤਲਬ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪੂਰਣ ਗੁਰੂ ਨਹੀਂ!!!

ਅਖਵਾਈ ਜਾਦੀ ਸਿੱਖ ਰਹਿਤ ਮਰਿਆਦਾ ਤੋਂ ਪਹਿਲਾਂ ਸਿੱਖ ਕਿਹੜੀ ਅਰਦਾਸ ਕਰਦੇ ਸੀ? ਕੀ ਭਗੌਤੀ ਉਦੋਂ ਸੀ? ਪਾਹੁਲ ਛੱਕਣ ਵੇਲੇ ਕਿਹੜੀਆਂ ਬਾਣੀਆਂ ਪੜ੍ਹਦੇ ਸੀ? ਕਿਸੇ ਕੋਲ ਕੋਈ ਵੀ ਪੁੱਖ਼ਤਾ ਜਵਾਬ ਨਹੀਂ!!!

ਫਿਰ ਸਿੱਖ ਅਖਵਾਉਣ ਵਾਲੇ ਕਿਉਂ ਅੜੀ ਕਰੀ ਜਾਂਦੇ ਹਨ ਕਿ "ਅਰਦਾਸ ਬਦਲੀ ਨਹੀਂ ਜਾ ਸਕਦੀ", ਜਦਕਿ ਅਰਦਾਸ 'ਚ ਸ਼ਾਮਿਲ "ਭਗੌਤੀ", ਕਹਿਣ ਨੂੰ ਅਸਲ ਲਿਖਤ 'ਚ "ਦੁਰਗਾ" ਹੈ। ਫਿਰ ਜੇ ਇਹ ਗੁਰੂ ਦੀ ਲਿਖਤ ਹੈ, ਤਾਂ ਫਿਰ ਕਿਸਨੇ ਹੱਕ ਦਿੱਤਾ ਬਦਲਣ ਦਾ... ਜੇ ਬਦਲੀ ਹੈ, ਤਾਂ ਸਾਫ ਹੈ ਕਿ ਇਹ ਗੁਰੂ ਕਿਰਤ ਨਹੀਂ। ਇਹੀ ਗੱਲ ਨਿਤਨੇਮ 'ਚ ਸ਼ਾਮਿਲ ਲਿਖਤਾਂ ਦੀ ਹੈ... ਭਾਈ ਜਰਨੈਲ ਸਿੰਘ ਭਿੰਡਰਾਂਵਾਲਾ ਕੋਈ ਗੁਰੂ ਨਹੀਂ, ਕਿ ਅਸੀਂ ਉਨ੍ਹਾਂ ਦੀ ਹਰ ਗਲ ਨੂੰ ਮੰਨੀ ਜਾਈਏ, ਉਹ ਨਿਡਰ ਜਰਨੈਲ ਸੀ, ਉਸ 'ਚ ਕੋਈ ਸ਼ੱਕ ਨਹੀਂ, ਅਸੀਂ ਵੀ ਉਨ੍ਹਾਂ ਦੀ ਉਨੀਂ ਹੀ ਇੱਜ਼ਤ ਕਰਦੇ ਹਾਂ, ਜਿੰਨੀ ਸਾਰੇ ਕਰਦੇ ਹਨ, ਪਰ ਉਹ ਗੁਰੂ ਨਹੀਂ। ਇਹੀ ਗੱਲ ਗਿਆਨੀ ਸੰਤ ਸਿੰਘ ਮਸਕੀਨ 'ਤੇ ਲਾਗੂ ਹੁੰਦੀ ਹੈ, ਉਹ ਭਾਂਵੇਂ ਗੁਰਬਾਣੀ ਦੇ ਗਿਆਤਾ ਸਨ, ਪਰ ਬਹੁਤੀ ਵਾਰੀ ਅਨਹੋਣੀਆਂ ਗੱਲਾਂ, ਸ਼ੇਖ ਸਾਦੀ ਨੂੰ ਜ਼ਿਆਦਾ ਤਰਜੀਹ... ਇਹ ਵੀ ਸਾਡੇ ਗੁਰੂ ਨਹੀਂ।

ਸੌ ਗੱਲਾਂ ਦੀ ਇੱਕ ਗੱਲ: ਸਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਇਸ ਅਨਮੋਲ ਗਿਆਨ ਤੋਂ ਵੱਧ ਕੁੱਝ ਨਹੀਂ, ਹੋਰ ਕੋਈ ਨਹੀਂ, ਕੋਈ ਹੋਰ ਗ੍ਰੰਥ, ਕੋਈ ਹੋਰ ਸ਼ਖਸ, ਭਾਂਵੇਂ ਉਹ ਕੋਈ ਵੀ ਹੋਵੇ, ਕੋਈ ਵੀ ਨਹੀਂ... Period.

ਅਸੀਂ ਅਰਦਾਸ ਵੀ "ਅਕਾਲਪੁਰਖ" ਅੱਗੇ ਹੀ ਕਰਾਂਗੇ, ਪਾਹੁਲ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਿਲ ਗੁਰਬਾਣੀ ਨਾਲ ਲੈਣ ਲਈ ਪ੍ਰੇਰਿਤ ਕਰਾਂਗੇ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਕੂੜ ਗ੍ਰੰਥਾਂ ਨੂੰ ਸਥਾਪਿਤ ਕਰਣ ਦੀਆਂ ਕੋਝੀਆਂ ਚਾਲਾਂ ਤੋਂ ਕੌਮ ਨੂੰ ਸੁਚੇਤ ਕਰਦੇ ਰਹਾਂਗੇ। ਕੋਈ ਸਾਨੂੰ ਕਿਸੇ ਵੀ ਵਿਸੇਸ਼ਣ ਨਾਲ ਨਿਵਾਜੇ... who cares?

ਇਸ ਅਖੌਤੀ ਦਸਮ ਗ੍ਰੰਥ ਦੇ ਜਨਮ ਤੋਂ ਪਹਿਲਾਂ -

- ਗੁਰੂ ਨਾਨਕ ਸਾਹਿਬ ਨੇ ਕਿਸ ਤੋਂ ਦਲੇਰੀ ਲਈ?
- ਗੁਰੂ ਅੰਗਦ ਸਾਹਿਬ ਨੇ ਕਿਸ ਤੋਂ ਨਿਡਰਤਾ ਸਿੱਖੀ ?
- ਗੁਰੂ ਅਰਜਾਨ ਸਾਹਿਬ ਨੇ ਕਿਸ ਤੋਂ ਨਿਰਭੈਤਾ ਸਿੱਖੀ?
- ਗੁਰੂ ਹਰਗੋਬਿੰਦ ਸਾਹਿਬ ਨੇ ਕਿਸ ਤੋਂ ਸਿਪਾਹੀ ਵਾਲੇ ਗੁਣ ਸਿੱਖੇ?
- ਗੁਰੂ ਤੇਗ ਬਹਾਦਰ ਸਾਹਿਬ ਨੇ ਕਿਸ ਤੋਂ ਤੇਗ ਚਲਾਉਣੀ ਅਤੇ ਜ਼ੁਲਮ ਅੱਗੇ ਸੀਨਾ ਤਾਣ ਖੜੌਣ ਦੀ ਸਿੱਖਿਆ ਲਈ ?
- ਕਿਸ ਗ੍ਰੰਥ ਨੇ ਗੋਬਿੰਦ ਰਾਏ ਨੂੰ ਆਪਣੇ ਪਿਤਾ ਨੂੰ ਸ਼ਹੀਦੀ ਦੇਣ ਲਈ ਜਾਣ ਲਈ ਪ੍ਰੇਰਿਤ ਕੀਤਾ ?...
- ਤੇ ਕਿਸ ਗ੍ਰੰਥ ਨੇ ਗੁਰੂ ਗੋਬਿੰਦ ਸਿੰਘ ਨੂੰ ਆਪਣੀ ਤੇ ਪੂਰੇ ਪਰਿਵਾਰ ਦੀ ਸ਼ਹੀਦੀ ਹੋਣ 'ਤੇ ਵੀ ਅਕਾਲਪੁਰਖ 'ਤੇ ਭਰੋਸਾ ਕਾਇਮ ਰੱਖਿਆ ?
- ਤੇ ਕਿਸ ਗ੍ਰੰਥ ਨੂੰ ਗੁਰੂ ਸਾਹਿਬ ਨੇ ਆਪ ਗੁਰਆਈ ਦਿੱਤੀ ?

ਜਵਾਬ ਇੱਕੋ ਹੈ - ਸ੍ਰੀ ਗੁਰੂ ਗ੍ਰੰਥ ਸਾਹਿਬ, ਜੋ ਸੰਤ ਵੀ ਬਣਾਉਂਦਾ ਹੈ ਅਤੇ ਸਿਪਾਹੀ ਵੀ, ਪੂਰਣ ਮਨੁੱਖ ਬਣਾਉਂਦਾ ਹੈ। ਤੇ ਇਸ ਗੁਰਬਾਣੀ ਨਾਲ ਤਿਆਰ ਪਾਹੁਲ, ਜ਼ਹਿਰ ਨਹੀਂ ਬਣਨ ਲੱਗੀ

ਅਸੀਂ ਕਿਸੇ ਆਗੂ ਦੇ ਪਿੱਛਲੱਗੂ ਨਹੀਂ, ਨਾ ਹੀ ਸਾਡਾ ਕੋਈ ਵੱਖਰਾ ਧੜਾ ਹੈ, ਸਿਰਫ ਉਨ੍ਹਾਂ ਗੁਰਸਿੱਖਾਂ ਨਾਲ ਸਾਂਝ ਹੈ, ਜਿਹੜੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਅਤੇ ਗੁਰੂ ਦੀ ਮੰਨਦੇ ਹਨ।

ਹੁਣ ਜਿਸਨੇ ਆਪਣੀ ਅਕਲ ਦਾ ਜਨਾਜ਼ਾ, ਵਾਹੀਯਾਤ ਕੁਮੈਂਟ ਕਰਕੇ ਕੱਢਣਾ ਹੈ, ਕੱਢੋ.... ਜਿੰਨੀਆਂ ਗਾਹਲਾਂ ਕੱਢੋਗੇ, ਉਸ ਤੋਂ ਪਤਾ ਚੱਲੇਗਾ ਕਿ ਟੀਕਾ ਸਹੀ ਥਾਂ 'ਤੇ ਲੱਗਾ ਹੈ... ਹੋ ਜਾਓ ਸ਼ੁਰੂ... Fake Id ਵਾਲਿਆਂ ਨੂੰ, ਮੂੰਹ ਛੁਪਾ ਕੇ ਕੁਮੈਂਟ ਕਰਣ ਵਾਲਿਆਂ ਨੂੰ ਖੁੱਲੀ ਛੂਟ... ਪਾਓ ਗੰਦ !!! who cares?

ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ ॥


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top