Share on Facebook

Main News Page

ਪੰਜ ਪਿਆਰਿਆਂ ਵੱਲੋਂ ਕੀਤੀ ਗਈ ਕਾਰਵਾਈ ਦਾ ਰਲਿਆ ਮਿਲਿਆ ਪ੍ਰਤੀਕਰਮ

ਅੰਮ੍ਰਿਤਸਰ 29 ਦਸੰਬਰ (ਜਸਬੀਰ ਸਿੰਘ ਪੱਟੀ) ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਮਰਿਆਦਾ ਵਿੱਚ ਰਹਿ ਕੇ ਲੰਮੇ ਸਮੇਂ ਤੋਂ ਅੰਮ੍ਰਿਤ ਅਭਿਲਾਖੀਆਂ ਨੂੰ ਅੰਮ੍ਰਿਤ ਛਕਾਉਣ ਦੀ ਸੇਵਾ ਕਰਦੇ ਆ ਰਹੇ ਪੰਜ ਪਿਆਰਿਆਂ ਵੱਲੋ ਇੱਕ ਵਾਰੀ ਫਿਰ ਸੌਦਾ ਸਾਧ ਨੂੰ ਮੁਆਫੀ ਦੇਣ 'ਤੇ ਫਿਰ ਮੁਆਂਫੀ ਰੱਦ ਕਰਨ ਦੀ ਪ੍ਰਾਕਿਰਿਆਂ ਦਾ ਰਸਤਾ ਅਪਨਾ ਕੇ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਤਖਤਾਂ ਦੇ ਜਥੇਦਾਰਾਂ ਨੂੰ ਲਾਂਭੇ ਕਰਨ ਦੇ ਦਿੱਤੇ ਗਏ ਪੰਜ ਪਿਆਂਰਿਆਂ ਦੇ ਆਂਦੇਸ਼ਾਂ ਨੂੰ ਦਰਕਿਨਾਰ ਕਰਨ ਵਾਲੀ ਸ਼੍ਰੋਮਣੀ ਗੁਰੂਦੁਆਂਰਾ ਪ੍ਰਬੰਧਕ ਕਮੇਟੀ ਨੂੰ ਪੰਜ ਪਿਆਰਿਆਂ ਨੇ ਇੱਕ ਵਾਰੀ ਫਿਰ ਤਾੜਣਾ ਕਰਦਿਆਂ ਚਿਤਾਵਨੀ ਦਿੱਤੀ ਹੈ, ਕਿ ਜੇਕਰ 2 ਜਨਵਰੀ ਤੱਕ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰਿਆਂ ਵੱਲੋ ਜਾਰੀ ਕੀਤੇ ਗਏ ਆਂਦੇਸ਼ਾਂ ਦੀ ਪਾਲਣਾ ਨਾ ਕੀਤੀ ਗਈ ਤਾਂ 2 ਜਨਵਰੀ ਨੂੰ ਅਕਾਲ ਤਖਤ ਸਾਹਿਬ ਵਿਖੇ ਇਕੱਠ ਕਰਕੇ ਵੱਡੇ ਐਕਸ਼ਨ ਪ੍ਰੋਗਰਾਮ ਦਿੱਤਾ ਜਾਵੇਗਾ।

ਇਸ ਸਬੰਧੀ ਜਦੋ ਖਾੜਕੂ ਸੁਰ ਰੱਖਣ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਖੇਡ ਸਿੱਧੇ ਰੂਪ ਵਿੱਚ ਬਾਦਲਾਂ ਦੀ ਆਂਪਣੀ ਹੀ ਰਚਾਈ ਹੋਈ ਹੈ ਕਿਉਕਿ ਗ੍ਰੰਥੀ (ਤਖਤਾਂ ਦੇ ਜਥੇਦਾਰ) ਵੀ ਬਾਦਲਾ ਦੇ ਕਬਜ਼ੇ ਵਾਲੀ ਸ਼੍ਰੋਮਣੀ ਕਮੇਟੀ ਦੇ ਗੁਲਾਮ ਹਨ ਤੇ ਪੰਜ ਪਿਆਂਰੇ ਵੀ ਉਸੇ ਕਮੇਟੀ ਦੇ ਤਨਖਾਹਦਾਰ ਮੁਲਾਜ਼ਮ ਹਨ। ਉਹਨਾਂ ਕਿਹਾ ਕਿ ਬਾਦਲਾਂ ਕੋਲੋ ਸਾਰੀਆਂ ਮਰਜਾਂ ਦੀ ਦਵਾਈ ਹੈ ਤੇ ਉਹ ਆਂਪਣਾ ਧਿਆਂਨ ਪੰਥਕ ਮੁੱਦਿਆਂ ਤੋਂ ਹਟਾਉਣ ਲਈ ਅਜਿਹੇ ਪਰਪੰਚ ਅਕਸਰ ਹੀ ਰਚਦਾ ਰਹਿੰਦਾ ਹੈ। ਉਹਨਾਂ ਕਿਹਾ ਕਿ ਪੰਜ ਪਿਆਂਰਿਆਂ ਵੱਲੋ ਆਂਦੇਸ਼ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਜਾਰੀ ਕੀਤੇ ਜਾ ਰਹੇ ਹਨ ਕਿ ਉਹ ਗ੍ਰੰਥੀਆਂ ਨੂੰ ਸੇਵਾ ਮੁਕਤ ਕਰੇ ਜਦ ਕਿ ਮੱਕੜ ਬਾਦਲਾਂ ਦੇ ਆਂਦੇਸ਼ਾਂ ਤੇ ਇਹਨਾਂ ਪੰਜ ਪਿਆਂਰਿਆਂ ਦੀ ਛੁੱਟੀ ਕਰਨ ਦੇ ਰੌ ਵਿੱਚ ਹੈ। ਉਹਨਾਂ ਕਿਹਾ ਕਿ ਜੋ ਕੁਝ ਵੀ ਕਰਨਾ ਹੈ ਬਾਦਲਾਂ ਨੇ ਕਰਨਾ ਹੈ ਉਹ ਜਦੋ ਵੀ ਚਾਹੁੰਦੇ ਹੀ ਮਰ ਜਾਉ ਚਿੜੀਉ, ਜਦੋ ਜੀਅ ਕਰਦਾ ਹੈ ਜਿਉ ਪਉ ਚਿੜੀਉ ਵਾਲੀ ਖੇਡ ਖੇਡਦਾ ਰਹਿੰਦਾ ਹੈ ਤੇ ਇਹਨਾਂ ਪੰਜ ਪਿਆਂਰਿਆਂ ਕੋਲੋ ਵੀ ਜੋ ਕੁਝ ਕਰਵਾਇਆਂ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਦੋ ਪੰਜ ਪਿਆਂਰਿਆਂ ਨੇ ਪੰਜ ਗ੍ਰੰਥੀਆਂ ਨੂੰ ਅਕਾਲ ਤਖਤ ਸਾਹਿਬ ਤੇ ਬੁਲਾਇਆਂ ਸੀ ਤਾਂ ਉਹ ਪੇਸ਼ ਨਹੀਂ ਹੋਏ ਸਨ ਤਾਂ ਉਸ ਵੇਲੇ ਪੰਜ ਪਿਆਂਰਿਆਂ ਨੂੰ ਚਾਹੀਦਾ ਸੀ ਕਿ ਗ੍ਰੰਥੀਆਂ ਨੂੰ ਪੰਥ ਵਿੱਚੋ ਛੇਕ ਦਿੰਦੇ ਪਰ ਇਹਨਾਂ ਨੇ ਛੇਕਣ ਦੀ ਬਜਾਏ ਮੱਕੜ ਨੂੰ ਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਜਥੇਦਾਰਾਂ ਨੂੰ ਲਾਂਭੇ ਕਰੇ। ਉਹਨਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਜੇਕਰ ਪੰਜ ਪਿਆਂਰਿਆਂ ਨੇ ਕੋਈ ਕਾਰਵਾਈ ਕੀਤੀ ਸੀ ਤਾਂ ਉਹ ਗ੍ਰੰਥੀਆਂ ਵਿਰੁੱਧ ਮਰਿਆਂਦਾ ਅਨੁਸਾਰ ਕਾਰਵਾਈ ਕਰਦੇ ਪਰ ਉਹ ਤਾਂ ਆਂਪਣੇ ਆਂਕਾ ਮੱਕੜ ਕੋਲ ਬੰਦ ਕਮਰਾ ਮੀਟਿੰਗ ਕਰਕੇ ਅਗਲੇ ਆਂਦੇਸ਼ ਲੈਣ ਜਾ ਰਹੇ ਹਨ। ਉਹਨਾਂ ਕਿਹਾ ਕਿ ਸਿੱਖਾਂ ਨੂੰ ਮੂਰਖ ਬਣਾਉਣ ਦੀ ਇਹ ਬਾਦਲਾਂ ਦੀ ਚਾਲ ਹੈ ਤੇ ਜਦੋ ਸਿੱਖਾਂ ਨੂੰ ਇਸ ਚਾਲ ਦੀ ਸਮਝ ਆ ਜਾਵੇਗੀ, ਤਾਂ ਉਹ ਬਾਦਲਾਂ, ਮੱਕੜਾਂ, ਗ੍ਰੰਥੀਆਂ ਆਦਿ ਨੂੰ ਧੂਹ ਕੇ ਆਂਹੁਦਿਆਂ ਤੋਂ ਆਂਪਣੇ ਆਂਪ ਹੀ ਲਾਹ ਦੇਣਗੇ।

ਹਮੇਸ਼ਾਂ ਸੱਚ ਤੇ ਪਹਿਰਾ ਦਿੰਦਿਆਂ ਖਰੀ ਗੱਲ ਕਹਿਣ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਰੀਬ 35 ਸਾਲ ਹੈਡ ਗ੍ਰੰਥੀ ਦੀ ਸੇਵਾ ਨਿਭਾਉਣ ਵਾਲੇ ਗਿਆਂਨੀ ਭਗਵਾਨ ਸਿੰਘ ਨੇ ਕਿਹਾ ਕਿ ਪੰਜ ਪਿਆਂਰਿਆਂ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਤਖਤਾਂ ਦੇ ਜਥੇਦਾਰ ਦਾ ਅਪਮਾਨ ਕਰਨ ਤੇ ਉਹਨਾਂ ਦੀ ਬਰਖਾਸਤਗੀ ਦੇ ਆਂਦੇਸ਼ ਸ਼ਰੋਮਣੀ ਕਮੇਟੀ ਨੂੰ ਜਾਰੀ ਕਰਨ। ਉਹਨਾਂ ਕਿਹਾ ਕਿ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋ ਕੀਤੀ ਜਾਂਦੀ ਹੈ ਜਿਸ ਦੀ ਪ੍ਰਵਨਾਗੀ ਜਰਨਲ ਹਾਊਸ ਤੋਂ ਲਈ ਜਾਂਦੀ ਹੈ। ਉਹਨਾਂ ਕਿਹਾ ਕਿ ਸ਼ਰੋਮਣੀ ਕਮੇਟੀ ਦੀ ਪ੍ਰਬੰਧਕੀ ਕਮਜ਼ੋਰੀ ਕਾਰਨ ਬਾਰ ਬਾਰ ਤਨਖਾਹਦਾਰ ਮੁਲਾਜਮਾਂ ਵੱਲੋ ਗੈਰ ਰਵਾਇਤੀ ਤਰੀਕੇ ਨਾਲ ਤਖਤਾਂ ਦੇ ਜਥੇਦਾਰ ਦੀ ਤੌਹੀਨ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜ ਪਿਆਂਰੇ ਸਿਰਫ ਸੰਗਤੀ ਰੂਪ ਵਿੱਚ ਹੀ ਆਂਪਣਾ ਪੱਖ ਰੱਖ ਸਕਦੇ ਹਨ ਤੇ ਸੁਝਾ ਤੇ ਸਲਾਹ ਦੇ ਸਕਦੇ ਹਨ। ਉਹਨਾਂ ਕਿਹਾ ਕਿ ਇਹਨਾਂ ਪੰਜ ਪਿਆਂਰਿਆਂ ਦੇ ਪਿੱਛੇ ਕਿਸੇ ਅਹਿਮ ਸ਼ਖਸ਼ੀਅਤ ਦਾ ਸ਼ੈਤਾਨੀ ਦਿਮਾਗ ਕੰਮ ਰਿਹਾ ਹੈ ਜਿਹੜਾ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਨੂੰ ਬਦਨਾਮ ਕਰਨਾ ਚਾਹੁੰਦਾ ਹੈ।

ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਸ੍ਰ ਕੁਲਵੰਤ ਸਿੰਘ ਨੇ ਕਿਹਾ ਕਿ ਪੰਜ ਪਿਆਰਿਆਂ ਦਾ ਐਕਸ਼ਨ ਪੂਰੀ ਤਰ੍ਹਾਂ ਦਰੁਸਤ ਹੈ ਤੇ ਜਥੇਦਾਰਾਂ ਨੂੰ ਲਾਂਭੇ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਬਾਰ ਬਾਰ ਗਲਤੀਆਂ ਕਰਦਾ ਆ ਰਿਹਾ ਹੈ ਤੇ ਇਸ ਨਤੀਜਾ ਸ਼ਰੋਮਣੀ ਕਮੇਟੀ ਨੂੰ ਇੰਨਾ ਮਹਿੰਗਾ ਪਵੇਗਾ ਕਿ ਇਹਨਾਂ ਕੋਲੋ ਫਿਰ ਸੰਭਾਲਣਾ ਔਖਾ ਹੋ ਜਾਵੇਗਾ। ਉਹਨਾਂ ਕਿਹਾ ਕਿ ਗੁਰੂਦੁਆਂਰਾ ਐਕਟ ਮੁਤਾਬਕ ਸ਼੍ਰੋਮਣੀ ਕਮੇਟੀ ਕੋਲੋ ਕੋਈ ਅਧਿਕਾਰ ਨਹੀਂ ਕਿ ਉਹ ਪੰਜ ਪਿਆਂਰਿਆਂ ਦਾ ਤਬਾਦਲਾ ਧਰਮ ਪ੍ਰਚਾਰ ਕਮੇਟੀ ਵਿੱਚ ਕਰੇ ਕਿਉਕਿ ਧਰਮ ਪ੍ਰਚਾਰ ਕਮੇਟੀ ਤੇ ਸ਼੍ਰੋਮਣੀ ਕਮੇਟੀ ਦੋ ਵੱਖਰੋ ਵੱਖਰੇ ਅਦਾਰੇ ਹਨ। ਉਹਨਾਂ ਕਿਹਾ ਕਿ ਐਕਟ ਮੁਤਾਬਕ ਦੋਹਾਂ ਸੰਸਥਾਵਾਂ ਦੇ ਮੁਲਾਜ਼ਮਾਂ ਦਾ ਤਬਾਦਲਾ ਇੱਕ ਦੂਜੇ ਵਿੱਚ ਨਹੀਂ ਹੋ ਸਕਦਾ ਤੇ ਪੰਜ ਪਿਆਰਿਆਂ ਦਾ ਤਬਾਦਲਾ ਹੀ ਗਲਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਜਥੇਦਾਰਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤੇ ਪੰਜ ਪਿਆਂਰਿਆਂ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।

ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ੍ਰ ਰਘਬੀਰ ਸਿੰਘ ਰਾਜਾਸਾਂਸੀ ਨੇ ਕਿਹਾ ਕਿ ਜਥੇਦਾਰ ਤੇ ਪੰਜ ਪਿਆਰੇ ਉਸ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ, ਜਿਸ ਉਪਰ ਅੱਜ ਬਾਦਲਾ ਦਾ ਸਿੱਧੇ ਤੌਰ ‘ਤੇ ਕਬਜ਼ਾ ਹੈ। ਉਹਨਾਂ ਕਿਹਾ ਕਿ ਜੋ ਕੁਝ ਇਸ ਵੇਲੇ ਹੋ ਰਿਹਾ ਹੈ ਕਿ ਉਹ ਸੰਸਥਾ ਲਈ ਘਾਟੇਵੰਦਾ ਸੌਦਾ ਹੈ ਤੇ ਇਹ ਕਰਵਾਇਆਂ ਸਿਰਫ ਤੇ ਸਿਰਫ ਸੁਖਬੀਰ ਸਿੰਘ ਬਾਦਲ ਵੱਲੋ ਲੋਕਾਂ ਦਾ ਧਿਆਂਨ ਅਸਲ ਮੁੱਦਿਆਂ ਤੋਂ ਹੱਟਾ ਕੇ ਦੂਜੇ ਪਾਸੇ ਲਗਾਉਣ ਲਈ ਹੈ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਦੇ ਨਾਮ ਤੇ ਸੌੜੀ ਰਾਜਨੀਤੀ ਹੋ ਰਹੀ ਹੈ ਜਿਹੜੀ ਭਵਿੱਖ ਵਿੱਚ ਸਿੱਖ ਪੰਥ ਲਈ ਹੋਰ ਵੀ ਕਈ ਬਖੇੜੇ ਖੜੇ ਕਰੇਗੀ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਜਿਸ ਤਰੀਕੇ ਨਾਲ ਸਰਕਾਰ ਤੇ ਅਕਾਲੀ ਦਲ ਨੂੰ ਕਾਰਪੋਰੇਟ ਅਦਾਰਾ ਬਣਾ ਕੇ ਚਲਾ ਰਿਹਾ ਹੈ ਉਸੇ ਤਰ੍ਵਾ ਹੀ ਉਹ ਸ਼੍ਰੋਮਣੀ ਕਮੇਟੀ ਨੂੰ ਚਲਾਉਣਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਅੱਜ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ਵਿੱਚ ਸਾਜਿਸ਼ ਨੂੰ ਬੇਨਕਾਬ ਨਹੀਂ ਕੀਤਾ ਜਾ ਸਕਿਆਂ ਤੇ ਨਾ ਹੀ ਦੋ ਨਿਰਦੋਸ਼ ਸਿੱਖਾਂ ਨੂੰ ਕਤਲ ਕਰਨ ਵਾਲੇ ਪੁਲੀਸ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਉਹਨਾਂ ਕਿਹਾ ਕਿ ਮਰਿਆਂਦਾ ਦਾ ਘਾਣ ਕੀਤਾ ਜਾ ਰਿਹਾ ਹੈ ਜਿਸ ਦਾ ਖਮਿਅਜਾ ਸੰਸਥਾ ਨੂੰ ਭੁਗਤਣਾ ਪੈ ਸਕਦਾ ਹੈ। ਉਹਨਾਂ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਬਾਅਦ ਜਿੰਨੀ ਗਿਰਾਵਟ ਸ਼੍ਰੋਮਣੀ ਕਮੇਟੀ ਵਿੱਚ ਆਂਈ ਹੈ ਉਸ ਨੇ ਸੰਸਥਾ ਦੇ ਵਕਾਰ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿੱਚ ਗਿਰਾਵਟ ਆਂਉਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਹੋਂਦ ਵਿੱਚ ਆਂਈਆਂ ਤੇ ਹੁਣ ਆਂਰ.ਐਸ.ਐਸ ਦੀ ਖੁਸ਼ਨੰਦੀ ਹਾਸਲ ਕਰਨ ਲਈ ਸੁਖਬੀਰ ਸਿੰਘ ਬਾਦਲ ਵੱਲੋ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸ੍ਰੀ ਅਕਾਲ ਤਖਤ ਦੀ ਮਰਿਆਂਦਾ ਦਾ ਵੀ ਭੱਠਾ ਬਿਠਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਪੰਜ ਪਿਆਂਰਿਆਂ ਨੂੰ ਆਂਦੇਸ਼ ਦੇਣ ਦਾ ਅਧਿਕਾਰ ਹੈ ਪਰ ਪੰਜ ਪਿਆਂਰੇ ਕਿਸੇ ਇਕੱਠ ਵਿੱਚੋ ਚੁਣੇ ਗਏ ਹੋਣੇ ਚਾਹੀਦੇ ਹਨ।

ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ ) ਦੇ ਮੀਤ ਪ੍ਰਧਾਨ ਸ੍ਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਉਹ ਪੰਜ ਪਿਆਰਿਆਂ ਦੇ ਐਕਸ਼ਨ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਤੇ ਜੇਕਰ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਕਨੂੰਨੀ ਤੇ ਬਰੂਨੀ ਤੌਰ ‘ਤੇ ਹਰ ਪ੍ਰਕਾਰ ਦਾ ਸਹਿਯੋਗ ਦੇਣਗੇ। ਉਹਨਾਂ ਕਿਹਾ ਕਿ ਬਲਾਤਕਾਰੀ ਤੇ ਕਾਤਲ ਸੌਦਾ ਸਾਧ ਨੂੰ ਮੁਆਂਫੀ ਦੇਣ ਵਾਲੇ ਜਥੇਦਾਰ ਪੰਥ ਦੋਖੀ ਹਨ ਤੇ ਇਹਨਾਂ ਨੂੰ ਹੁਣ ਆਂਪਣੇ ਆਂਪ ਨੂੰ ਜਥੇਦਾਰ ਅਖਵਾਉਣ ਦਾ ਕੋਈ ਅਧਿਕਾਰ ਨਹੀਂ ਰਹਿ ਗਿਆਂ ਹੈ। ਉਹਨਾਂ ਕਿਹਾ ਕਿ ਦੂਜਿਆਂ ਨੂੰ ਨੈਤਿਕਤਾ ਦਾ ਪਾਠ ਪੜਾਉਣ ਵਾਲੇ ਇਹਨਾਂ ਜਥੇਦਾਰਾਂ ਨੂੰ ਖੁਦ ਚਾਹੀਦਾ ਸੀ ਕਿ ਉਹ ਖੁਦ ਨੈਤਿਕਤਾ ਦੇ ਆਂਧਾਰ ਤੇ ਆਂਪਣੇ ਆਂਹੁਦਿਆਂ ਤੋਂ ਅਸਤੀਫੇ ਦੇ ਕੇ ਕੌਮ ਤੋਂ ਜਨਤਕ ਤੌਰ ਤੇ ਮੁਆਂਫੀ ਮੰਗ ਕੇ ਘਰਾਂ ਨੂੰ ਚਲੇ ਜਾਂਦੇ। ਉਹਨਾਂ ਕਿਹਾ ਕਿ ਸਿੱਖ ਕੌਮ ਦੀ ਤਰਾਸਦੀ ਹੈ ਕਿ ਬਾਦਲਾਂ ਦੇ ਰਾਜ ਵਿੱਚ ਨਾ ਗੁਰੂ ਗ੍ਰੰਥ ਸੁਰੱਖਿਅਤ ਹੈ ਤੇ ਨਾ ਹੀ ਗੁਰੂ ਪੰਥ ਸੁਰੱਖਿਅਤ ਹੈ ਜਦ ਕਿ ਵੋਟਾਂ ਗੁਰੂ ਗਰੰਥ ਤੇ ਗੁਰੂ ਪੰਥ ਦੇ ਨਾਮ ਤੇ ਹੀ ਲੈ ਕੇ ਇਹ ਸਰਕਾਰ ਬਣਾਉਦੇ ਆਂ ਰਹੇ ਹਨ।

ਦੂਸਰੇ ਪਾਸੇ ਵੀ ਇਹ ਕਨਸੋਆਂ ਆਂ ਰਹੀਆਂ ਹਨ ਕਿ ਦੋ ਜਨਵਰੀ ਤੋਂ ਪਹਿਲਾਂ ਪਹਿਲਾਂ ਪੰਜ ਪਿਆਂਰਿਆਂ ਨੂੰ ਨੌਕਰੀ ਤੋਂ ਵਿਹਲਾ ਕਰਕੇ ਘਰਾਂ ਨੂੰ ਤੋਰਿਆ ਜਾਵੇਗਾ। ਇੱਕ ਵਾਰੀ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮਨ ਵੀ ਬਣਾ ਲਿਆ ਸੀ ਤੇ ਉਹ ਲੁਧਿਆਣੇ ਤੋਂ ਵਿਸ਼ੇਸ਼ ਕਰਕੇ ਅੰਮ੍ਰਿਤਸਰ ਆਏ ਸਨ, ਪਰ ਕੁਝ ਕਾਰਨਾਂ ਕਰਕੇ ਮਾਮਲਾ ਟੱਲ ਗਿਆ ਸੀ। ਇਸ ਉਪਰੰਤ ਪੰਜ ਪਿਆਂਰਿਆਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ ਸੀ, ਜਿਹੜੀ ਮੀਟਿੰਗ ਵੀ ਕਿਸੇ ਨਵੇਂ ਏਜੰਡੇ ਨੂੰ ਅੰਜ਼ਾਮ ਦੇਣ ਲਈ ਕੀਤੀ ਗਈ ਦੱਸੀ ਜਾ ਰਹੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top