Share on Facebook

Main News Page

ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੀਤੇ ਆਰ.ਐੱਸ.ਐੱਸ. ਦੇ ਕੈਲੰਡਰ ਤੋਂ ਸੰਗਤਾਂ ਸੁਚੇਤ ਰਹਿਣ
-: ਭਾਈ ਪੰਥਪ੍ਰੀਤ ਸਿੰਘ

- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮੂਲ ਨਾਨਕਸਾਹੀ ਕੈਲੰਡਰ ਅਨੁਸਾਰ 5 ਜਨਵਰੀ ਨੂੰ ਮਨਾਇਆ ਜਾਵੇਗਾ

ਭਾਈ ਰੂਪਾ 28 ਦਸੰਬਰ ( ਅਮਨਦੀਪ ਸਿੰਘ ) : ਸ੍ਰੋਮਣੀ ਕਮੇਟੀ ਅਤੇ ਜੱਥੇਦਾਰਾ ਦੀਆ ਕਮਜੋਰੀਆ ਕਾਰਣ ਸਿੱਖ ਕੌਮ ਦੇ ਦਿਹਾੜਿਆ ਦੀਆ ਤਰੀਕਾ ਅਜੇ ਤੱਕ ਵੀ ਪੱਕੀਆ ਨਾ ਹੋਣ ਕਾਰਣ ਸਿੱਖ ਸੰਗਤਾ ਸਿੱਖੀ ਦਿਹਾੜਿਆ ਨੂੰ ਮਨਾਉਣ ਲਈ ਹਰ ਸਾਲ ਲਗਾਤਾਰ ਦੁਵਿਧਾ ਵਿਚ ਪੈ ਰਹੀਆ ਹਨ ਪਰ ਇਸਦੇ ਵਾਵਜੂਦ ਵੀ ਸ੍ਰੋਮਣੀ ਕਮੇਟੀ ਅਤੇ ਜੱਥੇਦਾਰਾ ਦੇ ਕੰਨਾ ਤੇ ਕੋਈ ਜੂੰ ਨਹੀਂ ਸਰਕ ਰਹੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿੱਖ ਕੌਮ ਦੇ ਮਹਾਨ ਪਰਚਾਰਕ ਭਾਈ ਪੰਥਪ੍ਰੀਤ ਸਿੰਘ ਖਾਲਸਾ ਭਾਈ ਬਖਤੌਰ ਵਾਲਿਆ ਨੇ ਵਿਸੇਸ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸ੍ਰੋਮਣੀ ਕਮੇਟੀ ਅਤੇ ਤਖਤਾ ਦੇ ਆਪੂ ਬਣੇ ਜੱਥੇਦਾਰਾ ਦਾ ਫਰਜ ਬਣਦਾ ਸੀ ਕਿ ਉਹ ਕੌਮ ਵਿਚ ਹਰ ਸਾਲ ਪੈਦਾ ਹੋ ਰਹੀ ਦੁਬਿਧਾ ਨੂੰ ਜਲਦੀ ਤੋਂ ਜਲਦੀ ਹੱਲ ਕਰਦੇ ਪਰ ਸਿਆਸੀ ਰੰਗਤ ਵਿਚ ਰੰਗ ਚੁੱਕੀ ਸ੍ਰੋਮਣੀ ਕਮੇਟੀ ਅਤੇ ਜੱਥੇਦਾਰ ਬਿਲਕੁਲ ਹੀ ਆਪਣੇ ਅਸਲੀ ਮਨੋਰਥ ਤੋਂ ਭੱਜ ਗਏ ਹਨ ਅਤੇ ਇਸਦੇ ਉਲਟ ਕੌਮ ਵਿਰੋਧੀ ਫੈਂਸਲੇ ਕਰਨ ਲੱਗ ਗਏ ਹਨ।

ਉਹਨਾ ਕਿਹਾ ਕਿ ਸਿੱਖ ਵਿਦਵਾਨ ਪਾਲ ਸਿੰਘ ਪੁਰੇਵਾਲ ਵਲੋਂ ਕਈ ਸਾਲਾ ਦੀ ਸਖਤ ਮਿਹਨਤ ਨਾਲ ਤਿਆਰ ਕੀਤਾ ਮੂਲ ਨਾਨਕਸਾਹੀ ਕੈਲੰਡਰ ਸਾਡੀ ਵੱਖਰੀ ਹੋਂਦ ਦਾ ਪ੍ਰਤੀਕ ਹੈ ਜਿਸ ਵਿਚ ਸਾਡੀ ਕੌਮ ਦੇ ਸਾਰੇ ਦਿਹਾੜਿਆ ਦੀਆ ਹਰ ਸਾਲ ਲਈ ਤਰੀਕਾ ਪੱਕੀਆ ਹੋ ਗਈਆ ਸਨ ਜਿਵੇ ਹਿੰਦੂਆ ਲਈ ਬਿਕਰਮੀ ਕੈਲੰਡਰ ਅਤੇ ਮੁਸਲਮਾਨਾ ਲਈ ਹਿਜੜੀ ਕੈਲੰਡਰ ਵਿਚ ਉਹਨਾ ਦੇ ਧਰਮਾ ਦੇ ਹਿਸਾਬ ਨਾਲ ਹਰ ਸਾਲ ਲਈ ਤਰੀਕਾ ਪੱਕੀਆ ਹਨ ਬਿਲਕੁਲ ਉਸੇ ਤਰਾ ਮੂਲ ਨਾਨਕਸਾਹੀ ਕੈਲੰਡਰ ਵਿਚ ਸਿੱਖ ਕੌਮ ਦੇ ਸਾਰੇ ਦਿਹਾੜਿਆ ਦੀਆ ਤਰੀਕਾ ਪੱਕੀਆ ਹਨ ਉਹਨਾ ਕਿਹਾ ਕਿ ਸ੍ਰੋਮਣੀ ਕਮੇਟੀ ਵਲੋਂ ਇਹ ਕੈਲੰਡਰ ਸੰਨ 2003 ਵਿਚ ਤਖਤ ਸਾਹਿਬ ਤੋਂ ਲਾਗੂ ਕਰ ਦਿੱਤਾ ਗਿਆ ਸੀ, ਸਿੱਖਾ ਦਾ ਵੱਖਰਾ ਕੈਲੰਡਰ ਹੋਂਦ ਵਿਚ ਆਉਣ ਕਾਰਣ ਸਿੱਖਾ ਦੀਆ ਵਿਰੋਧੀ ਅਤੇ ਸਿੱਖਾ ਨੂੰ ਕੇਸਾਧਾਰੀ ਹਿੰਦੂ ਕਹਿਣ ਵਾਲੀਆ ਆਰ ਐੱਸ ਐੱਸ ਅਤੇ ਭਾਜਪਾ ਵਰਗੀਆ ਕੱਟੜ ਹਿੰਦੂ ਜੱਥੇਬੰਦੀਆ ਨੂੰ ਪਹਿਲੇ ਦਿਨ ਤੋਂ ਹੀ ਇਹ ਕੈਲੰਡਰ ਬਹੁਤ ਬੁਰਾ ਲੱਗ ਰਿਹਾ ਸੀ

ਇਸੇ ਕਾਰਣ ਉਹਨਾ ਨੇ ਪੰਜਾਬ ਸਰਕਾਰ ਤੇ ਸਿਆਸੀ ਜੋਰ ਪਵਾ ਕੇ ਸ੍ਰੋਮਣੀ ਕਮੇਟੀ ਵਲੋਂ ਸੰਨ 2011 ਵਿਚ ਅਸਲੀ ਮੂਲ ਨਾਨਕਸਾਹੀ ਕੈਲੰਡਰ ਦਾ ਕਤਲ ਕਰਵਾ ਕੇ ਆਰ ਐੱਸ ਐੱਸ ਦੀ ਪਸੰਦੀ ਦਾ ਨਕਲੀ ਨਾਨਕਸਾਹੀ ਕੈਲੰਡਰ ਬਣਾ ਕੇ ਲਾਗੂ ਕਰਵਾ ਦਿੱਤਾ ਸੀ, ਜਿਸ ਕਾਰਣ ਸਿੱਖ ਕੌਮ ਵਿਚ ਦਿਹਾੜਿਆ ਨੂੰ ਲੈ ਕੇ ਫਿਰ ਤੋਂ ਦੁਬਿਧਾ ਸੁਰੂ ਹੋ ਗਈ ਸੀ, ਜੋ ਹੁਣ ਤੱਕ ਲਗਾਤਾਰ ਜਾਰੀ ਹੈ। ਉਹਨਾ ਕਿਹਾ ਕਿ ਦਿਹਾੜਿਆ ਵਿਚ ਪਈ ਹੋਈ ਦੁਬਿਧਾ ਦੀ ਮੌਜੂਦਾ ਮਿਸਾਲ ਹੁਣ ਦਸਮੇਸ ਪਿਤਾ ਦੇ ਜਨਮ ਦਿਹਾੜੇ ਤੋਂ ਵੀ ਮਿਲਦੀ ਹੈ, ਜੋ ਕੇ ਇਸ ਮੌਜੂਦਾ ਸਾਲ ਵਿਚ ਇੱਕ ਵਾਰ ਵੀ ਨਹੀਂ ਆਇਆ ਤੇ ਕਈ ਸਾਲਾ ਵਿਚ ਦੋ ਦੋ ਵਾਰ ਵੀ ਆ ਰਿਹਾ ਹੈ।

ਉਹਨਾ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਸ੍ਰੋਮਣੀ ਕਮੇਟੀ ਵਲੋਂ ਜਾਰੀ ਕੀਤਾ ਆਰ ਐੱਸ ਐੱਸ ਅਤੇ ਅਕਾਲੀ ਭਾਜਪਾ ਨੂੰ ਖੁਸ ਕਰਨ ਵਾਲਾ ਨਕਲੀ ਨਾਨਕਸਾਹੀ ਕੈਲੰਡਰ ਰੱਦ ਕਰ ਕੇ, ਸਾਰੇ ਦਿਹਾੜੇ ਅਸਲੀ ਮੂਲ ਨਾਨਕਸਾਹੀ ਕੈਲੰਡਰ ਅਨੁਸਾਰ ਹੀ ਮਨਾਏ ਜਾਣ, ਤਾ ਜੋ ਕੌਮ ਵਿਚ ਪੈਦਾ ਹੋ ਰਹੀ ਦੁਬਿਧਾ ਨੂੰ ਖਤਮ ਕੀਤਾ ਜਾ ਸਕੇ। ਉਹਨਾ ਕਿਹਾ ਕਿ ਮੂਲ ਨਾਨਕਸਾਹੀ ਕੈਲੰਡਰ ਦਾ ਵਿਰੋਧ ਕਰਨ ਵਾਲੇ ਡੇਰੇਦਾਰਾ ਅਤੇ ਸਮਪਰਦਾਵਾ ਆਦਿ ਤੋਂ ਵੀ ਸੰਗਤਾ ਸੁਚੇਤ ਰਹਿਣ ਅਤੇ ਹਰ ਸਾਲ ਦਸਮੇਸ ਪਿਤਾ ਦਾ ਜਨਮ ਦਿਹਾੜਾ 5 ਜਨਵਰੀ ਨੂੰ ਮਨਾਉਣ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top