Share on Facebook

Main News Page

ਪ੍ਰੋ. ਦਰਸ਼ਨ ਸਿੰਘ ਜੀ ਨੇ ਬਾਘਾ ਪੁਰਾਣਾ ਵਿਖੇ ਧੁੰਮਾ ਦੇ ਭੇਜੇ ਕਰਿੰਦਿਆਂ ਦੇ ਬਾਵਜੂਦ ਗੁਰਮਤਿ ਵੀਚਾਰਾਂ ਕੀਤੀਆਂ

ਬੀਤੀ ੩੦ ਦਸੰਬਰ 2015 ਨੂੰ ਪ੍ਰੋ. ਦਰਸ਼ਨ ਸਿੰਘ ਜੀ ਨੇ ਬਾਘਾ ਪੁਰਾਣਾ ਦੇ ਗੁਰੂਦੁਆਰਾ ਪੁਰਾਣਾ ਪੱਤੀ ਵਿਖੇ ਕੀਰਤਨ ਅਤੇ ਗੁਰਬਾਣੀ ਵਿਚਾਰ ਰਾਹੀਂ ਸੰਗਤ ਵਿਚ ਹਾਜਰੀ ਭਰੀ, ਜਿਸ ਵਿਚ ਪ੍ਰੋ. ਦਰਸ਼ਨ ਸਿੰਘ ਜੀ ਨੇ ਭਗਤ ਰਵਿਦਾਸ ਜੀ ਦੇ ਸ਼ਬਦ

ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਨ ਪਰੈ ਅਪਰ ਮਾਇਆ
ਕਹਿ ਰਵਿਦਾਸ ਉਦਾਸ ਦਾਸ ਮਤਿ ਪਰਹਰਿ ਕੋਪੁ ਕਰਹੁ ਜੀਅ ਦਇਆ

ਰਾਹੀਂ ਸੰਗਤਾਂ ਨਾਲ ਗੁਰਮਤਿ ਵਿਚਾਰ ਸਾਂਝੇ ਕੀਤੇ।

ਬਾਘਾ ਪੁਰਾਣਾ ਜੋ ਕਿ ਟਕਸਾਲੀਆਂ ਦੇ ਗੜ੍ਹ ਵਜੋਂ ਜਾਣਿਆਂ ਜਾਂਦਾ ਹੈ, ਇਸ ਸਮਾਗਮ ਨੂੰ ਰੋਕਣ ਵਾਸਤੇ ਹਰਨਾਮ ਧੁੰਮਾ ਨੇ ਆਪਣੇ ਕਰਿੰਦੇ ਗੁਰੂਦੁਆਰਾ ਪੁਰਾਣਾ ਪੱਤੀ ਵਿਖੇ ਭੇਜੇ, ਜਿਨ੍ਹਾਂ ਨੇ ਪ੍ਰਬੰਧਕਾਂ ਨੂੰ ਕਿਹਾ ਕਿ ਇਹ ਸਮਾਗਮ ਨਹੀਂ ਹੋ ਸਕਦਾ।

ਗੁਰਦੁਆਰਾ ਪ੍ਰਬੰਧਕਾਂ ਨੇ ਸਾਫ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਇਹ ਸਮਾਗਮ ਤਾਂ ਹੋਵੇਗਾ। ਤੁਹਾਨੂੰ ਕਿਸੀ ਗੱਲ ਦੀ ਸ਼ੰਕਾ ਹੈ, ਤਾਂ ਸਮਾਗਮ ਤੋਂ ਬਾਅਦ ਪ੍ਰੋ. ਦਰਸ਼ਨ ਸਿੰਘ ਨਾਲ ਬੈਠ ਕੇ ਵੀਚਾਰ ਕਰ ਸਕਦੇ ਹੋ, ਪਰ ਸਮਾਗਮ ਨਹੀਂ ਰੋਕਿਆ ਜਾਵੇਗਾ।

ਉਧਰ ਜਦੋਂ ਪ੍ਰੋ. ਦਰਸ਼ਨ ਸਿੰਘ ਲੁਧਿਆਣਾ ਤੋਂ ਬਾਘਾ ਪੁਰਾਣਾ ਜਾ ਰਹੇ ਸਨ ਤਾਂ ਡੀ.ਐਸ.ਪੀ. ਦਾ ਫੋਨ ਆਇਆ ਕਿ ਤੁਸੀਂ ਸਮਾਗਮ 'ਤੇ ਨਾ ਜਾਓ ਅਤੇ ਜਾਣਾ ਰੱਦ ਕਰ ਦਿਓ, ਜਿਸ 'ਤੇ ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਕਿ ਸਮਾਗਮ ਉਨ੍ਹਾਂ ਨੇ ਨਹੀਂ ਉਲੀਕਿਆ, ਉਹ ਤਾਂ ਜਾਣਗੇ, ਤੁਸੀਂ ਪ੍ਰਬੰਧਕਾਂ ਨਾਲ ਗੱਲ ਕਰੋ। ਥੋੜੀ ਦੇਰ ਬਾਅਦ ਗੁਰਦੁਆਰਾ ਪ੍ਰਬੰਧਕਾਂ ਦਾ ਫੋਨ ਆਇਆ ਤੇ ਉਨ੍ਹਾਂ ਨੇ ਕਿਹਾ ਕਿ ਤੁਸੀਂ ਆਓ, ਅਸੀਂ ਸਮਾਗਮ ਜ਼ਰੂਰ ਕਰਵਾਉਣਾ ਹੈ।

ਉਥੇ ਪਹੁੰਚ ਕੇ ਪ੍ਰੋ. ਦਰਸ਼ਨ ਸਿੰਘ ਨੇ ਕੀਰਤਨ ਅਤੇ ਗੁਰਮਤਿ ਵੀਚਾਰਾਂ ਕੀਤੀਆਂ, ਡੀ.ਐਸ.ਪੀ. ਅਤੇ ਹੋਰ ਪੁਲਿਸ ਵਾਲਿਆਂ ਨੇ ਵੀ ਸਮਾਗਮ 'ਚ ਹਾਜ਼ਰੀ ਭਰੀ। ਟਕਸਾਲੀ, ਸੰਗਤ ਦਾ ਇੱਕਠ ਅਤੇ ਵੀਚਾਰ ਕਰਣ ਦੀ ਅਸਮਰੱਥਤਾ ਹੋਣ 'ਤੇ ਵਾਪਿਸ ਚਲੇ ਗਏ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top