Share on Facebook

Main News Page

ਔਰੰਗੇ ਨਾਲੋਂ ਵੀ ਟੱਪ ਗਿਆ ਤੂੰ ਜ਼ਾਲਮਾ
-: ਹਰਜਿੰਦਰ ਸਿੰਘ ਰਾਜੋਵਾਲ

ਜੰਗਲਾਂ ਵਿੱਚ ਵਸੇ, ਪਹਾੜਾਂ 'ਤੇ ਚੜੇ
ਦਰਿਆਵਾਂ ਵਿੱਚ ਕੁੱਦੇ, ਮਾਰੂਥਲਾਂ ਵਿੱਚ ਸੜੇ
ਇਜਤ ਤੇਰੀ ਬਚਾਉਣ ਲਈ ਕੀਤੀ ਬੜੀ ਘਾਲਣਾ...
ਕਿਉਂ ਬਣਾਈਏ ਤੇਰੇ ਵਿੱਚ, ਮਹਿਲ ਮਾੜੀਆਂ
ਤੋੜ ਲਈਆ ਤੂੰ ਤਾਂ ਸਾਡੇ ਨਾਲ ਯਾਰੀਆਂ,
ਸਾਂਤਮਈ ਸਬਰ ਸਾਡਾ ਟੁੱਟ ਗਿਆ ਹਾਕਮਾ
ਕਿੱਥੇ ਉੱਡ ਜਾਈਏ, ਪਾਈਏ ਪੱਕਾ ਆਲ੍ਹਣਾ...
ਤੇਰੇ ਤੇ ਸਾਡੇ ਵਿੱਚ ਪੈ ਗਈ ਬਹੁਤ ਲੰਬੀ ਲਕੀਰ ਵੇ
ਹੱਕ ਅਸਾਂ ਲੈ ਲੈਣੇ ਭਾਂਵੇ ਚੁੱਕਣੀ ਪੈ ਜਾਵੇ ਸ਼ਮਸੀਰ ਵੇ
ਚੜ ਤੇਰੀ ਹਿੱਕ ਤੇ ਭਾਂਬੜ ਅਸਾਂ ਨੇ ਬਾਲਣਾ
ਕਿੱਥੇ ਉੱਡ ਜਾਈਏ, ਪਾਈਏ ਪੱਕਾ ਆਲ੍ਹਣਾ...

ਸੋਹਣਾ ਦਿੱਤਾ ਤੋਹਫਾ ਸਾਨੂੰ ਦੇਸ਼ ਦੀ ਆਜ਼ਾਦੀ ਦਾ
ਨਾ ਭੁੱਲੇ ਹਾਂ ਨਾ ਭੁੱਲਾਂਗੇ ਸਾਡੀ ਹੋਈ ਬਰਬਾਦੀ ਦਾ,
ਹੱਕ ਤੇ ਸੱਚ ਲਈ ਅਸੀਂ ਸਦਾ ਰਹਿਣਾ ਲੜਣਾ
ਕਿੱਥੇ ਉੱਡ ਜਾਈਏ, ਪਾਈਏ ਪੱਕਾ ਆਲ੍ਹਣਾ...

ਨਹੀਉਂ, ਨਿਭਣਾ ਜੇ ਰਿਸ਼ਤਾ ਨੁੰਹ ਮਾਸ ਦਾ
ਬੀੜਾ ਤੂੰ ਚੁੱਕਿਆ ਏ ਮੇਰੀ ਕੌਮ ਦੇ ਨਾਸ਼ ਦਾ
ਕੌਮੀ ਘਰ ਬਣਾਵਾਂਗੇ ਕਰਾਂਗੇ ਅੰਤ ਤੱਕ ਘਾਲਣਾ
ਔਰੰਗੇ ਨਾਲੋਂ ਵੀ ਟੱਪ ਗਿਆ ਤੂੰ ਜ਼ਾਲਮਾ

 

 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top