Share on Facebook

Main News Page

ਗੁਰ ਕੇ ਚਰਣ ਕੀ ਹਨ ?
-: ਸੰਪਾਦਕ ਖ਼ਾਲਸਾ ਨਿਊਜ਼

ਗੁਰਬਾਣੀ 'ਚ ਜਿਨ੍ਹਾਂ ਚਰਣਾਂ ਦੀ ਗੱਲ ਕੀਤੀ ਗਈ ਹੈ, ਕੀ ਉਹ ਪੈਰ ਹਨ ?

ਮ:5 ਗੁਰ ਕੇ ਚਰਣ ਹਿਰਦੈ ਵਸਾਇ ॥ ਪੰਨਾ 190, ਸਤਰ 13
ਮ:5 ਹਰਿ ਕੇ ਚਰਣ ਹਿਰਦੈ ਉਰਿ ਧਾਰਿ ॥ ਪੰਨਾ 196, ਸਤਰ 15
ਮ:5 ਹਰਿ ਕੇ ਚਰਣ ਹਿਰਦੈ ਕਰਿ ਓਟ ॥ ਪੰਨਾ 198, ਸਤਰ 7

ਹੁਣ ਉਪਰਲੀਆਂ ਤੁਕਾਂ ਵਿੱਚ ਗੁਰ ਕੇ ਚਰਣ, ਹਰਿ ਕੇ ਚਰਣ ਆਇਆ ਹੈ, ਕੀ ਪੈਰ ਹਿਰਦੈ ਦੇ ਵਿੱਚ ਵਸਾਏ ਜਾ ਸਕਦੇ ਹਨ? ਨਹੀਂ, ਇਸ ਲਈ ਸਾਨੂੰ ਗੁਰਬਾਣੀ ਸਮਝਣ ਲਈ ਗੁਰਬਾਣੀ ਤੋਂ ਹੀ ਜਵਾਬ ਲੱਭਣਾ ਪਵੇਗਾ..

ਗੁਰੂ ਕਹਿੰਦੇ ਹਨ : "ਹਿਰਦੈ ਚਰਣ ਸਬਦੁ ਸਤਿਗੁਰ ਕੋ" ਚਰਣ ਦਾ ਮਤਲਬ - ਸਤਿਗੁਰੂ ਦਾ ਸ਼ਬਦ ਹੈ, ਸਤਿਗੁਰੂ ਦਾ ਉਪਦੇਸ਼ ਹੈ... ਤੇ ਉਹੀ ਉਪਦੇਸ਼ ਹਿਰਦੇ 'ਚ ਵਸਾਉਣਾ ਹੈ।

ਫਿਰ ਹੁਣ "ਚਰਣ ਪਾਹੁਲ" ਦਾ ਮਤਲਬ ਸਮਝਣਾ ਸੌਖਾ ਹੈ, ਜਿਸਦਾ ਮਤਲਬ ਹੈ ਗੁਰਮਤਿ ਵੀਚਾਰਧਾਰਾ, ਸਤਿਗੁਰੂ ਦਾ ਉਪਦੇਸ਼ ਦਿੜ ਕਰਵਾਉਣਾ ਹੀ ਚਰਣ ਪਾਹੁਲ ਹੈ, ਪੈਰਾਂ ਦੀ ਛੋਹ ਵਾਲਾ ਪਾਣੀ ਨਹੀਂ

ਫਿਰ ਵੀ ਕੋਈ ਹੱਠ ਕਰੇ ਕਿ ਪੈਰਾਂ ਵਾਲਾ ਪਾਣੀ "ਚਰਣਾਮ੍ਰਿਤ" ਹੈ, ਤਾਂ ਕੋਈ ਕੀ ਕਰ ਸਕਦਾ ਹੈ। ਬਹੁਤੇ ਸਿੱਖ ਅਖਵਉਣ ਵਾਲੇ ਮਨਹੱਠ ਕਰ ਰਹੇ ਹਨ, ਆਪਣੀ ਮਨਹੱਠ ਕਰਨੀ ਹੈ, ਤਾਂ ਕੋਈ ਰੋਕ ਨਹੀਂ ਸਕਦਾ, ਪਰ ਗੁਰੂ ਦੀ ਇਹ ਮਤਿ ਨਹੀਂ।

ਸਲੋਕੁ ਮ: 3 ॥
ਮਨਹਠਿ ਕਿਨੈ ਨ ਪਾਇਓ ਸਭ ਥਕੇ ਕਰਮ ਕਮਾਇ
ਮਨਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ ॥ ਪੰਨਾ 33

ਜਦੋਂ ਸਾਨੂੰ ਇਹ ਗੱਲ ਸਮਝ ਆ ਗਈ ਤਾਂ, ਅਸੀਂ ਕਦੇ ਵੀ ਕਿਸੇ ਪਾਖੰਡੀ ਸਾਧ ਦੇ ਪੈਰਾਂ 'ਤੇ ਨਹੀਂ ਡਿੱਗਾਂਗੇ, ਨਾ ਹੀ ਪੈਰਾਂ ਦੀਆਂ ਫਟੋਆਂ ਪੂਜਾਂਗੇ।

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ, ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top