ਸਾਰੇ ਸਿੱਖ ਜਾਣਦੇ ਹਨ ਕਿ “ਗੁਰੂ ਗਰੰਥ ਸਾਹਿਬ” ਸਿੱਖਾਂ ਦਾ ਇਕੋ
ਹੀ ਧਰਮ ਗਰੰਥ ਹੈ। ਜਿਸ ਦਾ ਅਰੰਭ ॥ਜਪੁ॥ ਬਾਣੀ ਤੋਂ ਹੋ ਕੇ “ਮੁੰਦਾਵਣੀ” ਵਿਖੇ ਸਮਾਪਤ
ਹੁੰਦਾ ਹੈ ਜਿਵੇਂ: “ਆਦਿ ਸਚੁ ਜੁਗਾਦਿ ਸਚੁ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ
॥1॥” ਅਤੇ
“ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨ ਮਨੁ ਥੀਵੈ ਹਰਿਆ
॥1॥” ਦੇਖੋ (ਪੰਨੇ 1 ਤੋਂ 1429)
ਛੇ ਗੁਰੂ ਸਾਹਿਬਾਨ (ਮਹਲਾ 1, ਮਹਲਾ 2, ਮਹਲਾ 3, ਮਹਲਾ 4, ਮਹਲਾ 5 ਅਤੇ ਮਹਲਾ 9) ਨੇ
ਬਾਣੀ “ਨਾਨਕ ਨਾਮ” ਹੇਠ ਹੀ ਉਚਾਰੀ ਹੋਈ ਹੈ। ਇਸ ਪ੍ਰਥਾਏ ਕੁਝ ਕੁ ਬਾਣੀਆਂ ਦਾ ਵੇਰਵਾ
ਇੰਜ ਹੈ:
ਪਰ, ਐਸੀ ਜਾਣਕਾਰੀ ਹੋਰ ਲਿਖਤਾਂ ਵਿਖੇ ਨਹੀਂ
ਮਿਲਦੀ ਜਿਵੇਂ: ਰਾਗ ਮਾਲਾ, ਜਾਪੁ, 10 ਸਵੱਯੇ, ਬੇਨਤੀ ਚੌਪਈ, ਵਾਰ ਸ੍ਰੀ ਭਗੌਤੀ,
ਚੌਬੀਸ ਅਵਤਾਰ ਦਾ ਅਖੀਰਲਾ ਸਵਂਯਾ ਅਤੇ ਦੋਹਰਾ, ਅਕਾਲ ਉਸਤਤਿ, ਬਚਿਤ੍ਰ ਨਾਟਕ, ਚੰਡੀ
ਚਰਿਤ੍ਰ (ਉਕਤਿ ਬਿਲਾਸ), ਚੰਡੀ ਚਰਿਤ੍ਰ-2, ਵਾਰ ਦੁਰਗਾ ਕੀ, ਗਿਆਨ ਪ੍ਰਬੋਧ, ਚੌਬੀਸ
ਅਵਤਾਰ, 33 ਸਵੱਯੇ, ਸ਼ਸਤ੍ਰ ਨਾਮ ਮਾਲਾ, ਚਰਿਤ੍ਰੋਪਾਖਿਆਨ, ਆਦਿਕ।
ਸ਼ਾਇਦ ਬਹੁਤ ਸਾਰੇ ਸਿੱਖਾਂ ਨੂੰ ਪਤਾ ਹੋਵੇ ਕਿ “ਦੀ ਸਿੱਖ ਗੁਰਦੁਆਰਾਜ਼ ਐਕਟ 1925” The
Sikh Gurdwaras Act ਦੇ ਦੋ ਮੰਤਵ ਹਨ:
(1) ਇਤਹਾਸਕ ਗੁਰਦੁਆਰਿਆਂ ਦੀ ਸੰਭਾਲ
ਅਤੇ
(2) ਗੁਰੂ ਗਰੰਥ ਸਾਹਿਬ ਵਿਚ ਅੰਕਿਤ
ਗੁਰ ਓਪਦੇਸ਼ਾਂ ਦਾ ਪ੍ਰਚਾਰ ਕਰਨਾ ।
ਇਹ
ਕੰਮ “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ” ਨੂੰ ਸੌਂਪਿਆ ਹੋਇਆ ਹੈ। ਨਾਲ ਹੀ
ਇਹ ਵੀ ਚੇਤਾਵਣੀ ਦਿੱਤੀ ਹੋਈ ਹੈ
ਕਿ ਜੇ ਕਮੇਟੀ ਦਾ ਕੋਈ ਔਹਦੇਦਾਰ, ਇਸ ਐਕਟ ਅਨੁਸਾਰ ਆਪਣੀ
ਜ਼ੁਮੇਵਾਰੀ ਨਹੀਂ ਨਿਭਾਉਂਦਾ ਤਾਂ ਉਸ ਨੂੰ ਬਰਖਾਸਤ ਵੀ ਕੀਤਾ ਜਾ ਸਕਦਾ ਹੈ। ਦੇਖੋ,
ਇਸ ਐਕਟ ਦੀ ਧਾਰਾ
134 (ਜੀ) ! ਇੰਜ, 1936-1945 ਤੋਂ ਐਸੀਆਂ
ਕਮੇਟੀਆਂ ਅਤੇ ਉਨ੍ਹਾਂ ਦੇ ਅਧਿਕਾਰੀਆਂ ਉਪਰ ਐਕਸ਼ਨ ਲੈਣਾ ਬਣਦਾ ਹੈ !