Share on Facebook

Main News Page

ਪੱਪੂ ਦੁਰਬਚਨ ਅਤੇ ਦਿੱਲੀ ਕਮੇਟੀ ਦੀਆਂ ਕੋਝੀਆਂ ਹਰਕਤਾਂ ਤੇ ਬਾਵਜੂਦ ਲੱਖਨਊ ਦੀ ਸੰਗਤ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਕੋਲੋਂ ਗੁਰਮਤਿ ਵੀਚਾਰ ਸਰਵਣ ਕੀਤੇ

ਲਖਨਊ ਦੀਆਂ ਸਿੱਖ ਸੰਗਤਾਂ ਅਤੇ ਲਖਨਊ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਨਾਕਾ ਹਿੰਡੋਲਾ ਵਿਖੇ ਗੁਰਮਤਿ ਸਮਾਗਮ ਰਚੇ ਸਨ, ਜਿਸ ਵਿੱਚ ਉਨ੍ਹਾਂ ਨੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੂੰ ਵਿਸ਼ੇਸ਼ ਤੌਰ 'ਤੇ ਸੱਦਿਆ ਸੀ। ਇਸ ਸਮਾਗਮ ਨੂੰ ਰੋਕਣ ਵਾਸਤੇ ਪੱਪੂ ਦੁਰਬਚਨ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੂਰਾ ਜ਼ੋਰ ਲਾਇਆ ਕਿ ਇਹ ਸਮਾਗਮ ਨਾ ਹੋ ਸਕੇ, ਪਰ ਸੰਗਤਾਂ ਅਤੇ ਲਖਨਊ ਕਮੇਟੀ ਨੇ ਇਨ੍ਹਾਂ ਦੀਆਂ ਕੋਝੀਆਂ ਚਾਲਾਂ ਅਤੇ ਗਿੱਦੜ ਭਬਕੀਆਂ ਦੀ ਪਰਵਾਹ ਨਾ ਕੀਤੀ ਅਤੇ ਗੁਰਮਤਿ ਸਮਾਗਮ ਕਰਵਾਇਆ

ਸਮਾਗਮ 'ਚ ਇਲਾਕੇ ਦੀਆਂ ਅਤੇ ਬਾਹਰਲੇ ਇਲਾਕੇ ਖਾਸਕਰ ਕਾਨਪੁਰ ਤੋਂ ਵੀ ਸੰਗਤਾਂ ਪਹੁੰਚੀਆਂ ਹੋਈਆਂ ਸਨ, ਜਿਹੜੇ ਇੱਕ ਬਹੁਤ ਵੱਡੇ ਕਾਫਿਲਾ ਦੇ ਰੂਪ ਵਿੱਚ ਆਈਆਂ। ਸਮਾਗਮ ਤੋਂ ਬਾਅਦ ਸੰਗਤਾਂ ਅਤੇ ਕਮੇਟੀ ਵੱਲੋਂ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੂੰ ਸਨਮਾਨਿਤ ਕੀਤਾ ਗਿਆਇਸ ਤੋਂ ਬਾਅਦ ਉਨ੍ਹਾਂ ਕੋਲੋਂ ਗੁਰੂ ਨਾਨਕ ਨਿਵਾਸ ਦਾ ਉਧਘਾਟਨ ਵੀ ਕਰਵਾਇਆ ਗਿਆ

ਇਸ ਸਮਾਗਮ ਦੀ ਬੇਹੱਦ ਸਫਲਤਾ ਤੋਂ ਬਾਅਦ ਪ੍ਰੋ. ਦਰਸ਼ਨ ਸਿੰਘ ਖਾਲਸਾ ਨੂੰ ਕਾਨਪੁਰ ਦੀਆਂ ਸੰਗਤਾਂ ਇਕ ਕਾਫਿਲੇ ਦੇ ਰੂਪ 'ਚ ਆਪਣੇ ਨਾਲ ਕਾਨਪੁਰ ਲੈ ਗਈਆਂ, ਜਿੱਥੇ 6 ਅਤੇ 7 ਫਰਵਰੀ ਨੂੰ ਪ੍ਰੋ. ਦਰਸ਼ਨ ਸਿੰਘ ਦੇ ਨਾਲ ਨਾਲ ਭਾਈ ਪਰਮਜੀਤ ਸਿੰਘ ਉੱਤਰਾਖੰਡ ਅਤੇ ਭਾਈ ਅੰਮ੍ਰਿਤਪਾਲ ਸਿੰਘ ਵੀ ਗੁਰਮਤਿ ਵਿਚਾਰਾਂ ਕਰਣਗੇ।

ਲਖਨਊ ਦੀ ਸੰਗਤ ਅਤੇ ਕਮੇਟੀ, ਇਸ ਗੁਰਮਤਿ ਸਮਾਗਮ ਨੂੰ ਗੁਰਮਤਿ ਵਿਰੋਧੀ ਅਨਸਰਾਂ ਵਲੋਂ ਖੜੀਆਂ ਕੀਤੀਆਂ ਅੜਚਨਾਂ ਦੇ ਬਾਵਜੂਦ ਸਫਲ ਬਣਾਉਣ ਲਈ ਵਧਾਈ ਦੀ ਪਾਤਰ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top