Share on Facebook

Main News Page

ਜੱਦ ਕਾਫਿਲਾ ਚਲਦਾ ਹੈ, ਤਾਂ ਧੂਲ ਉਡਦੀ ਹੀ ਹੈ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

(ਦੈਨਿਕ ਜਾਗਰਣ ਦੀ ਹਿੰਦੀ 'ਚ ਦਿੱਤੀ ਖਬਰ ਦਾ ਪੰਜਾਬੀ ਅਨੁਵਾਦ ਹੈ)
ਜੇ ਜ਼ਿੰਦਗੀ 'ਚ ਸਕੂਨ ਚਾਹੁੰਦੇ ਹੋ ਤਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੁੱਕਲ 'ਚ ਆ ਜਾਉ। ਗੁਰੂ ਦੀ ਬਾਣੀ ਆਪਣੇ ਜੀਵਨ 'ਚ ਉਤਾਰ ਲਵੋ, ਜ਼ਿੰਦਗੀ ਸੰਵਰ ਜਾਵੇਗੀ, ਇਹ ਕਹਿਣਾ ਹੈ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦਾ। ਉਹ ਸ਼ੁਕਰਵਾਰ ਨੂੰ ਗੋਬਿੰਦ ਨਗਰ 'ਚ "ਦੈਨਿਕ ਜਾਗਰਣ" ਨਾਲ ਗਲਬਾਤ ਕਰ ਰਹੇ ਸਨ। ਪ੍ਰੋ. ਦਰਸ਼ਨ ਸਿੰਘ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਗਰਮਤਿ ਸਮਾਗਮ 'ਚ ਸ਼ਿਰਕਤ ਕਰਣਗੇ।

ਉਨ੍ਹਾਂ ਨੇ ਕਿਹਾ ਕਿ ਉਹ ਸਿਰਫ ਗੁਰਬਾਣੀ ਦਾ ਪ੍ਰਚਾਰ ਕਰਦੇਹਨ, ਪਰ ਕੁੱਝ ਲੋਕ ਸਸਤੀ ਸ਼ੋਹਰਤ ਲੈਣ ਲਈ ਉਨ੍ਹਾਂ ਖਿਲਾਫ ਸਾਜਿਸ਼ਾਂ ਕਰ ਰਹੇ ਹਨਉਨ੍ਹਾਂ ਨੇ ਕਿਹਾ ਕਿ ਜੱਦ ਕਾਫਿਲਾ ਚਲਦਾ ਹੈ, ਤਾਂ ਧੂਲ ਉਡਦੀ ਹੀ ਹੈ

ਪਿਛਲੇ ਦਿਨਾਂ ਤੋਂ ਉਨ੍ਹਾਂ 'ਤੇ ਲੱਗ ਰਹੇ ਆਰੋਪਾਂ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਦੋ ਬਾਣੀਆਂ ਨਾਲ ਅੰਮ੍ਰਿਤ ਨਹੀਂ ਛਕਾਇਆ, ਜੇ ਕਿਸੇ ਕੋਲ਼ ਸਬੂਤ ਹੈ ਤਾਂ ਦਿਖਾਏ। ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਕਿ ਹਜ਼ੂਰ ਸਾਹਿਬ ਨਾਂਦੇੜ 'ਚ ਪੰਜ ਪਿਆਰਿਆਂ ਦੀ ਥਾਂ, ਇੱਕ ਸਿੰਘ ਵੱਲੋਂ ਸਿਰਫ ਜਪੁਜੀ ਸਾਹਿਬ ਦਾ ਪਾਠ ਕਰਕੇ, ਕਿਰਪਾਨ ਨਾਲ ਅੰਮ੍ਰਿਤ ਤਿਆਰ ਕਰਕੇ ਬੀਬੀਆਂ ਨੂੰ ਛਕਾਇਆ ਜਾਂਦਾ ਹੈ, ਜਿਸਦਾ ਉਨ੍ਹਾਂ ਕੋਲ਼ ਸਬੂਤ ਵੀ ਹੈ, ਇਸ ਨੂੰ ਕੀ ਕਹੋਗੇ, ਇਹ ਤਾਂ ਮਰਿਆਦਾ ਦੇ ਬਿਲਕੁਲ ਵਿਰੁੱਧ ਹੈ।

ਇਸ ਤੋਂ ਪਹਿਲਾਂ ਗੋਬਿੰਦ ਨਗਰ ਪਹੁੰਚਣ 'ਤੇ ਅਕਾਲੀ ਜੱਥਾ ਕਾਨਪੁਰ ਦੇ ਪ੍ਰਧਾਨ ਹਰਚਰਣ ਸਿੰਘ, ਸੋਨੂੰ ਸਿੰਘ ਰੇਖੀ, ਮਨਮੀਤ ਸਿੰਘ, ਹਰਪਾਲ ਸਿੰਘ, ਇੰਦਰਜੀਤ ਸਿੰਘ, ਅੰਮ੍ਰਿਪਾਲ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਅੱਜ ਪ੍ਰੋਫੇਸਰ ਦਰਸ਼ਨ ਸਿੰਘ ਜੀ ਨੂੰ ਲਖਨਊ ਤੋਂ ਲੈਣ ਗਈ ਕਾਨਪੁਰ ਦੀ ਸੰਗਤ ਦੇ ਕਾਰਾਂ ਦੇ ਕਾਫਿਲੇ ਕਾਨਪੁਰ-ਲਖਨਊ ਹਾਈਵੇ 'ਤੇ ਇਸ ਕਾਫਿਲਾ ਬਣਾ ਕੇ ਉਨਹਾਂ ਨਾਲ ਚਲ ਰਿਹਾ ਸੀ। ਨੌਜੁਆਨਾਂ ਦਾ ਉਤਸਾਹ ਵੇਖਦਿਆਂ ਹੀ ਬਣਦਾ ਸੀ।

ਅਕਾਲੀ ਜਥਾ ਕਾਨਪੁਰ ਦਵਾਰਾ ਖਾਲਸਾ ਹਾਲ, ਗੋਬਿੰਦ ਨਗਰ, ਕਾਨਪੁਰ ਵਿੱਚ ਮਨਾਏ ਜਾ ਰਹੇ ९ ਵੇਂ ਗੁਰਮਤਿ ਸਮਾਗਮ ਵਿੱਚ ਅੱਜ ਮਿਤੀ ६ ਫਰਵਰੀ २०१६ ਨੂੰ ਸਵੇਰੇ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਹਾਜਰੀ ਭਰਦੇ ९.३० ਤੋਂ १०.३० ਵਜੇ ਤੱਕ ਪੋਫੇਸਰ ਦਰਸ਼ਨ ਸਿੰਘ ਖਾਲਸਾ, ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਕਰਣਗੇ ਨਿਹਾਲ। ਉੱਤਰਾਖੰਡ ਤੋਂ  ਆਏ ਭਾਈ ਪਰਮਜੀਤ ਸਿੰਘ ਅਤੇ ਦਿੱਲੀ ਤੋਂ ਆਏ ਗਿਆਨੀ ਅੰਮਿ੍ਤਪਾਲ ਸਿੰਘ ਕਰਣਗੇ ਗੁਰਮਤਿ ਵੀਚਾਰਾਂ ਕਰਣਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top