Share on Facebook

Main News Page

ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਨਸ਼ਿਆਂ ਨੂੰ ਉਤਸ਼ਾਹਤ ਕਰਦੇ ਗੀਤਾਂ ਦੀ ਵੀਡੀੳਗ੍ਰਾਫੀ ਖਿਲਾਫ ਰੋਸ

* ਸਿੱਖ ਪੰਥ ਦੀ ਨਾਮਵਰ ਇਤਿਹਾਸਕ ਸੰਸਥਾ ਵਿੱਚ ਅਜਿਹਾ ਕਾਰਾ ਨਿੰਦਣਯੋਗ: ਇਕਵਾਕ ਸਿੰਘ ਪੱਟੀ
* ਕਾਲਜ ਦਾ ਅਕਸ ਧੁੰਧਲਾ ਕਰਨ ਲਈ ਯਤਨਸ਼ੀਲ਼ ਤਾਕਤਾਂ ਤੋਂ ਸੁਚੇਤ ਹੋਇਆ ਜਾਵੇ: ਜਸਪਾਲ ਸਿੰਘ ਪਾਂਧੀ

ਅੰਮ੍ਰਿਤਸਰ: ਬੀਤੇ ਦਿਨੀਂ ਯੂ-ਟਿਊਬ 'ਤੇ "ਰੇਸ਼ਮ ਅਨਮੋਲ" ਨਾਮੀ ਗਾਇਕ ਦਾ ਗੀਤ ਜਾਰੀ ਹੋਇਆ ਹੈ "ਜਦੋਂ ਹੁੰਦਾ ਹੈ ਅਸਰ ਲਾਲ ਪਰੀ ਦਾ, ਫੋਨ ਕੱਲੇ ਕੱਲੇ ਯਾਰ ਨੂੰ ਹੈ ਕਰੀਦਾ...", ਜਿਸਦੀ ਵੀਡੀਉਗ੍ਰਾਫੀ ਦਾ 80 ਫੀਸਦੀ ਹਿੱਸਾ ਇਤਿਹਾਸਕ ਵਿੱਦਿਅਕ ਸੰਸਥਾ ਖਾਲਸਾ ਕਾਲਜ ਵਿੱਚ ਫਿਲਮਾਇਆ ਗਿਆ ਹੈ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸਿੱਖ ਨੌਜਵਾਨ ਆਗੂ ਅਤੇ ਲੇਖਕ ਇਕਵਾਕ ਸਿੰਘ ਪੱਟੀ ਨੇ ਕਿਹਾ ਕਿ ਉਕਤ ਗੀਤ ਵਿੱਚ ਅਸਿੱਧੇ ਤੌਰ 'ਤੇ ਇਸ਼ਕ ਮਿਜਾਜੀ ਅਤੇ ਨਸ਼ਿਆਂ ਨੂੰ ਉਤਸ਼ਾਹਤ ਕੀਤਾ ਗਿਆ ਹੈ, ਅਤੇ ਬਿਨ੍ਹਾਂ ਦੇਰੀ ਖਾਲਸਾ ਕਾਲਜ ਸਮੇਤ ਹੋਰਨਾਂ ਵਿਦਿੱਅਕ ਸੰਸਥਾਵਾਂ ਵਿੱਚ ਫਿਲਮੀ ਪ੍ਰਮੋਸ਼ਨ ਅਤੇ ਗੀਤਾਂ ਦੀ ਵੀਡੀਉਗ੍ਰਾਫੀ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਤਾਂ ਕਿ ਪੰਜਾਬੀ ਸੱਭਿਆਚਾਰ ਦੇ ਵਿਰੁੱਧ ਜੇਹਾਦ ਛੇੜਨ ਵਾਲੇ ਨਿਰਮਾਤਾਵਾਂ ਨੂੰ ਰੋਕਿਆ ਜਾ ਸਕੇ।

 

ਇਤਿਹਾਸ ਦੇ ਪਤਰੇ ਫਰੋਲਿਦਆਂ ਸ. ਪੱਟੀ ਨੇ ਕਿਹਾ ਕਿ ਸੰਨ 1877 ਵਿੱਚ ਸਿੱਖ ਕੌਮ ਦੀ ਵਿਰਾਸਤ ਅੰਮ੍ਰਿਤਸਰ ਦੇ ਖਾਲਸਾ ਖਾਲਜ ਦਾ ਮਤਾ ਪਾਸ ਕਰਕੇ 13 ਸਾਲ ਬਾਅਦ ਚੀਫ ਖਾਲਸਾ ਦੀਵਾਨ, ਸਿੰਘ ਸਭਾ ਲਹਿਰ ਅਤੇ ਸਮੇਂ ਦਾ ਨਾਮਵਾਰ ਸਿੱਖ ਵਿਦਵਾਨਾਂ ਦੀ ਮਿਹਨਤ ਨਾਲ ਉਸ ਵੇਲੇ ਦੇ ਗਵਰਨਰ ਨੂੰ 48,694 ਦੇ ਲਗਭਗ ਦਸਤਖਤਾਂ ਵਾਲਾ ਮੰਗ ਪੱਤਰ ਦੇ ਕੇ ਖਾਲਸਾ ਕਾਲਜ ਖੋਲਣ੍ਹ ਲਈ ਕਿਹਾ ਗਿਆ ਸੀ ਅਤੇ ਪਿੰਡ ਕੋਟ ਸਈਦ (ਕੋਟ ਖਾਲਸਾ) ਦੇ ਲੋਕਾਂ ਨੇ 364 ਏਕੜ ਦੇ ਕਰੀਬ ਜ਼ਮੀਨ ਦਾਨ ਕਰਕੇ ਕਾਲਜ ਦਾ ਮੁੱਢ ਬੰਨ੍ਹਿਆ ਸੀ। ਜਦੋਂ ਇਹ ਕਾਲਜ ਉਸਾਰੀ ਵੱਲ ਵੱਧ ਰਿਹਾ ਸੀ ਤਾਂ ਕਿ ਇਸ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ, ਤਾਂ ਸਿੱਖ ਲੀਡਰਾਂ ਦੀ ਅਪੀਲ ਤੇ ਹਰ ਕਿਸਾਨ ਪਰਿਵਾਰ ਨੇ ਖੁਸ਼ੀ ਖੁਸੀ ਦੋ ਆਨੇ ਫੀ-ਏਕੜ ਸੈੱਸ ਦਿੱਤਾ ਸੀ। ਤਾਂ ਕਿ ਇੱਥੋਂ ਸਿੱਖ ਪਨੀਰੀ ਪੈਦਾ ਹੋ ਕੇ ਸਮੁੱਚੇ ਸੰਸਾਰ ਵਿੱਚ ਸਿੱਖੀ ਦੀ ਖੁਸਬੋ ਵੰਡਣ ਦੇ ਕਾਬਲ ਹੋ ਸਕੇ।

ਇਸ ਬਾਬਤ ਮਲੇਸ਼ੀਆ ਗੁਰਦੁਆਰੇ ਦੇ ਕਥਾਵਾਚਕ ਭਾਈ ਜਸਪਾਲ ਸਿੰਘ ਪਾਂਧੀ ਨੇ ਫੋਨ 'ਤੇ ਗੱਲਬਾਤ ਕਰਿਦਆਂ ਕਿਹਾ ਕਿ ਖਾਲਸਾ ਕਾਲਜ ਨੂੰ ਇੱਕ ਅਜਿਹੀ ਨਰਸਰੀ ਕਿਹਾ ਜਾਂਦਾ ਹੈ, ਜਿੱਥੇ ਵਿਦਿਆਰਥੀਆਂ ਦੀ ਵੱਖ ਵੱਖ ਯੋਗਤਾ ਨੂੰ ਨਿਖਾਰਿਆ ਜਾਂਦਾ ਹੈ, ਜਿਥੇ ਕਈ ਯੂਨੀਵਰਸਿਟੀਆਂ ਦੇ ਚਾਂਸਲਰ, ਕੌਮਾਂਤਰੀ ਪ੍ਰਸਿੱਧ ਖਿਡਾਰੀ, ਮੰਤਰੀ, ਫੌਜ ਮੁੱਖੀ, ਰਾਜਨੀਤਿਕ, ਵਿਦਵਾਨ, ਲੇਖਕ, ਕਵੀ, ਅਧਿਆਪਕ, ਪ੍ਰਿੰਸੀਪਲ, ਚੋਟੀ ਦੇ ਪ੍ਰਸਿੱਧ ਡਾਕਟਰ ਆਦਿ ਪੈਦਾ ਕੀਤੇ ਹੋਣ, ਉਸ ਕਾਲਜ ਵਿੱਚ ਨਸ਼ਿਆਂ ਵੱਲ ਪ੍ਰੇਰਿਤ ਕਰਦੇ ਗੀਤਾਂ ਦੀ ਵੀਡੀਉ ਸੰਸਾਰ ਨੂੰ ਵਿਖਾਈ ਜਾਵੇ, ਤਾਂ ਇਹ ਸਮੁੱਚੀ ਕਾਲਜ ਕਮੇਟੀ ਸਮੇਤ ਸਾਡੇ ਸਾਰਿਆਂ ਵਾਸਤੇ ਅਫਸੋਸਨਾਕ ਹੈ।

ਸ. ਪੱਟੀ ਅਤੇ ਸ. ਪਾਂਧੀ ਨੇ ਸਾਂਝੇ ਤੌਰ 'ਤੇ ਕਿਹਾ ਕਾਲਜ ਪ੍ਰਬੰਧਕ ਕਮੇਟੀ ਇਸ ਵਿਸ਼ੇ ਤੇ ਜ਼ਰੂਰ ਸੋਚਣਾ ਚਾਹੀਦਾ ਹੈ, ਤਾਂ ਕਿ ਭਵਿੱਖ ਵਿੱਚ ਕਾਲਜ ਦਾ ਅਕਸ ਧੁੰਧਲਾ ਕਰਨ ਲਈ ਯਤਨਸ਼ੀਲ਼ ਤਾਕਤਾਂ ਤੋਂ ਸੁਚੇਤ ਰਿਹਾ ਜਾ ਸਕੇ। ਇਸ ਮੌਕੇ ਸ. ਭੁਪਿੰਦਰ ਸਿੰਘ, ਸ. ਪਵਿੱਤਰਜੀਤ ਸਿੰਘ ਰਤਨ, ਸ. ਸਤਿੰਦਰਬੀਰ ਸਿੰਘ ਲਾਡੀ, ਸ. ਇਕਬਾਲ ਸਿੰਘ, ਸ. ਦਮਨਦੀਪ ਸਿੰਘ, ਸ. ਸਮਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

 

 

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top