ਗਧੇ ਦਾ ਹੱਕਦਾਰ
ਨਹੀਂ ਸੀ, ਚਾੜ ਦਿੱਤਾ ਘੋੜੇ 'ਤੇ ਸਵਾਰ ਮੀਆਂ,
ਚੌਕੀਦਾਰ ਬਣਨ ਦੀ ਔਕਾਤ ਨਹੀਂ, ਬਣਾ ਦਿੱਤਾ ਜਥੇਦਾਰ ਮੀਆਂ।
ਈਸਾਈ ਚੁੱਣਦੇ ਨੇ
ਆਗੂ, ਕਹਿੰਦੇ ਨੇ ਉਸਨੂੰ ਪੋਪ ਮੀਆਂ,
ਕੌਮੀ ਕਾਰਜ ਸਵਾਰੂਗਾ, ਐਸੀ ਰੱਖਦੇ ਹੋਪ ਮੀਆਂ।
ਸਿੱਖ ਚੁੱਣਦੇ ਨੇ
ਆਗੂ ਆਪਣਾ, ਕਹਿੰਦੇ ਉਸਨੂੰ ਪੱਪੂ ਮੀਆਂ,
ਬੇੜੀ ਕਿਵੇਂ ਕੌਮ ਦੀ ਪਾਰ ਲੱਗੇ, ਫੇਰੇ ਨਾ ਕੋਈ ਚੱਪੂ ਮੀਆਂ।
ਦੇਹ ਤਾਂ ਕਾਲਾ ਹੀ
ਸੀ, ਦਿਲ ਦਾ ਵੀ ਤੂੰ ਨਿਕਲਿਆ ਕਾਲਾ,
ਪੰਜ ਤਾਰਾ ਹੋਟਲ ਬਣਾ ਲਿਆ ਫੇਰ ਬਿਪਰ ਦੀ ਮਾਲਾ ਮੀਆਂ।
|
|
ਡੁਬਿਆ ਸੂਰਜ ਸਿੱਖ
ਕੌਮ ਦਾ, ਪੈ ਗਈਆ ਸ਼ਾਮਾਂ ਨੇ,
ਜੇ ਅਜੇ ਵੀ ਚੁੱਪ ਰਹੇ, ਕਈ ਕੁਝ ਕਹਿਣਗੇ ਸ਼ਮਦਾਨ ਨੇ।
ਲੀਰੋ ਲੀਰ ਕਰ
ਦਿੱਤਾ ਸਿੱਖੀ ਦੇ ਸਿਧਾਂਤਾ ਦਾ ਜਾਮਾ,
ਸਿੱਖ ਕੌਮ ਦੀ ਇੱਜ਼ਤ ਦਾ ਕੀਤਾ ਜਾਮਾ ਤੂੰ ਪਲੀਤ ਮੀਆਂ।
ਪੁਰਾਤਨ
ਸਿੰਘ, ਜੁੱਤੀ ਦੀ ਨੋਕ 'ਤੇ ਠੁਕਰਾ ਦੇਣ ਨਵਾਬੀ ਮੀਆਂ,
ਪੱਪੂ ਜਥੇਦਾਰ, ਨਵਾਬੀ ਲਈ ਦੇਵੇ ਸਿਧਾਂਤ ਰੋਲ ਮੀਆਂ।
ਲੀਰੋ ਲੀਰ ਕਰ ਦਿੱਤਾ ਸਿੱਖੀ ਦੇ ਸਿਧਾਂਤਾਂ ਦਾ ਜਾਮਾ,
ਸਿੱਖ ਤੇਰੇ 'ਤੇ ਥੂ ਥੂ ਕਰਦੇ, ਹੈਂ ਰੱਜ ਕੇ ਤੂੰ ਢੀਠ ਮੀਆਂ। |