Share on Facebook

Main News Page

ਸਿਮਰਨਜੀਤ ਸਿੰਘ ਮਾਨ ਦਾ ਕੋਈ ਦੀਨ ਈਮਾਨ ਹੈ ?
-: ਸੰਪਾਦਕ ਖ਼ਾਲਸਾ ਨਿਊਜ਼

ਸਿਮਰਨਜੀਤ ਸਿੰਘ  ਮਾਨ ਜਿਸ ਖ਼ਾਲਿਸਤਾਨ ਦੀ ਗੱਲ ਕਰਦੇ ਹਨ, ਜਿਸ ਹਿਸਾਬ ਨਾਲ ਉਹ ਸਿਰਫ ਜੈਕਾਰੇ ਛੱਡ ਕੇ, ਜਾਂ ਸਿਰਫ ਅਖਬਾਰਾਂ 'ਚ ਬਿਆਨਬਾਜ਼ੀ ਕਰਕੇ ਕਰਦੇ ਹਨ, ਉਹ ਹਵਾ 'ਚ, ਟਰੱਕਾਂ ਦੇ ਫਲੋਟਾਂ 'ਤੇ, ਗੁਰਦੁਆਰਿਆਂ ਦੀਆਂ ਕੰਧਾਂ 'ਤੇ ਤਾਂ ਬਣ ਸਕਦਾ ਹੈ... ਅਸਲੀਯਤ 'ਚ ਕਦੇ ਨਹੀਂਇਨ੍ਹਾਂ ਦੇ ਬਿਆਨਾਂ ਦਾ ਕੋਈ ਸਿਰਪੈਰ ਨਹੀਂ ਹੁੰਦਾ... ਆਪਣੇ ਹੀ ਬਿਆਨਾਂ ਦਾ ਆਪਸ 'ਚ ਕੋਈ ਮੇਲਜੋਲ ਨਹੀਂ। ਉਹੀ ਬਿਆਨ... ਕਿ ...ਹਮਲਾ ਸਹਿਣ ਨਹੀਂ ਹੋਵੇਗਾ... ਸੰਘਰਸ਼ ਵਿਢਿਆ ਜਾਵੇਗਾ, ਘੇਰਾਓ ਕਰਾਂਗੇ... ਨਤੀਜਾ - ਸਿਫਰ Zero। ਹੁਣੇ ਕੀਤੇ ਗਏ ਸਰਬਤ ਖ਼ਾਲਸਾ ਦਾ ਹਾਲ ਦੇਖ ਹੀ ਲਿਆ ਹੈ ਸਭਨੇ... ਪ੍ਰਚਾਰਕਾਂ ਵਲੋਂ ਬਣਾਈ ਹੋਈ ਲਹਿਰ ਨੂੰ ਤਹਿਸ ਨਹਿਸ ਕਰਕੇ ਰੱਖ ਦਿੱਤਾ... ਇਸੇ ਲਈ ਕਹੀਦਾ ਹੈ ਕਿ ਇਹ ਬਾਦਲ ਦੀ "ਬੀ" ਟੀਮ ਹੀ ਹੈ... ਪਰ ਸਾਡੇ ਲੋਕ ਭਾਵੁਕਤਾ 'ਚ ਛੇਤੀ ਗੁੱਸਾ ਕਰ ਲੈਂਦੇ ਨੇ... ਜਦੋਂ ਅਸਲੀਯਤ ਪਤਾ ਚਲਦੀ ਹੈ, ਫਿਰ ਅੱਖਾਂ 'ਚ ਘਸੁੰਨ ਦੇ ਕੇ ਰੋਂਦੇ ਨੇ...

ਕਦੀ ਅਖੌਤੀ ਦਸਮ ਗ੍ਰੰਥ ਵੇਖਿਆ ਵੀ ਨਹੀਂ ਹੋਣਾ, ਪਰ ਬਿਆਨ ਇਓਂ ਜਿਵੇਂ ਬਹੁਤ ਵੱਡੇ ਵਿਦਵਾਨ ਹਨ। ਕਦੇ (ਅਖੌਤੀ) ਸੰਤ ਸਮਾਜ ਬਾਰੇ ਬਿਆਨ, ਪਰ ਅਸਲੀਯਤ 'ਚ ਉਨ੍ਹਾਂ ਹੀ ਸਾਧਾਂ ਨਾਲ ਗਲਵਕੜੀਆਂ, ਦਸਤਾਰਬੰਦੀਆਂ... ਤਸਵੀਰਾਂ ਸਬੂਤ ਹਨ... ਏ ਕੀ ਮੈਂ ਝੂਠ ਬੋਲਿਆ ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top