Share on Facebook

Main News Page

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬੀਰ ਰਸ ਹੈ, ਸਾਨੂੰ ਕਿਸੇ ਹੋਰ ਗ੍ਰੰਥ 'ਚੋਂ ਲੈਣ ਦੀ ਲੋੜ ਨਹੀਂ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

07 ਫਰਵਰੀ 2016 ਨੂੰ ਅਕਾਲੀ ਜੱਥਾ ਕਾਨਪੁਰ ਰਜਿ. ਵੱਲੋਂ ਖ਼ਾਲਸਾ ਹਾਲ, ਗੋਵਿੰਦ ਨਗਰ, ਕਾਨਪੁਰ 'ਚ ਗੁਰਮਤਿ ਸਮਾਗਮ 'ਚ ਸਵੇਰ ਦੇ ਦੀਵਾਨ 'ਚ ਭਾਈ ਪਰਮਜੀਤ ਸਿੰਘ ਉੱਤਰਾਖੰਡ ਅਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਗੁਰਮਤਿ ਵੀਚਾਰਾਂ ਨਾਲ ਸੰਗਤਾਂ ਨੂੰ ਅਵਗਤ ਕਰਵਾਇਆ

ਇਨ੍ਹਾਂ ਤੋਂ ਬਾਅਦ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਗੁਰਬਾਣੀ ਕੀਰਤਨ ਕਰਦਿਆਂ

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥1॥...

ਸ਼ਬਦ ਦਾ ਗਾਇਨ ਕੀਤਾ ਅਤੇ ਵਿਆਖਿਆ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਤ ਪਾਤ ਅਤੇ ਮਜ਼ਹਬ ਦੇ ਮਤਭੇਦ ਨਹੀਂ ਸਿਖਾਉਂਦੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਕਿ ਆਪਣੇ ਮਜ਼ਹਬ 'ਚ ਮਜ਼ਬੂਤ ਰਹਿੰਦੇ ਹੋਏ ਦੂਜੇ ਧਰਮਾਂ ਦਾ ਆਦਰ ਕਿਵੇਂ ਕਰਨਾ ਹੈ, ਇਹ ਗੁਰੂ ਗ੍ਰੰਥ ਸਾਹਿਬ ਸਿਧਾਂਤ ਹੈ।

ਬਚਿੱਤਰ ਨਾਟਕ ਕਿਤਾਬ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਕਿਤਾਬ ਦੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਦੀ ਕਸੌਟੀ 'ਤੇ ਖਰੀ ਨਹੀਂ ਉਤਰਦੀਆਂ। ਗੁਰੂ ਗ੍ਰੰਥ ਸਾਹਿਬ 'ਚ ਦਰਜ ਬਾਣੀ ਨੂੰ ਹੀ "ਗੁਰਬਾਣੀ" ਦਾ ਦਰਜਾ ਪ੍ਰਾਪਤ ਹੈ। ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕੋਈ ਬੀ ਰਚਨਾ, ਗੁਰਬਾਣੀ ਨਹੀਂ ਕਿਹਾ ਜਾ ਸਕਦਾ।

ਉਨ੍ਹਾਂ ਕਿਹਾ ਕਿ "ਸਿੱਖ ਉਹੀ ਹੈ ਜੋ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੀ ਸਿਖਿੱਆ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ।

ਸ਼ਾਮ ਦੇ ਸਮਾਗਮ 'ਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਭਗਤ ਕਬੀਰ ਜੀ ਦਾ ਸ਼ਬਦ

ਸਲੋਕ ਕਬੀਰ ॥ ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥1॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥2॥2॥ ਅੰਕ 1105

ਦਾ ਗਾਇਨ ਅਤੇ ਵਿਆਖਿਆ ਕਰਦੇ ਹੋਏ ਕਿਹਾ ਕਿ ਜਿਹੜੇ ਲੋਕ ਕਹਿੰਦੇ ਹਨ ਕਿ ਬਚਿੱਤਰ ਨਾਟਕ ਵਿੱਚੋਂ ਹੀ ਸਿਪਾਹੀ ਬਣਿਆ ਜਾ ਸਕਦਾ ਹੈ, ਉਹ ਲੋਕ ਵੀ ਕੰਨ ਖੋਲ ਕੇ ਇਹ ਸ਼ਬਦ ਸੁਣ ਲੈਣ... ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਧੂਰਾ ਹੈ?ੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਿਪਾਹੀ ਨਹੀਂ ਬਣਾਉਂਦਾ? ਬਣਾਉਂਦਾ ਹੈ, ਉੱਚ ਪਾਏ ਦਾ, ਉੱਚੇ ਆਚਰਣ ਵਾਲਾ ਸੰਤ ਸਿਪਾਹੀ...
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬੀਰ ਰਸ ਹੈ, ਸਾਨੂੰ ਕਿਸੇ ਹੋਰ ਗ੍ਰੰਥ 'ਚੋਂ ਲੈਣ ਦੀ ਲੋੜ ਨਹੀਂ।

ਅੱਜ ਵੀ ਰਾਤ ਦੇ ਦੀਵਾਨ ਦੀ ਸ਼ੁਰੂਆਤ ਸੋਦਰ (ਪ੍ਰਚਲਿਤ ਰਹਿਰਾਸ) ਦੇ ਪਾਠ ਨਾਲ ਹੋਈ, ਜਿਸ ਵਿੱਚ "ਚੌਪਈ" ਨਹੀਂ ਪੜ੍ਹੀ ਗਈ। ਪਾਠ ਤੋਂ ਬਾਅਦ ਅਤੇ ਸਮਾਗਮ ਦੇ ਅੰਤ 'ਚ ਹੋਈ "ਪ੍ਰਿਥਮ ਅਕਾਲਪੁਰਖ ਸਿਮਰ ਕੈ..." ਵਾਲੀ ਅਰਦਾਸ।

ਸਮਾਗਮ 'ਚ ਅਕਾਲੀ ਜੱਥਾ ਦੇ ਮੈਂਬਰ ਸ. ਹਰਪਾਲ ਸਿੰਘ ਗਾਂਧੀ, ਸ. ਹਰਚਰਨ ਸਿੰਘ, ਸ. ਹਰਮਿੰਦਰ ਸਿੰਘ ਰੇਖੀ, ਸ. ਬਲਬੀਰ ਸਿੰਘ ਮੱਟੂ, ਸ. ਇੰਦਰਜੀਤ ਸਿੰਘ ਕਾਨਪੁਰ, ਸ. ਦਲੀਪ ਸਿੰਘ, ਸ. ਅੰਮ੍ਰਿਤਪਾਲ ਸਿੰਘ, ਸ. ਕਵਲਪਾਲ ਸਿੰਘ, ਸ. ਮਨਮੀਤ ਸਿੰਘ ਹਾਜ਼ਿਰ ਸੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top