Share on Facebook

Main News Page

ਜਿਸ ਦਿਨ ਅੰਮ੍ਰਿਤ ਛਕਾਇਆ, ਪੰਜਾਂ ਬਾਣੀਆਂ ਨਾਲ ਹੀ ਛਕਾਵਾਂਗਾ, ਪਰ ਬਾਣੀਆਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੋਣਗੀਆਂ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਝੂਠੁ ਨ ਬੋਲਿ ਪਾਡੇ ਸਚੁ ਕਹੀਐ

ਭਲਿਆ ਤੈਨੂੰ ਅਜੇ ਤੱਕ ਸਮਝ ਨਹੀਂ ਆਈ... ਮੈਂ ਸ੍ਰੀ ਅਖਾਲ ਤਖ਼ਤ ਦੇ ਸਨਮੁੱਖ ਪੇਸ਼ ਹੋਣ ਲਈ ਪੁੱਜਿਆ, ਤਖ਼ਤ ਅਸਥਾਨ ਦੇ ਬੈਠਾ ਰਿਹਾ, ਤੂੰ ਆਇਆ ਨਹੀਂ। ਮੇਰੇ ਵਾਪਸ ਆਉਣ ਤੋਂ ਬਾਅਦ ਤੂੰ ਸੰਗਤ ਦੇ ਸਾਹਮਣੇ ਅਕਾਲ ਤਖ਼ਤ ਅਸਥਾਨ 'ਤੇ ਖਲੋ ਕੇ ਝੂਠ ਬੋਲਿਆ, ਕਿ ਦਰਸ਼ਨ ਸਿੰਘ ਆਇਆ ਨਹੀਂ। ਜਿਸ ਝੂਠ ਦੀ ਸਜ਼ਾ ਤੂੰ ਅੱਜ ਤੱਕ ਭੋਗ ਰਿਹਾ ਹੈਂ। ਤੈਨੂੰ ਅਜੇ ਭੀ ਸਮਝ ਨਾ ਆਈ, ਹੁਣ ਫਿਰ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਮੁਤਾਬਕ ਸਿੱਖਾਂ ਨੂੰ ਇਕੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲਗਣ ਲਈ ਸੱਦਾ ਦੇ ਰਿਹਾ ਹੈ ਅਤੇ ਸਿੱਖੀ "ਇਕਾ ਬਾਣੀ ਇਕ ਗੁਰ ਇਕੋ ਸਬਦ ਵੀਚਾਰ" ਦੇ ਸਨਮੁੱਖ ਸਮਰਪਿਤ ਹੋ ਰਹੀ ਹੈ, ਤਾਂ ਤੂੰ ਮੇਰੇ 'ਤੇ ਇਲਜ਼ਾਮ ਲਾਉਂਦਿਆਂ, ਫਿਰ ਝੂਠ ਦਾ ਸਹਾਰਾ ਲੈ ਰਿਹਾ ਹੈ ਕਿ ਦਰਸ਼ਨ ਸਿੰਘ ਨੇ ਦੋ ਬਾਣੀਆਂ ਨਾਲ ਅੰਮ੍ਰਿਤ ਛਕਾਇਆ ਹੇ।

ਭੋਲਿਆ, ਮੇਰੇ ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਬਾਣੀ ਦੀ ਥੁੱੜ ਨਹੀਂ ਹੈ, ਤੁਹਾਨੂੰ ਗੁਰੂ 'ਤੇ ਸਿੱਦਕ ਨਹੀਂ, ਇਸ ਲਈ ਬਾਹਰੋਂ ਬਾਣੀਆਂ ਢੂੰਡਦੇ ਹੋ।

ਮੈਂ ਤੈਨੂੰ ਯਕੀਨ ਦਿਵਾਉਂਦਾ ਹਾਂ ਕਿ ਮੈਂ ਕਿਸੇ ਥਾਵੇਂ ਭੀ ਦੋ ਬਾਣੀਆਂ ਨਾਲ ਅੰਮ੍ਰਿਤ ਨਹੀਂ ਛਕਾਇਆ, ਮੇਰੇ ਬਾਣੀ ਬੋਹਿਥ ਗੁਰੂ ਕੋਲ ਬਾਣੀ ਦੀ ਥੁੱੜ ਨਹੀਂ ਹੈ। ਪਰ, ਜਿਸ ਦਿਨ ਅੰਮ੍ਰਿਤ ਛਕਾਇਆ, ਪੰਜਾਂ ਬਾਣੀਆਂ ਨਾਲ ਹੀ ਛਕਾਵਾਂਗਾ, ਪਰ ਬਾਣੀਆਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੋਣਗੀਆਂ, ਜਿਸ ਵਿੱਚ ਸਿੱਖ ਦਾ ਜੀਵਨ ਹੈ, ਅਤੇ ਸਿੱਖ ਇੰਤਜ਼ਾਰ ਕਰ ਰਿਹਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top