Share on Facebook

Main News Page

ਸ. ਇੰਦਰਜੀਤ ਸਿੰਘ, ਕਾਨਪੁਰ ਵੱਲੋਂ ਲਿਖੀ ਕਿਤਾਬ "ਅਖੌਤੀ ਦਸਮ ਗ੍ਰੰਥ ਦਾ ਖੁਲ੍ਹਾ ਸੱਚ" ਜਾਰੀ
-: ਸੰਪਾਦਕ ਖ਼ਾਲਸਾ ਨਿਊਜ਼

Click here to Read OR Download the book,
ਇੱਥੇ ਕਲਿੱਕ ਕਰਕੇ ਇਸ ਕਿਤਾਬ ਨੂੰ ਪੜਿਆ ਜਾਂ  Download ਕੀਤਾ ਸਕਦਾ ਹੈ।

Click to read - Akhauti Dasam Granth da Khulla Sach - IS Kanpur
ਇਸ ਕਿਤਾਬ 'ਤੇ ਕਲਿੱਕ ਕਰਕੇ
ਇਸਨੂੰ ਪੜ੍ਹਿਆ ਜਾ ਸਕਦਾ ਹੈ

ਸ. ਇੰਦਰਜੀਤ ਸਿੰਘ, ਕਾਨਪੁਰ ਜੀ ਬਹੁਤ ਹੀ ਸਿਰੜੀ ਸਿੱਖ ਹਨ, ਜਿਹੜੇ ਕਿਰਤੀ ਹੋਣ ਦੇ ਨਾਲ ਨਾਲ ਆਪਣਾ ਸਮਾਂ ਆਪਣੇ ਲੇਖਾਂ ਰਾਹੀਂ ਕੌਮ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਿਰਫ ਕੋਸ਼ਿਸ਼ ਹੀ ਨਹੀਂ, ਅਖੌਤੀ ਦਸਮ ਗ੍ਰੰਥ ਅਤੇ ਅਖੌਤੀ ਜੱਥੇਦਾਰਾਂ ਦੇ ਖਿਲਾਫ ਜ਼ਮੀਨੀ ਪੱਧਰ 'ਤੇ ਵੀ ਬੜੀ ਦਲੇਰੀ ਨਾਲ ਕੰਮ ਕਰਦੇ ਹਨ, ਜਿਸਦਾ ਸਬੂਤ ਹੈ ਕਾਨਪੁਰ ਅਤੇ ਨਾਲ ਦੇ ਸ਼ਹਿਰਾਂ 'ਚ ਗੁਰਮਤਿ ਦੇ ਸਮਾਗਮ ਵਿਰੋਧੀ ਅਨਸਰਾਂ ਦੀ ਪਰਵਾਹ ਕੀਤੇ ਬਗੈਰ ਕਰਵਾਉਣਾ। ਅਕਾਲੀ ਜੱਥਾ ਕਾਨਪੁਰ ਦੇ ਵੀਰ ਵੀ ਇਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਖੌਤੀ ਦਸਮ ਗ੍ਰੰਥ ਅਤੇ ਅਖੌਤੀ ਜਥੇਦਾਰਾਂ ਦੇ ਖਿਲਾਫ ਬੜੀ ਦਲੇਰੀ ਨਾਲ ਕੰਮ ਕਰਦੇ ਹਨ।

ਗੁਰਮਤਿ ਦੇ ਖੇਤਰ 'ਚ ਸਿਰਫ ਸਟੇਜੀ ਪ੍ਰਚਾਰ ਹੀ ਨਹੀਂ, ਲੇਖਾਂ ਰਾਹੀਂ, ਜ਼ਮੀਨੀ ਪੱਧਰ 'ਤੇ ਕੰਮ ਕਰਕੇ ਵੀ ਕੰਮ ਕਿਸ ਤਰ੍ਹਾਂ ਕਰਨਾ ਹੈ, ਇਨ੍ਹਾਂ ਵਰਗੇ ਸਿਰੜੀ ਸਿੱਖਾਂ ਤੋਂ ਸਿੱਖਣਾ ਚਾਹੀਦਾ ਹੈ, ਕਿਉਂਕਿ ਇਹ ਕੰਮ ਆਸਾਨ ਨਹੀਂ, ਹਰ ਰੋਜ਼ ਲੋਕਾਂ ਨਾਲ ਵਿਚਰਨਾ ਵੀ ਹੈ, ਲੋਕ ਬੇਹੂਦਾ ਬੋਲਦੇ, ਲਿਖਦੇ, ਗਾਹਲਾਂ ਤੱਕ ਕੱਢ ਜਾਂਦੇ ਨੇ... ਪਰ ਇਸ ਗੁਰਮਤਿ ਦੇ ਮਾਰਗ 'ਤੇ ਜਦੋਂ ਚੱਲਣਾ ਪੈਂਦਾ ਹੈ, ਤਾਂ ਇਹ ਧੱਕੇ ਠੇਡੇ ਖਾਉਣ ਤੋਂ ਘਬਰਉਣਾ ਨਹੀਂ ਚਾਹੀਦਾ, ਜਿਸਦੀ ਮਿਸਾਲ ਸ. ਇੰਦਰਜੀਤ ਸਿੰਘ ਹਨ।

ਉਨ੍ਹਾਂ ਵੱਲੋਂ ਲਿਖੀ ਗਈ ਇਹ ਕਿਤਾਬ "ਅਖੌਤੀ ਦਸਮ ਗ੍ਰੰਥ ਦਾ ਖੁਲ੍ਹਾ ਸੱਚ" ਲਿਖਣ ਲਈ ਉਨ੍ਹਾਂ ਨੂੰ ਮੁਬਾਰਕਾਂ, ਜਿੱਥੇ ਇਹ ਸਿੱਖਾਂ ਵਿੱਚ ਅਖੌਤੀ ਦਸਮ ਗ੍ਰੰਥ ਪ੍ਰਤੀ ਪਏ ਭੁਲੇਖਿਆਂ ਨੂੰ ਦੂਰ ਕਰਣ ਦਾ ਯਤਨ ਹੈ, ਉੱਥੇ ਨਾਲ ਆਪਣੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਦ੍ਰਿੜਤਾ ਦਾ ਸਬੂਤ ਹੈ, ਕਿ ਸਿੱਖ ਅਨਮਤੀ ਗ੍ਰੰਥਾਂ ਨੂੰ ਕਿਵੇਂ ਆਪਣੇ ਗੁਰੂ ਦੇ ਨਾਮ 'ਤੇ ਜ਼ਬਰਦਸਤੀ ਨੱਥੀ ਕਿਤਿਆਂ ਵਿਲਕਦਾ ਹੈ, ਫਿਰ ਉਸਦੀ ਕਲਮ ਦੀ ਧਾਰ ਉਸ ਦੁਰਮਤਿ ਵਿਰੁੱਧ ਪ੍ਰਚੰਡ ਹੁੰਦੀ ਹੈ।

ਗੁਰੂ ਕਿਰਪਾ ਕਰੇ, ਇਨ੍ਹਾਂ ਵਰਗੇ ਦਲੇਰ ਤੇ ਸਿਰੜੀ ਸਿੱਖ ਇਸੇ ਤਰ੍ਹਾਂ ਜ਼ਮੀਨੀ ਪੱਧਰ ਅਤੇ ਲੇਖਾਂ, ਕਿਤਾਬਾਂ ਰਾਹੀਂ ਕੌਮ ਦੀ ਸੇਵਾ ਕਰਦੇ ਰਹਿਣ, ਜਿਸ ਨਾਲ ਦੁਰਮਤੀ ਕਾਰਜਾਂ, ਅਨਸਰਾਂ, ਗ੍ਰੰਥਾਂ ਦਾ ਨਾਸ਼ ਹੋ ਸਕੇ।

- ਸੰਪਾਦਕ ਖ਼ਾਲਸਾ ਨਿਊਜ਼

ਆਦਰ ਅਤੇ ਮਾਨ ਯੋਗ ਸੰਪਾਦਕ ਜੀ
ੴ ਸਤਿਗੁਰ ਪ੍ਰਸਾਦਿ ॥

ਦਾਸ ਕੋਲੋਂ, ਅਕਾਲਪੁਰਖ ਵਲੋਂ ਲਿਖਵਾਈ ਪੁਸਤਕ "ਅਖੌਤੀ ਦਸਮ ਗ੍ਰੰਥ ਦਾ ਖੁਲ੍ਹਾ ਸੱਚ" ਛੱਪ ਚੁਕੀ ਹੈ। ਇਸ ਪੁਸਤਕ ਵਿੱਚ ਦਾਸ ਦਾ ਨਾਮ ਜਰੂਰ ਲਿਖਿਆ ਹੈ, ਲੇਕਿਨ ਇਹ ਪੁਸਤਕ ਆਪ ਸਾਰੇ ਵੀਰਾਂ ਦੀ ਸਾਂਝੀ ਮੇਹਨਤ ਦਾ ਨਤੀਜਾ ਹੈ।

ਅਖੌਤੀ ਦਸਮ ਗ੍ਰੰਥ ਬਾਰੇ ਲਿੱਖੇ ਦਾਸ ਦੇ ਲੇਖਾਂ ਨੂੰ ਤੁਸਾਂ ਆਪਣੀ ਵੈਬਸਾਈਟ 'ਤੇ ਜਿਸ ਤਰ੍ਹਾਂ ਫੋਲਡਰ ਬਣਾ ਬਣਾ ਕੇ ਸਥਾਨ ਦਿੱਤਾ ,ਅਤੇ ਮੇਰੇ ਲੇਖਾਂ ਨੂੰ ਕੌਮ ਤਕ ਬਹੁਤ ਹੀ ਯਤਨ ਨਾਲ ਪਹੁੰਚਾਇਆ, ਇਸ ਦਾ ਦਾਸ ਹਮੇਸ਼ਾਂ ਰਿਣੀ ਰਹੇਗਾ। ਗੁਰਮੁਖੀ ਦਾ ਮੈਨੂੰ ਬਹੁਤਾ ਗਿਆਨ ਨਾ ਹੋਣ ਦੇ ਬਾਵਜੂਦ ਤੁਸਾਂ ਆਪਣੀਆਂ ਵੇਬਸਾਈਟਾਂ 'ਤੇ ਮੇਰੇ ਲੇਖਾਂ ਨੂੰ ਜੋ ਸਥਾਨ ਦਿਤਾ ਹੈ, ਇਹ ਪੁਸਤਕ ਉਸ ਦਾ ਹੀ ਨਤੀਜਾ ਹੈ।

ਦਾਸ ਦੀ ਪੁਸਤਕ ਫਿਜਿਕਲ ਰੂਪ ਵਿੱਚ ਸ਼ਾਇਦ ਦੂਰ ਦਰੇਡੇ ਬੈਠੇ ਵੀਰਾਂ ਭੈਣਾਂ ਨੂੰ ਨਾ ਮਿਲ ਸਕੇ, ਇਸ ਲਈ ਇਸ ਪੁਸਤਕ ਦੀ ਪੀ.ਡੀ. ਐਫ. ਫਾਈਲ ਆਪ ਜੀ ਨੂੰ ਪਬਲਿਸ਼ ਕਰਣ ਲਈ ਭੇਜ ਰਿਹਾ ਹਾਂ ਜੀ, ਤਾਂਕਿ "ਅਖੌਤੀ ਦਸਮ ਗ੍ਰੰਥ ਦਾ ਖੁਲ੍ਹਾਂ ਸੱਚ" ਘਰ ਘਰ ਪਹੁੰਚ ਸਕੇ। ਇਸ ਪੁਸਤਕ ਵਿੱਚ ਕਈ ਗਲਤੀਆਂ ਦਾਸ ਕੋਲੋਂ ਹੋ ਗਈਆਂ ਹੋਣਗੀਆਂ, ਕਿਉਂਕਿ ਇਕ ਕਿਤਾਬ ਲਿਖਣ ਅਤੇ ਛਪਵਾਉਣ ਵਿੱਚ ਮੇਰਾ ਤਜੁਰਬਾ ਉੱਕਾ ਹੀ ਕੋਰਾ ਸੀ। ਆਪ ਜੀ ਦੇ ਸੁਝਾਅ, ਆਲੋਚਨਾਵਾਂ ਅਤੇ ਸਲਾਹਾਂ ਦਾ ਦਾਸ ਖਿੜੇ ਮੱਥੇ ਸਵਾਗਤ ਕਰੇਗਾ, ਤੇ ਉਸ ਨੂੰ ਅਗਲੇ ਅਡੀਸ਼ਨ ਵਿੱਚ ਦੂਰ ਕਰਣ ਦਾ ਪੂਰਾ ਯਤਨ ਕਰੇਗਾ। ਭੁਲ ਚੁਕ ਲਈ ਖਿਮਾਂ ਦਾ ਜਾਚਕ ਹਾਂ ਜੀ।
ਦਾਸਰਾ

ਇੰਦਰਜੀਤ ਸਿੰਘ, ਕਾਨਪੁਰ

"ਅਖੌਤੀ ਦਸਮ ਗ੍ਰੰਥ ਦਾ ਖੁਲ੍ਹਾਂ ਸੱਚ" ਕਿਤਾਬ ਨੂੰ ਜਾਰੀ ਕਰਦੇ ਹੋਏ ਪ੍ਰੋ. ਦਰਸ਼ਨ ਸਿੰਘ ਖ਼ਾਲਸਾ, ਭਾਈ ਪਰਮਜੀਤ ਸਿੰਘ ਉੱਤਰਾਖੰਡ, ਭਾਈ ਅੰਮ੍ਰਿਤਪਾਲ ਸਿੰਘ ਦਿੱਲੀ ਅਤੇ ਹੋਰ ਸਿੰਘ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top