ਜਪੁ,
ਸੋ ਦਰੁ, ਸੋ ਪੁਰਖੁ, ਸੋਹਿਲਾ (ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13
ਪੱਤਰਿਆਂ 'ਤੇ ਅੰਕਿਤ ਹੈ।)
(ਪਰ ਜੇ ਬਾਣੀਆਂ ਪੰਜ ਹੀ ਪੂਰੀਆਂ ਕਰਣੀਆਂ ਹਨ, ਤਾਂ "ਅਨੰਦੁ"
ਬਾਣੀ ਪੜੀ ਜਾ ਸਕਦੀ ਹੈ।) ਗੁਰਮਤਿ 'ਚ ਗਿਣਤੀਆਂ ਮਿਣਤੀਆਂ ਲਈ
ਕੋਈ ਥਾਂ ਨਹੀਂ। ਸਿੱਖ ਬਾਣੀ ਜਿੰਨੀ ਮਰਜ਼ੀ ਪੜੇ, ਜਿਹੜੀ ਮਰਜ਼ੀ ਪੜੇ, ਪਰ ਹੋਵੇ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੀ ਗੁਰਬਾਣੀ, ਪੜੇ-ਸੁਣੇ-ਮੰਨੇ, ਤੇ ਉਸ ਅਨੁਸਾਰ ਜੀਵੇ।
ਇਹ ਨਿਤਨੇਮ ਸਾਡਾ ਬਣਾਇਆ ਹੋਇਆ ਨਹੀਂ,
ਇਹ ਗੁਰੂ ਸਾਹਿਬ ਵੱਲੋਂ ਬਖਸ਼ਿਆ ਹੋਇਆ ਹੈ। ਅਨੰਦੁ ਬਾਣੀ 'ਚ ਗੁਰੂ ਸਾਹਿਬ ਦਾ
ਉਪਦੇਸ਼ ਹੈ:
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ
ਗਾਵਹੁ ਸਚੀ ਬਾਣੀ ॥ ਬਾਣੀ ਤ ਗਾਵਹੁ ਗੁਰੂ ਕੇਰੀ
ਬਾਣੀਆ ਸਿਰਿ ਬਾਣੀ ॥ ਜਿਨ ਕਉ ਨਦਰਿ ਕਰਮੁ ਹੋਵੈ
ਹਿਰਦੈ ਤਿਨਾ ਸਮਾਣੀ ॥ ਪੀਵਹੁ ਅੰਮ੍ਰਿਤੁ ਸਦਾ
ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ ॥ ਕਹੈ
ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥23॥
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ
॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ
॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ
॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ
॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ
ਰਵਾਣੀ ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ
ਬਾਣੀ ॥24॥
ਫਿਰ ਅਸੀਂ ਕਿਉਂ ਗੁਰੂ ਦੇ ਉਪਦੇਸ਼ "ਸਤਿਗੁਰੂ
ਬਾਝਹੁ ਹੋਰ ਕਚੀ ਬਾਣੀ" ਤੋਂ ਉਲਟ ਬਾਹਰੋਂ ਨਿਤਨੇਮ ਭਾਲਦੇ ਹਾਂ। ਸਿੱਖ ਲਈ ਆਪਣੇ
ਸਰਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਅਲਾਵਾ ਹੋਰ ਕੋਈ ਗ੍ਰੰਥ ਗੁਰੂ ਨਹੀਂ, ਹੋਰ ਕਿਸੇ
ਗ੍ਰੰਥ ਦੀ ਲਿਖਤ ਗੁਰਬਾਣੀ ਨਹੀਂ। ਸਿੱਖ ਨੂੰ ਆਪਣੇ ਗੁਰੂ ਤੋਂ ਛੁੱਟ ਹੋਰ ਕਿਸੇ ਗ੍ਰੰਥ
ਜਾਂ ਲਿਖਤ ਨੂੰ ਗੁਰਬਾਣੀ ਜਾਨਣ ਦੀ ਲੋੜ ਨਹੀਂ, "ਆਪੁ ਛਡਿ ਸਦਾ
ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ ॥" ਦੇ ਉਪਦੇਸ਼ 'ਤੇ ਚਲਦੇ ਹੋਏ ਹਰ
ਸਿੱਖ ਲਈ ਇਹੀ ਗੁਰੂ ਵੱਲੋਂ ਬਖਸ਼ਿਆ ਨਿਤਨੇਮ ਹੈ।