Share on Facebook

Main News Page

ਇਤਾਰਜ਼ਯੋਗ ਗੀਤ ਦੀ ਖ਼ਾਲਸਾ ਕਾਲਜ ਵਿੱਚ ਕੀਤੀ ਗਈ ਵੀਡੀਓਗ੍ਰਾਫੀ ਸਬੰਧੀ ਗਾਇਕ ਅਤੇ ਟੀਮ ਵੱਲੋਂ ਮੁਆਫੀ

* ਦੋ ਦਿਨਾਂ ਵਿੱਚ ਯੂ-ਟਿਊਬ ਅਤੇ ਟੀ.ਵੀ. ਤੋਂ ਹਟਾਇਆ ਜਾਵੇਗਾ ਗੀਤ
* ਭਵਿੱਖ ਵਿੱਚ ‘ਖ਼ਾਲਸਾ ਕਾਲਜ’ ਅੰਦਰ ਵੀਡੀਓਗ੍ਰਾਫੀ ਸਬੰਧੀ ਅਜਿਹੀਆਂ ਗਲਤੀਆਂ ਨੂੰ ਅਗਾਊਂ ਰੋਕਣ ਲਈ ਹੋਣਗੇ ਉਚਿੱਤ ਪ੍ਰਬੰਧ: ਪ੍ਰਿੰ. ਮਹਿਲ ਸਿੰਘ
* ਖ਼ਾਲਸਾ ਕਾਲਜ ਸਿੱਖ ਪੰਥ ਦੀ ਵਿਰਾਸਤੀ ਅਤੇ ਮਹਾਨ ਵਿੱਦਿਅਕ ਸੰਸਥਾ ਹੈ: ਇਕਵਾਕ ਸਿੰਘ ਪੱਟੀ

ਅੰਮ੍ਰਿਤਸਰ ( ) ਬੀਤੇ ਦਿਨੀਂ ਰੇਸ਼ਮ ਅਨਮੋਲ ਨਾਮੀ ਗਾਇਕ ਵੱਲੋਂ ਚੇਤੇ ਕਰਦਾ ਗੀਤ ਯੂ-ਟਿਊਬ ਅਤੇ ਟੀ.ਵੀ. ਤੇ ਰਿਲੀਜ਼ ਕੀਤਾ ਗਿਆ ਸੀ। ਉਕਤ ਗੀਤ ਦੇ ਇਤਰਾਜ਼ਯੋਗ ਸ਼ਬਦਾਂ ਅਤੇ ਖ਼ਾਲਸਾ ਕਾਲਜ ਵਿੱਚ ਫਿਲਮਾਏ ਗਾਏ ਦ੍ਰਿਸ਼ਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਫਤਿਹ ਫਾਉਂਡੇਸ਼ਨ ਦੇ ਨੌਜਵਾਨ ਆਗੂ ਸ. ਇਕਵਾਕ ਸਿੰਘ ਪੱਟੀ ਅਤੇ ਸਿੱਖ ਪ੍ਰਚਾਰਕ ਜਸਪਾਲ ਸਿੰਘ ਪਾਂਧੀ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਸੀ, ਜਿਸ ਸਬੰਧੀ ਖਬਰਾਂ ਵੀ ਵੱਖ-ਵੱਖ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਈਆਂ ਸਨ।

ਇਸ ਸਬੰਧੀ ਸ. ਜਸਪਾਲ ਸਿੰਘ ਪਾਂਧੀ ਵੱਲੋਂ ਖ਼ਾਲਸਾ ਕਾਲਜ ਦੇ ਪ੍ਰਿੰ. ਡਾ .ਮਹਿਲ ਸਿੰਘ ਨਾਲ ਫੋਨ 'ਤੇ ਇਸ ਸਬੰਧੀ ਗੱਲਬਾਤ ਕੀਤੀ ਗਈ ਅਤੇ ਨੌਜਵਾਨ ਆਗੂ ਸ. ਇਕਵਾਕ ਸਿੰਘ ਪੱਟੀ ਵੱਲੋਂ ਵਿਸ਼ੇਸ਼ ਤੌਰ ਤੇ ਪ੍ਰਿੰ. ਡਾ.ਮਹਿਲ ਸਿੰਘ, ਖ਼ਾਲਸਾ ਕਾਲਜ ਨੂੰ ਪੱਤਰ ਜਾਰੀ ਕਰਕੇ ਇਸ ਸਬੰਧੀ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ ਸੀ। ਜਿਸ ਸਬੰਧੀ ਇਸ ਵਿਸ਼ੇ ਨੂੰ ਖਾਸ ਤਵੱਜੋਂ ਦੇ ਕੇ ਅਤੇ ਪੰਥਕ ਸਰੋਕਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਿੰ. ਡਾ. ਮਹਿਲ ਸਿੰਘ ਤੁਰੰਤ ਕਾਰਵਾਈ ਕੀਤੀ। ਜਿਸ ਸਬੰਧੀ ਸ. ਇਕਵਾਕ ਸਿੰਘ ਪੱਟੀ ਨੂੰ ਭੇਜੇ ਗਏ ਪੱਤਰ ਵਿੱਚ ਉਹਨਾਂ ਲਿਖਿਆ ਕਿ, ‘ਖਾਲਸਾ ਕਾਲਜ ਦੀ ਇਮਾਰਤ ਅੰਦਰ ਕਿਸੇ ਵੀ ਤਰ੍ਹਾਂ ਦੀ ਵੀਡੀਉਗ੍ਰਾਫੀ ਦੀ ਪ੍ਰਵਾਨਗੀ ਸਬੰਧੀ ਕਾਲਜ ਦੀ ਆਪਣੀ ਇੱਕ ਨਿਸ਼ਚਿਤ ਦਫਤਰੀ ਪ੍ਰਕਿਰਿਆ ਹੈ, ਜਿਸ ਵਿੱਚ ਸਬੰਧਿਤ ਪਾਰਟੀ ਆਪਣੇ ਬਿਨੈ-ਪੱਤਰ ਦੇ ਨਾਲ ਫਿਲਮਾਏ ਜਾਣ ਵਾਲੇ ਵਿਸ਼ੇ ਦਾ ਖਰੜਾ ਵੀ ਦਫ਼ਤਰ ਵਿੱਚ ਜਮ੍ਹਾਂ ਕਰਵਾਉਂਦੀ ਹੈ। ਖਰੜੇ ਦੇ ਅਧਿਐਨ ਤੋਂ ਬਾਅਦ ਸਬੰਧਿਤ ਅਧਿਕਾਰੀ ਦੀ ਸਿਫਾਰਸ਼ ਦੇ ਨਾਲ ਹੀ ਅਜਿਹੀ ਸ਼ੂਟਿੰਗ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ।

ਪ੍ਰਵਾਨਗੀ ਤੋਂ ਪਹਿਲਾਂ ਸਬੰਧਿਤ ਪਾਰਟੀ ਵੱਲੋਂ ਹਲਫੀਆ ਬਿਆਨ ਵੀ ਲਿਆ ਜਾਂਦਾ ਹੈ ਤਾਂ ਜੋ, ਉਹ ਵਿਰਾਸਤੀ ਇਮਾਰਤ, ਵਿੱਦਿਅਕ ਮਾਹੌਲ, ਪੰਜਾਬੀ ਸੱਭਿਆਚਾਰ ਅਤੇ ਪੰਥਕ ਕਦਰਾਂ-ਕੀਮਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਜਿਹੀ ਵੀਡੀਓਗ੍ਰਾਫੀ ਕਰਨ।

ਉਹਨਾਂ ਕਿਹਾ ਕਿ ਜ਼ਿਕਰ ਅਧੀਨ ਗਾਣੇ ਦੇ ਸਬੰਧ ਵਿੱਚ ਵੀ ਅਜਿਹੀ ਹੀ ਪ੍ਰਕਿਰਿਆ ਆਪਣਾਈ ਗਈ ਸੀ, ਪਰ ਸਬੰਧਿਤ ਪਾਰਟੀ ਨੇ ਗਾਣੇ ਦੇ ਬੋਲ ਬਦਲ ਦਿੱਤੇ ਅਤੇ ਆਪਣੇ ਹਲਫੀਆ ਬਿਆਨ ਦੀ ਉਲੰਘਣਾ ਕੀਤੀ। ਇਸ ਤਰ੍ਹਾਂ ਸਬੰਧਿਤ ਪਾਰਟੀ ਨੇ ਗੈਰ-ਪੇਸ਼ੇਵਰਨਾ ਵਤੀਰੇ ਦਾ ਪ੍ਰਗਟਾਵਾ ਕੀਤਾ ਹੈ। ਕਾਲਜ ਨੇ ਇਸ ਸਬੰਧ ਵਿੱਚ ਸਖਤ ਨੋਟਿਸ ਲੈਂਦਿਆਂ ਪ੍ਰੋਡਿਊਸਰ, ਲੇਖਕ, ਗਾਇਕ ਅਤੇ ਬਰਾਡਕਾਸਟਿੰਗ ਕੰਪਨੀ ਨੂੰ ਪੱਤਰ ਲਿਖ ਕੇ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ ਗਈ ਸੀ। ਕਾਲਜ ਨੇ ਇਹਨਾਂ ਤੇ ਕਾਨੂੰਨੀ ਕਾਰਵਾਈ ਕਰਨ ਤੋਂ ਪਹਿਲਾਂ ਉਪੋਰਕਤ ਟੀਮ, ਨੂੰ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਸੀ, ਜਿਸਦੇ ਜੁਆਬ ਵਿੱਚ ਪ੍ਰੋਡਿਊਸਰ ਅਤੇ ਲੇਖਕ ਅਤੇ ਟੀਮ ਮੈਂਬਰ ਤੇਜੀ ਸੰਧੂ, ਪਰਮਿੰਦਰ ਸਿੰਘ ਅਤੇ ਰੇਸ਼ਮ ਸਿੰਘ ਅਨਮੋਲ ਨੇ ਆਪਣਾ ਮੁਆਫੀਨਾਮਾ ਪੇਸ਼ ਕੀਤਾ ਹੈ ਅਤੇ ਦੋ ਦਿਨਾਂ ਵਿੱਚ ਉਪਰੋਕਤ ਗੀਤ ਯੂ-ਟਿਊਬ ਚੈਨਲ ਅਤੇ ਟੀ.ਵੀ., ਤੋਂ ਹਟਾਉਣ ਦਾ ਵਾਅਦਾ ਕੀਤਾ ਹੈ ਅਤੇ ਕਿਸੇ ਵੀ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਬਦਲੇ ਮੁਆਫੀ ਮੰਗ ਲਈ ਗਈ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਫਤਿਹ ਫਾਉਂਡੇਸ਼ਨ ਦੇ ਨੌਜਵਾਨ ਆਗੂ ਸ. ਇਕਵਾਕ ਸਿੰਘ ਪੱਟੀ ਨੇ ਕਿਹਾ ਕਿ ਖਾਲਸਾ ਕਾਲਜ ਦੇ ਪ੍ਰਿੰ. ਡਾ. ਮਹਿਲ ਸਿੰਘ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਅਸਿੱਧੇ ਤੌਰ ਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੇ ਗੀਤ ਦੀ ਵੀਡੀਉਗ੍ਰਾਫੀ ਸਬੰਧੀ ਤੁਰੰਤ ਕੀਤੀ ਗਈ ਕਾਰਵਾਈ ਦਾ ਸਵਾਗਤ ਕਰਦੇ ਹੋਏ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਪੰਥਕ ਰਿਵਾਇਤਾਂ ਅਤੇ ਸੱਭਿਆਚਾਰ ਨੂੰ ਧਿਆਨ ਵਿੱਚ ਰੱਖਦੇ ਹੋਏ, ਭਵਿੱਖ ਵਿੱਚ ਖ਼ਾਲਸਾ ਕਾਲਜ ਦੇ ਅਕਸ ਨੂੰ ਧੁੰਦਲਾ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿਤੀ ਜਾਵੇਗੀ, ਕਿਉਂਕਿ ਖ਼ਾਲਸਾ ਕਾਲਜ ਸਿੱਖ ਪੰਥ ਦੀ ਵਿਰਾਸਤੀ ਅਤੇ ਮਹਾਨ ਵਿੱਦਿਅਕ ਸੰਸਥਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top