Share on Facebook

Main News Page

ਖਡੂਰ ਸਾਹਿਬ ਜਿਮਨੀ ਚੋਣ ’ਚ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਵਿੰਦਰ ਬ੍ਰਹਮਪੁਰਾ 65,664 ਵੋਟਾਂ ਦੇ ਫਰਕ ਨਾਲ ਰਹੇ ਜੇਤੂ

- ਦੂਜੇ ਨੰਬਰ ’ਤੇ ਰਹਿਣ ਵਾਲੇ ਉਮੀਦਵਾਰ ਭੁਪਿੰਦਰ ਸਿੰਘ ਨੂੰ ਪਾਈਆਂ 17,416 ਵੋਟਾਂ

ਤਰਨਤਾਰਨ 16 ਫਰਵਰੀ (ਜਸਬੀਰ ਸਿੰਘ )-ਵਿਧਾਨ ਸਭਾ ਹਲਕਾ 24 ਖਡੂਰ ਸਾਹਿਬ ਦੀ 14 ਫਰਵਰੀ ਨੂੰ ਹੋਈ ਜਿਮਨੀ ਚੋਣ ਦੇ ਅੱਜ ਐਲਾਨੇ ਗਏ ਨਤੀਜਿਆਂ ਵਿਚ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕੁੱਲ ਪੋਲ ਹੋਈਆਂ 107341 ਵੋਟਾਂ ਵਿਚੋਂ 83080 ਵੋਟਾਂ ਪ੍ਰਾਪਤ ਕਰਕੇ ਇਕ ਵੱਡੇ ਫਰਕ ਨਾਲ ਇਹ ਚੋਣ ਜਿੱਤ ਲਈ ਹੈ। ਰਵਿੰਦਰ ਸਿੰਘ ਬ੍ਰਹਮਪੁਰਾ ਨੇ ਇਹ ਚੋਣ 65664 ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਉਮੀਦਵਾਰ ਭੁਪਿੰਦਰ ਸਿੰਘ ਬਿੱਟੂ ਨੂੰ ਹਰਾ ਕੇ ਜਿੱਤੀ। ਚੋਣ ਜਿੱਤਣ ’ਤੇ ਅੱਜ ਰਿਟਰਨਿੰਗ ਅਫ਼ਸਰ ਸ. ਰਵਿੰਦਰ ਸਿੰਘ ਨੇ ਜੇਤੂ ਉਮੀਦਵਾਰ ਸ. ਬ੍ਰਹਮਪੁਰਾ ਨੂੰ ਜਿੱਤ ਦਾ ਸਰਟੀਫਿਕੇਟ ਦਿੱਤਾ।

ਚੋਣ ਨਤੀਜਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਸ. ਧਾਲੀਵਾਲ ਨੇ ਦੱਸਿਆ ਕਿ 14 ਫਰਵਰੀ ਨੂੰ ਪੋਲ ਹੋਈਆਂ ਖਡੂਰ ਸਾਹਿਬ ਜਿਮਨੀ ਚੋਣ ਦੀਆਂ ਕੁੱਲ ਪਈਆਂ 109593 ਵੋਟਾਂ ਵਿਚੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਰਵਿੰਦਰ ਸਿੰਘ ਬ੍ਰਹਮਪੁਰਾ ਨੂੰ 83080 ਵੋਟਾਂ, ਬਹੁਜਨ ਸਮਾਜ ਪਾਰਟੀ (ਅੰਬੇਡਕਰ) ਦੇ ਸ. ਪੂਰਨ ਸਿੰਘ ਸ਼ੇਖ ਨੂੰ 1815 ਵੋਟਾਂ, ਆਜ਼ਾਦ ਉਮੀਦਵਾਰ ਸ. ਆਨੰਤਜੀਤ ਸਿੰਘ ਸੰਧੂ ਨੂੰ 1621 ਵੋਟਾਂ, ਆਜ਼ਾਦ ਉਮੀਦਵਾਰ ਸ. ਸੁਖਦੇਵ ਸਿੰਘ ਖੋਸਲਾ ਨੂੰ 677 ਵੋਟਾਂ, ਆਜ਼ਾਦ ਉਮੀਦਵਾਰ ਡਾ. ਸੁਮੇਲ ਸਿੰਘ ਸਿੱਧੂ ਨੂੰ 2243 ਵੋਟਾਂ, ਆਜ਼ਾਦ ਉਮੀਦਵਾਰ ਸ. ਹਰਜੀਤ ਸਿੰਘ ਨੂੰ 489 ਅਤੇ ਆਜ਼ਾਦ ਉਮੀਦਵਾਰ ਸ. ਭੁਪਿੰਦਰ ਸਿੰਘ ਨੂੰ 17416 ਵੋਟਾਂ ਪੋਲ ਹੋਈਆਂ। ਸ. ਧਾਲੀਵਾਲ ਨੇ ਦੱਸਿਆ ਕਿ 2252 ਵੋਟਰਾਂ ਨੇ ਨੋਟਾ ਦਾ ਬਟਣ ਦਬਾਇਆ ਹੈ।

ਸ. ਧਾਲੀਵਾਲ ਨੇ ਦੱਸਿਆ ਕਿ ਅੱਜ ਸਵੇਰੇ 8 ਵਜੋਂ ਸ਼ੁਰੂ ਹੋਈ ਵੋਟਾਂ ਦੀ ਗਿਣਤੀ ਦੇ ਕੁੱਲ 15 ਰਾਊਂਡ ਸਨ ਅਤੇ ਪਹਿਲੇ ਰਾਊਂਡ ਦੇ ਨਤੀਜੇ ਵਿਚ ਹੀ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਰਵਿੰਦਰ ਸਿੰਘ ਬ੍ਰਹਮਪੁਰਾ ਨੇ 3489 ਵੋਟਾਂ ਦੀ ਲੀਡ ਪ੍ਰਾਪਤ ਕਰ ਲਈ ਅਤੇ ਇਹ ਲੀਡ ਅਖੀਰਲੇ ਰਾਊਂਡ ਤੱਕ ਵੱਧਦੇ 65664 ਹੋ ਗਈ। ਸ. ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਖਡੂਰ ਸਾਹਿਬ ਹਲਕੇ ਦੀਆਂ ਵੋਟਾਂ ਦੀ ਗਿਣਤੀ ਲਈ ਖਡੂਰ ਸਾਹਿਬ ਕਾਲਜ ਦੇ ਹਾਲ ਵਿੱਚ 14 ਕਾਊਂਟਿੰਗ ਟੇਬਲ ਸਥਾਪਤ ਕੀਤੇ ਗਏ ਸਨ ਅਤੇ ਹਰੇਕ ਕਾਉਂਟਿੰਗ ਟੇਬਲ ‘ਤੇ ਇੱਕ ਕਾਊਂਟਿੰਗ ਸੁਪਰਵਾਈਜ਼ਰ, ਇੱਕ ਕਾਊਂਟਿੰਗ ਅਸਿਸਟੈਂਟ ਲਗਾਏ ਗਏ ਹਨ ਜਦਕਿ 14 ਟੇਬਲਾਂ ’ਤੇ ਇੱਕ-ਇੱਕ ਕਾਊਂਟਿੰਗ ਅਬਜ਼ਰਵ ਵੀ ਤਾਇਨਾਤ ਕੀਤੇ ਗਏ ਸਨ। ਸ. ਧਾਲੀਵਾਲ ਨੇ ਦੱਸਿਆ ਕਿ ਗਿਣਤੀ ਦਾ ਕੰਮ 15 ਰਾਊਂਡ ਵਿਚ ਮੁਕੰਮਲ ਕੀਤਾ ਗਿਆ ਅਤੇ ਦੁਪਹਿਰ 12 ਵਜੇ ਤੱਕ ਸਾਰੇ ਨਤੀਜੇ ਐਲਾਨ ਕਰ ਦਿੱਤੇ ਗਏ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top