Share on Facebook

Main News Page

ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਸੱਪ ਸਰੀਰ ਤੋਂ ਕੁੰਜ ਤਾਂ ਉਤਾਰ ਦੇਂਦਾ ਹੈ, ਪਰ ਅੰਦਰੋਂ ਬਿੱਖ (ਜ਼ਹਿਰ) ਨਹੀਂ ਛੱਡਦਾ। ਅੱਜ ਸਿੱਖ ਅਖਵਾੳਣ ਵਾਲੇ ਬਹੁਤਾਤ ਲੋਕਾਂ ਦੀ ਹਾਲਤ ਇਹੋ ਦੇਖਦਾ ਹਾਂ। "ਹਮ ਹਿੰਦੂ ਨਹੀਂ" ਸਾਬਤ ਕਰਣ ਲਈ ਖਾਕੀ ਨਿੱਕਰਾਂ ਦੀ ਥਾਵੇਂ ਕਛਿਹਰੇ ਪਾ ਲਏ, ਜਨੇਊ ਦੀ ਥਾਂਵੇਂ ਗਾਤਰੇ ਕਿਰਪਾਨ ਪਾ ਲਈ, ਟੋਪੀ ਦੀ ਥਾਵੇਂ ਸੀਸ 'ਤੇ ਦਸਤਾਰ ਜਾਂ ਦੁਮਾਲਾ ਸਜਾ ਲਿਆ, ਲਾਲ ਗਾਨੇ ਦੀ ਥਾਂਵੇਂ ਸਰਬਲੋਹ ਦਾ ਕੜਾ ਪਾ ਲਿਆ, ਜੇਬ 'ਚ ਪਲਾਸਟਿਕ ਦੀ ਕੰਘੀ ਦੀ ਥਾਂਵੇਂ ਕੇਸਾਂ ਵਿੱਚ ਕਾਠ ਦਾ ਕੰਘਾ ਰੱਖ ਲਿਆ, ਦਾੜ੍ਹਾ ਪਰਕਾਸ਼ ਕਰ ਲਿਆ।

ਪਰ ਹਿੰਦੂ ਦੇਵੀ ਦੇਵਤਿਆਂ ਮਹਾਕਾਲ, ਕਾਲ ਪੁਰਖ, ਕਾਲਕਾ, ਭਗੌਤੀ ਦੇਵੀ ਦਾ ਸਿਮਰਨ ਨਹੀਂ ਛੱਡ ਸਕਦੇ, ਸਿਮਰਨ ਦਿਨ ਰਾਤ ਕਰ ਰਹੇ ਹਨ। ਜੇ ਕੋਈ ਸਮਝਾਉਂਦਾ ਹੈ ਕਿ ਭਲਿਓ ਇੱਕ ਅਕਾਲਪੁਰਖ ਦਾ ਸਿਮਰਨ ਛੱਡ ਕੇ ਹਿੰਦੂ ਦੇਵੀ ਦੇਵਤਿਆਂ ਦੀ ਉਪਾਸਨਾ ਕਰਕੇ ਤੁਸੀਂ ਕਿਵੇਂ ਆਖੋਗੇ "ਹਮ ਹਿੰਦੂ ਨਹੀਂ", ਤਾਂ ਪਾਤਸ਼ਾਹੀ 10 ਦਾ ਨਾਮ ਜੋੜ ਲੈਂਦੇ ਹਨ। ਐਸੀ ਸਿੱਖੀ ਦਾ ਗੁਰੂ ਰਾਖਾ ਹੋਵੇ

ਐਸੇ ਭਰਮਿ ਭੂਲੇ ਸੰਸਾਰਾ॥ ਜਨਮੁ ਪਦਾਰਥੁ ਖੋਇ ਗਵਾਰਾ॥


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top