Share on Facebook

Main News Page

ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਆਪਣਾ ਨਿਤਨੇਮ ਕਿਹੜਾ ਸੀ ?
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਹਮਰਾ ਝਗਰਾ ਰਹਾ ਨ ਕੋਊ

ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਆਪਣਾ ਨਿਤਨੇਮ ਕਿਹੜਾ ਸੀ, ਗ੍ਰੰਥ, ਕਿਹੜੀ ਉਹਨਾਂ ਦੀ ਰਚਨਾ, ਕਿਹਨਾਂ ਬਾਣੀਆਂ ਨਾਲ ਅੰਮ੍ਰਿਤ ਛਕਾਇਆ...???

ਇਹ ਸਾਰਾ ਝਗੜਾ ਮਹਾਨ ਕੋਸ਼ ਦੀ ਇਕ ਲਾਈਨ ਵਿੱਚ ਭਾਈ ਕ੍ਹਾਨ ਸਿੰਘ ਨਾਭਾ ਨੇ ਨਬੇੜ ਕੇ ਰੱਖ ਦਿਤਾ ਹੈ। ਡੂੰਘੀ ਸਾਜਸ਼ ਨਾਲ ਸਿੱਖੀ ਦੇ ਵਿਹੜੇ ਜ਼ਹਿਰ ਘੋਲਣ ਵਾਲੇ ਲੋਕ, ਜੇ ਅਜੇ ਭੀ ਨਾ ਮੰਨਣ, ਤਾਂ ਇਹ ਉਹਨਾ ਦੀ ਢੀਠਤਾ ਹੀ ਹੋਵੇਗੀ।

ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ਮਹਾਨ ਕੋਸ਼ ਦੇ ਸਫਾ 2591 ਦੇ ਨੌਵੇਂ ਨੰਬਰ 'ਤੇ ਪ੍ਹੜੋ ਦਸ਼ਮੇਸ਼ ਜੀ ਦਾ ਆਪਣਾ ਗੁਟਕਾ, ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਢਲੇ ਤੇਰਾਂ ਅੰਕਾਂ ਵਾਲਾ ਨਿਤਨੇਮ

ਜਪੁਜੀ, ਰਹਿਰਾਸ (ਬਿਨਾ ਚੌਪਈ) 'ਸਰਣਿ ਪਰੇ ਕੀ ਰਾਖਹੁ ਸਰਮਾ' ਤੱਕ, ਕੀਰਤਨ ਸੋਹਿਲਾ, ਅਤੇ ਹੋਰ ਗੁਰੂ ਤੇਗ ਬਾਹਾਦਰ ਸਾਹਿਬ ਜੀ ਦੀ ਬਾਣੀ, ਸਲੋਕ ਸਹਸਕ੍ਰਿਤੀ ਅਤੇ ਗਾਥਾ

...ਸਭ ਗੁਰੂ ਗ੍ਰੰਥ ਸਾਹਿਬ ਵਿਚੋਂ ਹਨ {ਅਖੌਤੀ ਦਸਮ ਗ੍ਰੰਥ} ਬਚਿੱਤਰ ਨਾਟਕ ਦੀ ਕੋਈ ਰਚਨਾ ਨਹੀਂ।

ਸਿੰਘੋ ਸੋਚੋ! ਜੇ ਦਸਮ ਪਾਤਸ਼ਾਹ ਬਚਿੱਤਰ ਨਾਟਕੀ ਬਾਣੀਆਂ ਨਾਲ ਅੰਮ੍ਰਿਤ ਛਕਾਉਂਦੇ ਜਾਂ ਛੱਕਦੇ ਜਾਂ ਨਿੱਤਨੇਮ ਵਿੱਚ ਦੇਂਦੇ, ਤਾਂ ਉਹ ਆਪਣੇ ਗੁਟਕੇ ਵਿੱਚ ਨਾ ਰਖਦੇ !

ਸਿੰਘੋ ਜਾਗੋ! ਵੀਹਵੀਂ ਸਦੀ ਵਿੱਚ ਸਿੱਖੀ ਨਾਲ ਹੋਏ ਇਸ ਵੱਡੇ ਧੋਖੇ ਨੂੰ ਪਛਾਣੋ, ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਲੜ ਲੱਗੋ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top