ਇਹ ਤਿੰਨੋਂ
ਹਸਤੀਆਂ ਸਤਿਕਾਰਤ ਹਨ, ਪਰ ਇਨ੍ਹਾਂ ਦਾ ਕਿਹਾ, ਕੋਈ ਆਖ਼ਰੀ ਫੈਸਲਾ ਨਹੀਂ।
ਇਨ੍ਹਾਂ ਤਿਨਾਂ ‘ਚੋਂ ਮਸਕੀਨ ਜੀ
ਬਾਕੀਆਂ ਨਾਲੋਂ ਵਿਦਵਾਨ ਸਨ। ਭਾਈ ਰਣਧੀਰ ਸਿੰਘ ਜਾਂ ਭਿੰਡਰਾਂਵਾਲਿਆਂ ਨੇ ਉਹੋ
ਕੁੱਝ ਹੀ ਕਿਹਾ ਜਾਂ ਬੋਲਿਆ ਜੋ ਆਮ ਪ੍ਰਚਲਿਤ ਸੀ, ਜਾਂ ਜੋ ਉਨ੍ਹਾਂ ਨੇ ਆਪਣੇ
ਚੌਗਿਰਦੇ ਚੋਂ ਪੜਿਆ। ਪਰ, ਉਨ੍ਹਾਂ ਦੀ ਦ੍ਰਿੜਤਾ
ਜਾਂ ਸ਼ਹੀਦੀ ’ਤੇ ਸਾਨੂੰ ਕੋਈ ਸ਼ੱਕ ਨਹੀਂ।
...ਪਰ ਇਹ
ਕਹਿਣਾ ਕਿ ਜੇ ਇਹ ਤਿੰਨੋ ਅਖੌਤੀ ਦਸਮ ਗ੍ਰੰਥ ਨੂੰ ਮੰਨਦੇ ਸੀ, ਤਾਂ ਤੁਸੀਂ ਕਿਉਂ
ਨਹੀਂ ਮੰਨਦੇ? ਅਸੀਂ
ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਅਤੇ ਦੀ ਮੰਨਦੇ ਹਾਂ... ਨਾ ਧਮਕੀਆਂ ਡਰਾ
ਸਕਦੀਆਂ ਨੇ, ਨਾ ਸਾਡੇ ‘ਤੇ ਗਾਹਲਾਂ ਦਾ ਕੋਈ ਅਸਰ ਹੈ...
ਤੇ ਇਸ ਦ੍ਰਿੜਤਾ ਤੋਂ ਸਾਨੂੰ ਕੋਈ ਨਹੀਂ ਡੁਲਾ ਸਕਦਾ, ਕਿਉਂਕਿ ਗੁਰੂ ਦੇ ਸ਼ਬਦ
ਦੇ ਥੰਮ ਨੂੰ ਕੋਈ ਹਿਲਾ ਨਹੀਂ ਸਕਦਾ...
ਮ:5 ਜਿਉ ਮੰਦਰ ਕਉ ਥਾਮੈ
ਥੰਮਨੁ॥ ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ॥
ਪੰਨਾ 282
ਫੈਸਲਾ ਸਿਰਫ ਗੁਰੂ ਦਾ ਹੀ ਮੰਨਿਆ ਜਾਂਦਾ ਹੈ, “ਮ:5
ਸਤਿਗੁਰ ਪੂਰੈ ਸਾਚੁ ਕਹਿਆ॥ ਪੰਨਾ 393”
- ਮ:4 ਬਾਣੀ ਗੁਰੂ ਗੁਰੂ ਹੈ
ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ
ਗੁਰੂ ਨਿਸਤਾਰੇ॥ ਪੰਨਾ 982
- ਮ:3 ਸਤਿਗੁਰੂ ਬਿਨਾ ਹੋਰ
ਕਚੀ ਹੈ ਬਾਣੀ ॥ ਪੰਨਾ 920
ਮ:1 ਪੂਰੇ ਕਾ ਕੀਆ ਸਭ ਕਿਛੁ
ਪੂਰਾ ਘਟਿ ਵਧਿ ਕਿਛੁ ਨਾਹੀ॥ ਪੰਨਾ 1412
ਇਸ ਲਈ ਅਸੀਂ ਗੁਰੂ ਦਾ ਹੁਕਮ ਮੰਨਦੇ ਹੋਏ ਇਹ ਨਿਰਣਾ
ਕੀਤਾ ਹੈ:
ਸਾਡਾ
ਨਿੱਤਨੇਮ, ਪਾਹੁਲ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਵਿੱਚੋਂ ਹੈ, ਤੇ
ਅਰਦਾਸ ਵੀ ਗੁਰਮਤਿ ਅਨੁਸਾਰੀ ਹੈ। ਅਸੀਂ ਅਖੌਤੀ ਦਸਮ ਗ੍ਰੰਥ ਨੂੰ ਪੂਰੀ ਤਰ੍ਹਾਂ
ਰੱਦ ਕਰਦੇ ਹਾਂ।
ਇਸ ਲਈ ਸਾਨੂੰ ਕਿਸੇ ਹੋਰ ਦੀ ਲੋੜ੍ਹ ਹੀ ਨਹੀਂ, ਤੇ ਜਿਹੜੇ
ਆਪਣੇ ਅਸਲੀ ਖਸਮ ਨੂੰ ਭੁੱਲ ਜਾਂਦੇ ਹਨ, ਵਿਸਰ ਜਾਂਦੇ ਹਨ, ਉਹ ਕੀ ਹਨ...
ਮ:1 ਖਸਮੁ ਵਿਸਾਰਹਿ ਤੇ
ਕਮਜਾਤਿ॥ ਪੰਨਾ 10
ਮ:1 ਬਿਨੁ ਬੋਹਿਥ ਸਾਗਰ ਨਹੀ
ਵਾਟ॥ ਬਿਨੁ ਗੁਰ ਸੇਵੇ ਘਾਟੇ ਘਾਟ॥
ਪੰਨਾ 226
ਮ:1 ਜਿਨਾ ਗੁਰਸਿਖਾ ਕਉ ਹਰਿ
ਸੰਤੁਸਟੁ ਹੈ ਤਿਨੀ ਸਤਿਗੁਰ ਕੀ ਗਲ ਮੰਨੀ॥ ਪੰਨਾ 1412
ਹੁਣ
ਫੈਸਲਾ ਤੁਸੀਂ ਕਰਨਾ ਹੈ, ਕਿ
ਘਾਟੇ ‘ਚ ਰਹਿ ਕੇ
ਕਮਜਾਤਿ ਅਖਵਾਉਣਾ ਹੈ
ਜਾਂ ਗੁਰੂ ਦੀ ਗੱਲ ਮੰਨ ਕੇ “ਗੁਰਸਿੱਖ”!
ਗਾਹਲਾਂ ਕੱਢਣ ਵਾਲੇ ਵੀਰ, ਇੱਕ ਵਾਰੀ
ਪੋਸਟ ਪੜ੍ਹ ਲੈਣ, ਤੇ ਫਿਰ ਹੋ ਸਕੇ ਤਾਂ ਗੁਰਬਾਣੀ ਅਨੁਸਾਰ ਜਵਾਬ ਦੇਣ... ਪਰ
ਜੇ ਗਾਹਲਾਂ ਹੀ ਕੱਢਣੀਆਂ ਹਨ, ਤਾਂ ਜੀ ਸਦਕੇ ਆਪਣੀ ਔਕਾਤ ਦਿਖਾਉ,
ਸਾਨੂੰ ਕੋਈ ਫਰਕ ਨਹੀਂ। ਪਰਵਾਹੁ
ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ॥ |