Share on Facebook

Main News Page

ਅਖੌਤੀ ਦਸਮ ਗ੍ਰੰਥ ਦਾ ਮਹਾਕਾਲ, ਅਕਾਲਪੁਰਖ ਨਹੀਂ
-: ਇੰਦਰਜੀਤ ਸਿੰਘ ਕਾਨਪੁਰ

ਤ੍ਰਿਭੰਗੀ ਛੰਦ ॥
ਸ੍ਰੀ ਕਾਲ ਜੀ ਕੀ ਉਸਤਤਿ ॥

ਉਹ ਤਾਂ "ਅਕਾਲ ਉਸਤਤਿ" ਸੀ। ਹੁਣ ਕਹਿ ਦਿਉ ਕਿ ਇਹ "ਕਾਲ" ਵੀ ਅਕਾਲਪੁਰਖ ਹੀ ਹੈ। ਚਲੋ ਹੋਰ ਅਗੇ ਵਧੋ ਤੇ ਆ ਵੇਖੋ:

ਇਹ "ਬੱਚਿਤ੍ਰ ਨਾਟਕ" ਦਾ ਇਕ ਅਧਿਆਇ ਪੂਰਾ ਕਰਨ ਤੋਂ ਬਾਅਦ ਹਰ ਵਾਰ ਕਹਿਂਦਾ ਹੈ ਕਿ ਇਹ "ਕਾਲ ਜੀ ਕੀ ਹੀ ਉਸਤਤਿ" ਹੈ।

- ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸ੍ਰੀ ਕਾਲ ਜੀ ਕੀ ਉਸਤਤਿ ਪ੍ਰਿਥਮ ਧਿਆਏ ਸੰਪੂਰਨ ਸੁਭ ਮਸਤੁ ॥੧॥ ਅਫਜੂ ॥

- ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸੁਭ ਬੰਸ ਬਰਨਨੰ ਨਾਮ ਦੁਤੀਆ ਧਿਆਇ ਸਮਾਪਤ ਮਸਤੁ ਸੁਭ ਮਸਤੁ ॥੨॥ ਅਫਜੂ ॥੧੩੭॥

- ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਲਵੀ ਕੁਸ਼ੀ ਜੁੱਧ ਬਰਨਨੰ ਨਾਮ ਤ੍ਰਿਤੀਆ ਧਿਆਇ ਸਮਾਪਤ ਮਸਤ ਸੁਭ ਮਸਤੁ॥੩॥ਅਫਜੂ ॥੧੮੯॥

- ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬੇਦ ਪਾਠ ਭੇਟ ਰਾਜ ਚਤੁਰਥ ਧਿਆਇ ਸਮਾਪਤ ਮਸਤੁ ਸੁਭ ਮਸਤੁ ॥੪॥ਅਫਜੂ॥੧੯੯॥

ਇਸ ਤਰ੍ਹਾਂ ਉਹ ਹਰ ਵਾਰ ਇਹ ਹੀ ਲਿਖ ਰਿਹਾ ਹੈ, ਅਤੇ ਇਸ ਗਲ ਦੀ ਪ੍ਰੌੜਤਾ ਕਰ ਰਿਹਾ ਹੈ ਕਿ ਇਹ ਬਚਿਤ੍ਰ ਨਾਟਕ "ਕਾਲ ਜੀ ਕੀ ਉਸਤਤਿ" ਹੈ, ਨਾ ਕਿ "ਅਕਾਲ ਪੁਰਖ ਦੀ ਉਸਤਤਿ" ਹੈ।

ਚਲੋ ਹੋਰ ਅਗਾਂਹ ਤੁਰਦੇ ਹਾਂ, ਤੇ ਇਹ ਵੀ ਵੇਖ ਲੈਂਦੇ ਹਾਂ ਕਿ ਇਹ "ਮਹਾਕਾਲ" ਜੇ "ਅਕਾਲ ਪੁਰਖ" ਹੈ ਤੇ ਇਹ ਨਿਰੰਕਾਰ ਹੈ ਕਿ ਜਾਂ ਕੋਈ ਦੇਹ ਧਾਰੀ।

ਲਉ ਜੀ ! ਦਸਮ ਗ੍ਰੰਥੀਆਂ ਦਾ "ਅਕਾਲਪੁਰਖ" ਤਾਂ ਦੇਹ ਧਾਰੀ ਨਿਕਲਿਆ। ਉਹ ਵੀ ਬਹੁਤ ਹੀ ਭਿਆਨਕ ਰੂਪ ਵਾਲਾ।

ਮੂੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਯੋ ਗਲ ਮੈ ਅਸਿ ਭਾਰੌ॥ ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੌ॥ ਛੁਟੇ ਹੈ ਬਾਲ ਮਹਾ ਬਿਕਰਾਲ ਬਿਸਾਲ ਲਸੈ ਰਦ ਪੰਤਿ ਜ਼ਯਾਰੋ॥ ਛਾਡਤ ਜਵਾਲ ਲਏ ਕਰ ਬਿਯਾਲ ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ॥ ਅਖੌਤੀ ਦਸਮ ਗ੍ਰੰਥ ਪੰਨਾ 810

ਚਲੋ ਅਗੇ ਵੇਖਦੇ ਹਾਂ ਕਿ "ਦਸਮ ਗ੍ਰੰਥੀਆਂ" ਦਾ ਇਹ ਦੇਹਧਾਰੀ "ਕਾਲਪੁਰਖ" ਖਾਂਦਾ ਕੀ ਹੈ?

ਇਹ ਛਲ ਸੋ ਸਿਮਰਹ ਛਲਾ ਪਾਹਨ ਦਏ ਬਹਾਇ ॥ ਮਹਾਕਾਲ ਕੋ ਸਿਖਯ ਕਰ ਮਦਿਰਾ ਭਾਂਗ ਪਿਵਾਇ॥ ਅਖੌਤੀ ਦਸਮ ਗ੍ਰੰਥ ਪੰਨਾ 1210

ਲਉ ਜੀ ! ਤੁਹਾਡੇ ਅਖੌਤੀ ਦਸਮ ਗ੍ਰੰਥ ਅਨੁਸਾਰ ਤਾਂ ਇਸ ਦੀ ਮੰਨੋ ਤੇ ਜਿਸ ਨੂੰ ਤੁਸੀਂ ਅਕਾਲਪੁਰਖ ਸਮਝਦੇ ਹੋ, ਉਹ ਤਾਂ ਸ਼ਰਾਬ ਅਤੇ ਭੰਗ ਪੀਂਦਾ ਜੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top