ਬੰਦਿਸ਼ ਲਗਾਉਂਦੇ ਜਗਤ-ਜਨਨੀ ’ਤੇ, ਉਝ
ਕਹਿਣ ਸਿੱਖੀ ਸਭ ਤੋਂ ਨਿਆਰੀ ਐ।
ਅੰਮ੍ਰਿਤ ਛਕਾਉਂਦੇ ਪੰਜ ਬਣ ਕੇ, ਜਿਨ੍ਹਾਂ ’ਚ ਔਰਤ ਦੀ ਨਾ ਕੋਈ ਜ਼ਿੰਮੇਵਾਰੀ ਐ।
ਕੀਰਤਨ ਹੋਵੇ ਦਰਬਾਰ ਸਾਹਿਬ ’ਚ ਜਾਂ ਅਕਾਲ ਤਖ਼ਤ ਦੀ ਮਿਲੇ ਜਥੇਦਾਰੀ ਐ।
ਸ਼ਬਦ ‘ਜੋਰੂ ਸਿਰਨਾਵਨੀ’ ਪ੍ਰਤੀ ਨਫ਼ਰਤ
ਰਹਿੰਦੀ, ਲਗਦੈ ਸਭ ਨੇ ਵਿਸਾਰੀ ਐ।
‘ਸੋ ਕਿਉਂ ਮੰਦਾ ਆਖੀਐ’? ਸਟੇਜ ’ਤੇ ਪੜੀ
ਜਾਣ, ਪਰ ਗੱਲ ਨਾ ਵਿਵਹਾਰੀ ਐ।
‘ਜਿਤੁ ਜੰਮਹਿ ਰਾਜਾਨ’ ਗੁਰੂ ਨਿੱਤ ਕਹਿੰਦੇ,
ਧਾਰਨਾ ਅਮਲਾਂ ’ਚ ਉਲਟੀ ਧਾਰੀ ਐ।
ਪੰਥਕ ਫ਼ੈਸਲਿਆਂ ਰਾਹੀਂ ਇਤਿਹਾਸ ਦੱਸੇ, ਮਾਨੋ ਸਿੱਖਾਂ ਲਈ ਜਨਨੀ ਤਾਂ ਵਿਚਾਰੀ
ਐ।
ਭੋਗਣ ਦੀ ਵਸਤੂ ਕੇਵਲ ਰਹਿ ਜਾਵੇ, ਜਦ ਚਾਰੋਂ ਤਰਫ਼ ਬੰਧਨਾਂ ਦੀ ਚਾਰ-ਦੀਵਾਰੀ ਐ।
ਬੰਧਨ ਤੋੜਨ ’ਚ ਹਿੱਮਤ ਕਿਵੇਂ ਜੁਟਾਵੇ, ਜਦ ਪੈਰ ਪੈਰ ’ਤੇ ਜਾਂਦੀ ਦੁਰਕਾਰੀ ਐ।
ਜ਼ੁਲਮ ਸਹਿਣ ਨੂੰ ਸਭ ਤੋਂ ਅੱਗੇ, ਜਿਵੇਂ ਮੰਨੂ ਯੁਗ ਤੇ ਚੌਰਾਸੀ ਸਮੇਂ ਦੀ ਨਾਰੀ
ਐ।
ਸਾਧਾਂ ਨੇ ਸੇਧ ਨਾ ਲਈ ‘ਮਾਈ ਭਾਗੋ’ ਤੋਂ, ਜੋ ਬੇ-ਦਾਵਿਆਂ ਨੂੰ ਰੱਦ ਕਰਾਵਣਹਾਰੀ
ਐ।
ਲੰਗਰਿ ਦਉਲਤਿ’ ਮਾਤਾ ਖੀਵੀ ਰਾਹੀਂ ਚੱਲੇ, ਜਿਸ ’ਚ ‘ਅੰਮ੍ਰਿਤੁ
ਖੀਰਿ ਘਿਆਲੀ। ਐ।
ਮਾਤਾ ਗੂਜਰੀ ਵੀ ਇਕ ਜਨਨੀ ਸੀ, ਜੋ ਮਾਨਵਤਾ ਲਈ ‘ਚਾਨਣ ਮੁਨਾਰੀ’ ਐ।
ਸ਼ਬਦ ਗੁਰੂ, ਪਿਆ ਜਗਤ ਗੁਰੂ ਅਖਵਾਉਂਦਾ, ਮੰਨਣ ਤੋਂ ਕੌਣ ਇਨਕਾਰੀ ਐ?
ਸਿਰ ਝੁਕਾਵੇ ਜੋ ਪੂਰਨ ਸ਼ਰਧਾ ਨਾਲ, ਬੇੜੀ ਉਸ ਦੀ ਲਗਦੀ ਪਾਰਉਤਾਰੀ ਐ।
ਸਮਾਜ ’ਚ ਹੋ ਜਾਂਦੀ ਸਮਾਨਤਾ, ਜਦ ਮੰਨੀ ਜਾਵੇ ਬੱਚੀ, ਲੜਕੇ ਤੋਂ ਪਿਆਰੀ ਐ। |
|