Share on Facebook

Main News Page

ਭਾਈ ਸਰਬਜੀਤ ਸਿੰਘ ਧੂੰਦਾ ਦੇ ਪਿਤਾ ਸ. ਤੇਗ ਸਿੰਘ ਦੇ ਦੁਨੀਆ ਤੋਂ ਰੁਖ਼ਸਤ ਹੋਣ 'ਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ, ਸ. ਪ੍ਰਭਦੀਪ ਸਿੰਘ, ਗਿਆਨੀ ਰਣਜੋਧ ਸਿੰਘ ਉਨ੍ਹਾਂ ਨਾਲ ਦੁੱਖ ਸਾਂਝਾ ਕਰਣ ਪਹੁੰਚੇ

ਭਾਈ ਸਰਬਜੀਤ ਸਿੰਘ ਧੂੰਦਾ ਦੇ ਪਿਤਾ ਸ. ਤੇਗ ਸਿੰਘ ਦੇ ਦੁਨੀਆ ਤੋਂ ਰੁਖ਼ਸਤ ਹੋਣ 'ਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ, ਸ. ਪ੍ਰਭਦੀਪ ਸਿੰਘ, ਗਿਆਨੀ ਰਣਜੋਧ ਸਿੰਘ, ਉਨ੍ਹਾਂ ਨਾਲ ਦੁੱਖ ਸਾਂਝਾ ਕਰਣ ਪਹੁੰਚੇ। ਉਨ੍ਹਾਂ ਨਾਲ ਆਦਮਪੁਰ ਤੋਂ ਸ. ਕੁਲਦੀਪ ਸਿੰਘ ਅਤੇ ਕਈ ਹੋਰ ਜਾਗਰੂਕ ਸਿੰਘ ਵੀ ਨਾਲ ਸਨ।

ਇਸ ਮੌਕੇ ਪ੍ਰੋ. ਧੂੰਦਾ ਦੇ ਪਿਤਾ ਬਾਰੇ ਗਲਬਾਤ ਦੇ ਨਾਲ ਨਾਲ ਪੰਥਕ ਮਸਲਿਆਂ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ, ਸਰਬੱਤ ਖਾਲਸਾ ਅਤੇ ਕਈ ਹੋਰ ਵਿਸ਼ਿਆਂ ਬਾਰੇ ਵੀਚਾਰ ਵਟਾਂਦਰਾ ਹੋਇਆ। ਇਨ੍ਹਾਂ ਸਾਰੇ ਜਾਗਰੂਕ ਪ੍ਰਚਾਰਕਾਂ ਨੂੰ ਇੱਕਠਾ ਦੇਖਕੇ ਮਨ ਬਹੁਤ ਖੁਸ਼ ਹੋਇਆ। ਭਾਈ ਸਰਬਜੀਤ ਸਿੰਘ ਧੂੰਦਾ ਜੀ ਦੇ ਪਿਤਾ ਜੀ ਦੀ ਕਲ ਅੰਤਿਮ ਅਰਦਾਸ ਹੋਵੇਗੀ ।

ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਇਹ ਸਾਰੇ ਇੱਕਠਾ ਹੋਕੇ, ਮਨਮਤਿ ਦੀਆਂ ਧੱਜੀਆਂ ਉੜਾਉਂਦੇ ਹੋਇ, ਗਿਆਨ ਦੀ ਆਂਧੀ ਹੋਰ ਤੇਜ਼ ਕਰ ਦੇਣਗੇ।

ਭਾਈ ਧੂੰਦਾ ਨੂੰ ਮਿਲਣ ਤੋਂ ਬਾਅਦ ਸਾਰੇ ਸਿੰਘ, ਸ. ਪ੍ਰਭਦੀਪ ਸਿੰਘ ਜੀ ਦੇ ਗ੍ਰਹਿ ਵਿਖੇ ਪਹੁੰਚੇ ਜਿੱਥੇ ਹੋਰ ਵੀਚਾਰਾਂ ਹੋਈਆਂ, ਜਿਸ ਵਿੱਚ ਲੁਧਿਆਣੇ ਤੋਂ ਆਏ ਸ. ਹਰਮਿੰਦਰ ਸਿੰਘ, ਸ. ਗੁਰਸੇਵਕ ਸਿੰਘ ਮਦਰਸਾ, ਸ. ਜਗਜੀਤ ਸਿੰਘ, ਸ. ਗੁਰਮੀਤ ਸਿੰਘ ਕਪੂਰਥਲਾ, ਸ. ਕੁਲਵੰਤ ਸਿੰਘ, ਸ. ਜੋਗਿੰਦਰ ਸਿੰਘ, ਸ. ਕੁਲਦੀਪ ਸਿੰਘ, ਸ. ਜਗਜੀਤ ਸਿੰਘ ਦੋਦੇ ਅਤੇ ਹੋਰ ਸਿੰਘ ਮੌਜੂਦ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top