Share on Facebook

Main News Page

ਇਨ੍ਹਾਂ ਦਸਮ ਗ੍ੰਥੀਆਂ ਅਤੇ ਅਖੌਤੀ ਟਕਸਾਲੀਆਂ ਦੀ ਕਾਯਰਾਨਾਂ ਹਰਕਤ ਨੇ ਇਨ੍ਹਾਂ ਦੀ ਅਸਲ ਔਕਾਤ ਦਾ ਕੀਤਾ ਪਰਦਾਫਾਸ਼
-: ਇੰਦਰਜੀਤ ਸਿੰਘ, ਕਾਨਪੁਰ

ਕੌਮ ਦੇ ਮਹਾਨ ਪ੍ਚਾਰਕ ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਨੂੰ ਆਪਣੇ ਹੀ ਇਲਾਕੇ ਵਿੱਚ ਚਰਚਾ ਕਰਣ ਦੇ ਬਹਾਨੇ ਰੋਕਕੇ, ਉਨ੍ਹਾਂ ਦੀ ਕਾਰ ਨਾਲ ਬੰਬ ਬੰਨ੍ਹ ਕੇ ਆਰ.ਐਸ.ਐਸ. ਤੇ ਬਾਦਲਾਂ ਦੇ ਇਸ਼ਾਰੇ 'ਤੇ ਟਕਸਾਲੀਆਂ ਨੇ ਆਪਣੇ ਆਪ ਨੂੰ ਕਾਯਰ, ਬੁਜ਼ਦਿਲ ਅਤੇ ਚਰਚਾ ਤੋਂ ਭਗੌੜਾ ਸਾਬਿਤ ਕਰ ਦਿੱਤਾ।

ਬਾਬਾ ਜਰਨੈਲ ਸਿੰਘ ਅਤੇ ਸਹੀਦ ਬਾਬਾ ਦੀਪ ਸਿੰਘ ਜੀ ਦਾ ਦੰਮ ਭਰਣ ਵਾਲੇ ਅਖੌਤੀ ਟਕਸਾਲੀਆਂ ਅਤੇ ਥਰਡ ਅਜੈਂਸੀਆਂ ਦੇ ਹੱਥ ਵਿੱਕੇ ਹੋਏ, ਅਖੌਤੀ ਦਸਮ ਗ੍ੰਥ ਨਾਮ ਦੇ ਕੂੜ ਪੋਥੇ ਨੂੰ ਜੀਉਂਦਾ ਰਖਣ ਵਾਲੇ ਦੱਲਿਆਂ ਨੇ ਆਪਣੀ ਬੁਜ਼ਦਿਲੀ ਅਤੇ ਕਾਯਰਤਾ ਦਾ ਪੱਕਾ ਸਬੂਤ ਦੇ ਦਿੱਤਾ। ਜਿਨ੍ਹਾਂ ਸ਼ਹੀਦਾ ਦੇ ਨਾਮ ਨੂੰ ਵਰਤ ਕੇ ਇਹ ਆਂਪਣੀਆਂ ਦੁਕਾਨਾਂ ਪਏ ਚਲਾਂਦੇ ਨੇ, ਕੀ ਉਨ੍ਹਾਂ ਸ਼ਹੀਦਾਂ ਨੇ ਇਸ ਤਰ੍ਹਾਂ, ਕਿਸੇ ਦੀ ਪਿੱਠ 'ਤੇ ਘੋਖਾ ਦੇਕੇ ਵਾਰ ਕੀਤਾ ਸੀ? ਉਨਹਾਂ ਮਰਜੀਵੜਿਆਂ ਨੇ ਤਾਂ ਛਾਤੀ 'ਤੇ ਵਾਰ ਝਲਿਆ ਵੀ ਤੇ ਛਾਤੀ 'ਤੇ ਵਾਰ ਕੀਤਾ ਵੀ ।

ਇਕ ਪਾਸੇ ਇਹ ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਨਾਲ ਚਰਚਾ ਕਰਣ ਦਾ ਨਾਟਕ ਕਰਦੇ ਰਹੇ, ਤੇ ਦੂਜੇ ਪਾਸੇ, ਇਹ ਦਸਮ ਗ੍ੰਥੀਏ, ਚੋਰਾਂ ਤੇ ਬੁਜ਼ਦਿਲਾਂ ਵਾਂਗ ਉਨ੍ਹਾਂ ਦੀ ਕਾਰ ਥੱਲੇ ਬੰਬ ਫਿੱਟ ਕਰਦੇ ਰਹੇ।

ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਅਤੇ ਸਿਰਦਾਰ ਪ੍ਭਦੀਪ ਸਿੰਘ, ਜੀ ਅਤੇ ਹੋਰ ਵੀਰ ਇਸ ਕਾਰ ਵਿਚ ਮੌਜੂਦ ਸਨ, ਇਨ੍ਹਾਂ ਬੁਜਦਿਲਾ ਨੇ ਬਿਪਰ ਦੀ ਕਾਯਰਾਨਾਂ ਨੀਤੀ ਦਾ ਇਸਤਮਾਲ ਕਰਕੇ ਇਹ ਵੀ ਸਾਬਤ ਕਰ ਦਿਤਾ ਕਿ ਇਹ ਸਿੱਖ ਨਹੀਂ, ਕਿਸੇ ਬਿਪਰ ਦੇ ਬੀਜ ਹਨ। ਇਸੇ ਤਰ੍ਹਾਂ ਇਨ੍ਹਾਂ ਦੇ ਮਹਾਭਾਰਤ ਵਿੱਚ ਇਨ੍ਹਾਂ ਨੇ ਪੰਜ ਪਾਂਡਵਾਂ ਨੂੰ ਧੋਖੇ ਨਾਲ ਮਾਰਨ ਲਈ ਲਾਖ ਦੇ ਬਣੇਂ ਘਰ "ਲਾਖਸ਼ਾ ਗ੍ਰਿਹ" ਵਿਚ ਸਾੜ ਕੇ ਮਾਰ ਦੇਨ ਦੀ ਬੁਜਦਿਲੀ ਭਰੀ ਸਾਜਿਸ਼ ਰਚੀ ਸੀ।

ਕਰਤਾਰ ਦੀ ਉਟ ਅਤੇ ਅਪਾਰ ਕਿਰਪਾ ਸਦਕਾ, ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ, ਵੀਰ ਪ੍ਭਦੀਪ ਸਿੰਘ ਟਾਈਗਰ ਜਥਾ ਯੂ.ਕੇ. ਜੀ ਅਤੇ ਹੋਰ ਪਤਵੰਤੇ ਸਿੰਘਾਂ ਦਾ ਤਾਂ ਵਾਲ ਵੀ ਵਿੰਗਾ ਨਹੀਂ ਹੋਇਆ, ਲੇਕਿਨ ਇਨ੍ਹਾਂ ਦਸਮ ਗ੍ੰਥੀਆ ਦੀ ਬਹਾਦੁਰੀ ਦਾ ਪਰਦਾਫਾਸ਼ ਤਾਂ ਪੂਰੀ ਤਰ੍ਹਾਂ ਹੋ ਗਿਆ।

ਤੁਹਾਡੇ ਇਹੋ ਜਹੇ ਪਟਾਕਿਆਂ ਨਾਲ ਗੁਰੂ ਗ੍ੰਥ ਸਾਹਿਬ ਨੂੰ ਆਪਣਾਂ ਗੁਰੂ ਮੰਨਣ ਵਾਲਾ ਸਿੱਖ, ਪਿਛੇ ਹਟੱਣ ਵਾਲਾ ਨਹੀਂ, ਲਾਉ ਸਾਡੀਆ ਕਾਰਾਂ ਥੱਲੇ ਇਹ ਪਟਾਕੇ ! ਕਿਨਿਆਂ ਦੀਆਂ ਕਾਰਾਂ ਥੱਲੇ ਲਾਉਗੇ ਬੰਬ, ਮੀਰ ਮੰਨੂ ਦੇ ਵਾਰਸੋ ! ਗੁਰੂ ਗ੍ੰਥ ਸਾਹਿਬ ਜੀ ਦਾ ਸਿੱਖ ਹੁਣ ਤੁਹਾਡੇ ਇਸ ਅਸ਼ਲੀਲ ਅਤੇ ਬਿਪਰ ਦੀ ਦੇਵੀ ਪੂਜਾ ਵਾਲਾ ਇਹ ਮਿਥਿਹਾਸਕ ਪੋਥਾ, ਕੌਮ ਦੇ ਵੇੜ੍ਹੇ ਤੋਂ ਬਾਹਰ ਕਡ੍ਹ ਕੇ ਹੀ ਦੰਮ ਲਵੇਗਾ।

ਤੁਹਾਡੀ ਇਸ ਬੁਜ਼ਦਿਲੀ ਅਤੇ ਕਾਯਰਾਨਾਂ ਹਰਕਤ, ਤੁਹਾਡੇ ਇਸ ਕੂੜ ਪੋਥੇ ਦੇ ਤਾਬੂਤ ਦੀ ਆਖਰੀ ਕਿੱਲ ਸਾਬਿਤ ਹੋਵੇਗੀ।

ਸਰਫਰੋਸ਼ੀ ਕੀ ਤਮੰਨਾ, ਅੱਬ ਹਮਾਰੇ ਦਿਲ ਮੈਂ ਹੈ।
ਦੇਖਨਾਂ ਹੈ ਜ਼ੋਰ ਕਿਤਨਾਂ, ਬਾਜੂ-ਏ-ਕਾਤਿਲ ਮੇਂ ਹੈ

ਦੇਸੀ ਬੰਬ 'ਚ ਵਰਤੇ ਗਏ ਨੱਟ ਬੋਲਟ, ਮੇਖਾਂ, ਪੇਚ ਅਤੇ ਹੋਰ ਸਮੱਗਰੀ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top