Share on Facebook

Main News Page

ਇਹ ਪ੍ਰੋ. ਦਰਸ਼ਨ ਸਿੰਘ ਖਾਲਸਾ 'ਤੇ ਹੀ ਨਹੀਂ, ਸਗੋਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ 'ਤੇ ਹਮਲਾ ਹੈ !
-:
ਅਵਤਾਰ ਸਿੰਘ ਮਿਸ਼ਨਰੀ

 

07 ਮਾਰਚ 2016, ਸੋਮਵਾਰ ਨੂੰ ਅਕਾਲ ਉਪਮਾ ਜਥ ਵੱਲੋਂ ਰਾਮਗੜ੍ਹੀਆ ਬੁੰਗਾ ਨਜ਼ਦੀਕ ਗੁਰੂ ਅਰਜਨ ਦੇਵ ਸਰਾਂ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਇੱਕ ਵਿਸੇਸ਼ ਗੁਰਮਤਿ ਸੈਮੀਨਾਰ ਆਯੋਜਿਤ ਕੀਤਾ ਗਿਆ ਸੀ ਸੈਮੀਨਾਰ ਦੀ ਸਮਾਪਤੀ 'ਤੇ ਸਵਾਲ ਜਵਾਬ ਕਰਦੇ ਹਾਰੇ ਹੋਏ ਡੇਰੇਦਾਰਾਂ ਨੇ ਅਕਾਲ ਤਖਤ ਦੇ ਸਾਬਕਾ ਸੇਵਾਦਾਰ ਅਤੇ ਸੂਝਵਾਨ ਪ੍ਰਚਾਰਕ ਪੋ੍. ਦਰਸ਼ਨ ਸਿੰਘ ਖਾਲਸਾ ਅਤੇ ਸਾਥੀਆਂ ਤੇ ਕੀਤੇ ਇਸ ਭਰਾ ਮਾਰੂ ਹਮਲੇ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋੜੀ ਹੈ, ਜੋ ਗੁਰੂ ਗ੍ੰਥ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਲੱਖ ਲਾਹਨਤ ਹੈ ਅਜਿਹੇ ਭੇਖੀ ਸਿੱਖਾਂ ਦੀਆਂ ਅਜਿਹੀਆਂ ਘਿਨਾਉਣੀਆਂ ਕਾਰਵਾਈਆਂ ਤੇ, ਅਜਿਹੇ ਲੋਕ ਗੁਰੂ ਗ੍ੰਥ ਦੇ ਸਿਧਾਂਤਾਂ ਦੇ ਕਾਤਲ ਹਨ, ਕਿਉਂਕਿ ਪ੍ਰੋ. ਸਾਹਿਬ ਤੇ ਉਨ੍ਹਾਂ ਦੇ ਸਾਥੀ ਗੁਰੂ ਗ੍ਰੰਥ ਸਾਹਿਬ ਨੂਂ ਸਮਰਪਿਤ ਹੋ ਕੇ ਕੇਵਲ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਸੁੱਚੀ ਸਿਧਾਂਤਕ ਵਿਚਾਰਧਾਰਾ ਦਾ ਡੰਕੇ ਦੀ ਚੋਟ ਨਾਲ ਪ੍ਰਚਾਰ ਕਰ ਰਹੇ ਹਨ। 

 

ਹੁਣ ਘੱਟ ਤੋਂ ਘੱਟ ਗੁਰੂ ਗ੍ੰਥ ਸਾਹਿਬ ਦੇ ਸਿੱਖਾਂ ਨੂੰ ਅਤੇ ਖਾਸ ਕਰ ਜਾਗਰੂਕ ਸਿੱਖ ਲੀਡਰਾਂ ਅਤੇ ਪ੍ਰਚਾਰਕਾਂ ਨੂੰ ਛੋਟੇ ਮੋਟੇ ਮਤਭੇਦ ਭੁਲਾ ਕੇ ਗੁਰੂ ਗ੍ੰਥ ਦੇ ਪੰਥਕ ਝੰਡੇ ਥੱਲੇ ਇਕੱਠੇ ਹੋਣ ਦੀ ਲੋੜ ਹੈ ਨਹੀਂ ਤਾਂ ਇਕੱਲੇ ਇਕੱਲੇ ਕਰਕੇ ਮਾਰੇ ਜਾਂਵਾਂਗੇ।

 

ਇਸ ਸਬੰਧ ਵਿੱਚ ਸ਼ੋ੍ਮਣੀ ਕਮੇਟੀ ਦੇ ਸਾਬਕਾ ਮੈਂਬਰ ਤੇ ਪ੍ਸਿੱਧ ਲੇਖਕ ਸ੍. ਤਰਲੋਚਨ ਸਿੰਘ ਦੁਪਾਲਪੁਰੀ ਤੇ ਸਾਡੇ ਮਿਸ਼ਨਰੀ ਸਾਥੀਆਂ ਨੇ ਦਾਸ ਨਾਲ ਵਿਚਾਰ ਕਰਦੇ ਕਿਹਾ ਕਿ ਜਿੰਨਾ ਚਿਰ ਪੰਥਕ ਤਾਕਤ ਲਈ ਆ ਰਹੀਆਂ ਸ਼ੋ੍ਮਣੀ ਕਮੇਟੀ ਚੋਣਾਂ ਅਸੀਂ ਇਕੱਠੇ ਹੋ ਕੇ ਨਹੀਂ ਜਿੱਤਦੇ, ਸਾਡੇ ਪੰਥਕ ਮਸਲੇ ਹੱਲ ਨਹੀਂ ਹੋਣੇ। ਪੋ੍. ਦਰਸ਼ਨ ਸਿੰਘ ਤੇ ਉਨ੍ਹਾਂ ਦੇ ਸਾਥੀ ਇਸ ਸਬੰਧ ਵਿੱਚ ਪਹਿਲ ਕਦਮੀ ਕਰ ਚੁੱਕੇ ਹਨ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਵੀ ਇਸ ਪੰਥਕ ਕਾਫਲੇ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ। ਕਰਤਾਰ ਦਾ ਲੱਖ ਲੱਖ ਸ਼ੁਕਰ ਹੈ ਕਿ ਇਸ ਜਾਨ ਲੇਵਾ ਹਮਲੇ ਵਿੱਚ ਸਿੱਖ ਕੌਮ ਦੇ ਸਿਰਕੱਢ ਪ੍ਰਚਾਰਕ ਵਾਲ ਵਾਲ ਬਚ ਗਏ ਹਨ। ਹੁਣ ਬੁਕਲ ਦੇ ਦੁਸ਼ਮਨਾਂ ਤੋਂ ਸਾਵਧਾਨ ਰਹਿਣ ਦੀ ਅਤਿਅੰਤ ਲੋੜ ਹੈ। 

 

ਹੁਣ ਤਾਂ ਸਿੱਖੀ ਬਾਣਾ ਪਾ ਕੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਕਾਤਲ ਲਗਦਾ ਹਰ ਜਥੇਬੰਦੀ ਵਿੱਚ ਘੁਸੜ ਗਏ ਅਤੇ ਗਲੀ ਗਲੀ ਦਨ ਦਾਨੌਦੇ ਫਿਰਦੇ ਹਨ। ਇਨ੍ਹਾਂ ਗੁਰੂ ਗ੍ਰੰਥ ਵਿਰੋਧੀਆਂ ਦਾ ਮੁਕਾਬਲਾ ਇਕੱਠੇ ਹੋ ਕੇ ਹੀ ਕੀਤਾ ਜਾ ਸਕਦਾ ਹੈ। ਘੱਟ ਤੋਂ ਘੱਟ ਮਿਸ਼ਨਰੀ ਪ੍ਰਚਾਰਕ ਤਾਂ ਕਾਫਲਾ ਬਣਾ ਲੈਣ ਜੋ ਹਜਾਰਾਂ ਦੀ ਤਦਾਦ ਵਿੱਚ ਸੰਸਾਰ ਭਰ ਵਿੱਚ ਵਿਚਰ ਰਹੇ ਹਨ। ਫਿਰ ਹੋਰ ਸਿੱਖ ਸੇਵਕ ਵੀ ਉਤਸ਼ਾਹ ਨਾਲ ਆਪੇ ਨਾਲ ਰਲ ਜਾਣਗੇ। ਪ੍ਰਚਾਰਕਾਂ ਨੇ ਤੇ ਬੁਧੀਜੀਵੀ ਸਿੱਖਾਂ ਨੇ ਕੋਈ ਜਮੀਨ ਨਹੀਂ ਵੰਡਣੀ ਕਿ ਉਹ ਛੋਟੇ ਮੋਟੇ ਮਤਭੇਦ ਛੱਡ ਕੇ ਇਕੱਠੇ ਨਹੀਂ ਹੋ ਸਕਦੇ! ਬਾਕੀ ਗੱਲਾਂ ਨੂੰ ਛੱਡ ਕੇ “ਗੁਰੂ ਗ੍ਰੰਥ ਸਾਹਿਬ” ਦੇ ਝੰਡੇ ਥੱਲੇ ਤਾਂ ਉਹ ਸਿੱਖ ਸੇਵਕ ਹੋ ਹੀ ਸਕਦੇ ਹਨ ਜੋ ਤਨੋ ਮਨੋ ਗੁਰੂ ਗ੍ਰੰਥ ਸਾਹਿਬ ਨੂੰ ਪੂਰਨ ਸ਼ਬਦ ਗੁਰੂ ਮੰਨਦੇ ਹਨ। ਜਦ ਇਸ ਸੰਸਾਰ ਵਿੱਚ ਸਦਾ ਲਈ ਕਿਸੇ ਨੇ ਬੈਠੇ ਨਹੀਂ ਰਹਿਣਾ ਭਾਂਵੇਂ ਉਹ ਕਿੱਡੀ ਵੀ ਵੱਡੀ ਜਾਂ ਛੋਟੀ ਪਦਵੀ 'ਤੇ ਹੈ, ਤਾਂ ਵਖਰੇਵੇਂ ਦੀ ਫੁੱਟ ਦਾ ਹੰਕਾਰ ਕਾਹਦਾ? ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ (473)

ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ USA ਦੇ ਸੇਵਕ ਅਵਤਾਰ ਸਿੰਘ ਮਿਸ਼ਨਰੀ ਅਤੇ ਸਮੂੰਹ ਸਾਥੀ (ਕੈਲੇਫੋਰਨੀਆਂ)


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top