Share on Facebook

Main News Page

ਧੱਕੇ ਨਾਲ ਬਚਿੱਤਰ ਨਾਟਕ (ਨਵਾਂ ਨਾਮ ਦਸਮ ਗਰੰਥ) ਪੜਾਉਣ ਵਾਲਿਉ, ਪਹਿਲਾਂ ਸਿੱਖਾਂ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਤਾਂ ਪੜਾ ਲਵੋ
-: ਦਲਜੀਤ ਸਿੰਘ ਇੰਡਿਆਨਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਗੁਰਤਾਗੱਦੀ ਦੇਕੇ, ਸਿੱਖਾਂ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਲੜ ਲਾਇਆ ਸੀ। ਪਰ ਸਾਡੇ ਕੁੱਝ ਲੋਕ ਗੁਰੂ ਤੋਂ ਵੀ ਵੱਡੇ ਹੋਕੇ, ਧੱਕੇ ਨਾਲ ਬਚਿੱਤਰ ਨਾਟਕ (ਨਵਾਂ ਨਾਮ ਦਸਮ ਗਰੰਥ) ਨੂੰ ਗੁਰੂ ਮੰਨਣ ਵਾਸਤੇ ਧੱਕੇ ਸ਼ਾਹੀ ਕਰਦੇ ਹਨ। ਹਾਲੇ ਸਾਡੇ ਬਹੁਤੇ ਸਿੱਖਾਂ ਨੇ ਜਪੁਜੀ ਸਾਹਿਬ ਨਹੀਂ ਪੜਿਆ, ਸ੍ਰੀ ਗੁਰੂ ਗਰੰਥ ਸਾਹਿਬ ਤਾਂ ਦੂਰ ਦੀ ਗੱਲ ਹੈ। ਬੇਸ਼ਕ ਦਸਮ ਗਰੰਥ ਦੇ ਮੁੱਦੇ ਨੂ ਛੇੜਨ ਤੋਂ ਮੈਂ ਹਮੇਸ਼ਾਂ ਪਰਹੇਜ ਕੀਤਾ ਹੈ, ਕਿਉਂਕਿ ਇਸ ਨਾਲ ਕੌਮ ਦੋਫਾੜ ਹੋ ਰਹੀ ਹੈ।

ਪਿਛਲੇ ਦਿਨੀਂ ਪੰਜਾਬ ਵਿੱਚ ਪ੍ਰੋ ਦਰਸ਼ਨ ਸਿੰਘ ਖਾਲਸਾ ਅਤੇ ਪ੍ਰਭਦੀਪ ਸਿੰਘ 'ਤੇ ਕੀਤਾ ਗਿਆ ਜਾਨਲੇਵਾ ਹਮਲਾ ਬੇਹਦ ਘਟੀਆ ਅਤੇ ਨਿੰਦਣਵਾਲਾ ਕਾਰਾ ਸੀ। ਇਸ ਤੋਂ ਇਹ ਗੱਲ ਸਾਬਿਤ ਹੋ ਗਈ ਹੈ ਕਿ ਇਹ ਹਮਲਾ ਕਰਨ ਵਾਲੇ ਲੋਕਾਂ ਕੋਲ ਕੋਈ ਦਲੀਲ ਨਹੀਂ, ਸਿਰਫ ਡਾਂਗ ਨਾਲ ਦੂਜਿਆਂ 'ਤੇ ਸਭ ਕੁੱਝ ਥੋਪਣ ਨੂੰ ਫਿਰਦੇ ਨੇ... ਇਹਨਾਂ ਲੋਕਾਂ ਤਾ ਵਤੀਰਾ ਉਨ੍ਹਾਂ ਤਾਲਿਬਾਨਾਂ ਵਰਗਾ ਹੈ, ਜਿਹੜੇ ਧੱਕੇ ਨਾਲ ਸ਼ਰੀਆ ਕਾਨੂੰਨ ਲੋਕਾਂ 'ਤੇ ਥੋਪਣ ਨੂੰ ਫਿਰਦੇ ਨੇ। ਧਾਰਮਿਕ ਆਜ਼ਾਦੀ ਖੋਹਣ ਨਾਲ ਕਦੇ ਧਰਮ ਅੱਗੇ ਨਹੀਂ ਵਧਦਾ ਹੁੰਦਾ।

ਅਜ ਕੱਲ ਤਾਂ ਅਜਿਹੇ ਅਖੌਤੀ ਸਿੱਖਾਂ ਦਾ ਇਹ ਹਾਲ ਹੈ, ਜਿਹੜਾ ਕਹਿੰਦੇ ਦਸਮ ਗਰੰਥ ਨਹੀਂ ਮੰਨਦਾ, ਉਹ ਸਿੱਖ ਨਹੀਂ, ਗੁਰੂ ਨਿੰਦਕ ਹੈ। ਗੁਰੂ ਨਿੰਦਕ ਉਹ ਨਹੀਂ, ਤੁਸੀਂ ਹੋ, ਜਿਹੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਵੀ ਸਿਆਣਾ ਬਣਨ ਦੀ ਕੋਸ਼ਿਸ਼ ਵਿਚ ਹੋ, ਜਿਹੜੇ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਪੀੜੇ 'ਤੇ ਸ਼ਸ਼ੋਬਿਤ ਕੀਤਾ ਸੀ, ਅਸੀਂ ਹੁਣ ਗੁਰੂ ਨਾਲੋਂ ਸਿਆਣੇ ਬਚਿੱਤਰ ਨਾਟਕ (ਨਵਾਂ ਨਾਮ ਦਸਮਗਰੰਥ) ਨੂੰ ਵੀ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਬਰਾਬਰ ਸ਼ੁਸ਼ੋਭਿਤ ਕਰਨ ਨੂੰ ਤਿਆਰ ਬੈਠੇ ਹਾਂ, ਹੁਣ ਦਸਿਓ ਗੁਰੂ ਨਿੰਦਕ ਕੌਣ ਹੈ ???

ਸੋ, ਵੀਰੋ ਬੇਨਤੀ ਹੈ, ਸਿੱਖ ਕੌਮ ਹਾਲੇ ਹੋਰ ਬਹੁਤ ਸਾਰੇ ਮਸਲਿਆਂ ਵਿੱਚ ਘਿਰੀ ਹੋਈ ਹੈ। ਸਿੱਖ ਕੌਮ 'ਤੇ ਆਰ.ਐਸ.ਐਸ ਦਾ ਮਾਰੂ ਹਮਲਾ ਹੈ, ਜਿਹੜੀ ਸਿੱਖਾਂ ਨੂੰ ਹਿੰਦੁਆਂ ਦਾ ਹਿੱਸਾ ਬਣਾਉਣ 'ਤੇ ਤੁਲੀ ਹੋਈ ਹੈ। ਸਿੱਖੀ ਨੂੰ ਡੇਰਿਆਂ ਨੇ ਘੇਰਿਆ ਹੋਇਆ ਹੈ। ਸਿੱਖ ਤਾਂ ਅਜ ਆਪਣੀ ਵੱਖਰੀ ਹੋਂਦ ਦੀ ਲੜਾਈ ਲੜ ਰਿਹਾ ਹੈ, ਅਤੇ ਤੁਸੀਂ ਲੋਕ ਦਸਮ ਗਰੰਥ ਦੇ ਨਾਮ 'ਤੇ ਸਿੱਖਾਂ ਦੀ ਖਾਨਾਜੰਗੀ ਨਾ ਕਰਵਾਓ। ਸਿੱਖੀ ਨੂੰ ਆਪਣੇ ਦਾਇਰੇ ਵਿੱਚ ਬੰਦ ਨਾ ਕਰੋ... ਜੇਕਰ ਤੁਸੀਂ ਪੰਥਕ ਹਤੈਸ਼ੀ ਹੋ ਤਾਂ ਪਹਿਲਾਂ ਸਿੱਖਾਂ ਨੂੰ ਮਨਮਤਾਂ ਵਿਚੋਂ ਕਢ ਕੇ ਡੇਰਿਆਂ ਤੋਂ ਬਚਾ ਕੇ, ਸ੍ਰੀ ਗੁਰੂ ਗਰੰਥ ਸਾਹਿਬ ਜੀ ਨਾਲ ਜੋੜੋ ..ਪਹਿਲਾਂ ਸਿੱਖਾਂ ਨੂੰ ਜਪੁਜੀ ਸਾਹਿਬ ਪੜਾਓ ਲਵੋ, ਫੇਰ ਅੱਗੇ ਵਧਿਓ।

ਸੋ ਬੇਨਤੀ ਹੈ ਕਿਸੇ 'ਤੇ ਗੁਰੂ ਨਿੰਦਕ ਦੀ ਮੋਹਰ ਲਾਉਣ ਤੋਂ ਪਹਿਲਾਂ ਸੋਚਿਓ, ਗੁਰੂ ਨਿੰਦਕ ਕੌਣ ਹੈ? ਜੇਕਰ ਸਿੱਖ ਹੀ ਸੰਵਾਦ ਦੀ ਜਗਾਹ ਡਾਂਗਾਂ ਦਾ ਸਹਾਰਾ ਲੈਣਗੇ, ਫੇਰ ਅਸੀਂ ਦੂਸਰੇ ਧਰਮ ਦੇ ਲੋਕਾਂ ਨਾਲ ਸੰਵਾਦ ਕਿਵੇਂ ਕਰ ਸਕਾਂਗੇ ?? ਸ੍ਰੀ ਗੁਰੂ ਨਾਨਕ ਸਾਹਿਬ ਨੇ ਭੱਟਾਂ ਨਾਲ ਸੰਵਾਦ ਕੀਤਾ ਸੀ, ਡਾਂਗ ਨਹੀਂ ਚੁੱਕੀ ਸੀ, ਜੋ ਸੰਵਾਦ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਹੈ। ਸੋ ਵੀਰੋ ਬਚੋ ਖਾਨਾਜੰਗੀ ਤੋਂ...


ਟਿੱਪਣੀ: ਸ. ਦਲਜੀਤ ਸਿੰਘ ਇੰਡਿਆਨਾ ਜੀ ਦੀ ਸੋਚ ਸਹੀ ਹੈ।

ਇੱਕ ਗੱਲ ਇਹ ਵੀ ਸਮਝਣ ਵਾਲੀ ਹੈ ਕਿ ਅਸੀਂ ਹਮਲਿਆਂ ਦੀ ਆਪਸੀ ਜੁੜਦੀ ਤਾਰਾਂ ਨੂੰ ਨਹੀਂ ਸਮਝ ਰਹੇ, ਤੇ ਅਖੌਤੀ ਦਸਮ ਗ੍ਰੰਥ ਨੂੰ ਬਾਕੀ ਸਾਰੀ ਉਲਝਣਾਂ ਤੋਂ ਵੱਖ ਸਮਝ ਰਹੇ ਹਾਂ। ਆਰ.ਐਸ.ਐਸ., ਡੇਰਾਵਾਦ, ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਆਦਿ ਇਨ੍ਹਾਂ ਦੀਆਂ ਤਾਰਾਂ ਅਖੌਤੀ ਦਸਮ ਗ੍ਰੰਥ ਨਾਲ ਜੁੜਦੀਆਂ ਹਨ

ਆਰ.ਐਸ.ਐਸ. ਦੇ ਪੰਜਾਬ ਸਰਕਾਰ ਨਾਲ ਮਿਲਾਪ, ਆਰ.ਐਸ.ਐਸ. ਦੇ ਥਾਪੇ ਅਖੌਤੀ ਜੱਥੇਦਾਰ, ਅਖੌਤੀ ਸਾਧ ਬਾਬਿਆਂ ਨਾਲ ਉਨ੍ਹਾਂ ਦਾ ਗੂਹੜਾ ਸੰਬੰਧ, ਆਰ.ਐਸ.ਐਸ. ਵੱਲੋਂ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਦੱਸਣਾ... ਇਹ ਸਭ ਉਸੀ ਗ੍ਰੰਥ ਵਿੱਚੋਂ ਹੀ ਹੈ... ਜਿਹੜੀ ਕਹਿੰਦੀ ਹੈ ਕਿ ਸਿੱਖ ਲਵ ਕੁਸ਼ ਦੀ ਔਲਾਦ ਹਨ... ਪਖੰਡੀ ਸਾਧਾਂ, ਟਕਸਾਲਾਂ ਵੱਲੋਂ ਇਸ ਗ੍ਰੰਥ ਦੇ ਪਾਠ ਬੋਧ ਸਮਾਗਮ ਕਰਵਾਉਣਾ, ਸੈਮੀਨਾਰ ਕਰਵਾਉਣਾ, ਇਸੇ ਗ੍ਰੰਥ ਦੀ ਦੇਣ ਹੇਮਕੁੰਟ ਨੂੰ ਹਿੰਦੂਆਂ ਦਾ ਪੰਜਵਾਂ ਧਾਮ ਦੀ ਯਾਤਰਾ ਵਜੋਂ ਸ਼ਾਮਿਲ ਕਰਨਾ... ਕੀ ਇਹ ਉਸੇ ਕੜੀ ਦਾ ਜੋੜ ਨਹੀਂ?

ਸਾਨੂੰ ਕਿਸੇ ਵੀ ਪਰੇਸ਼ਾਨੀ ਦੀ ਜੜ੍ਹ ਫੜਨੀ ਚਾਹੀਦੀ ਹੈ, ਤੇ ਠੇਠ ਪੰਜਾਬੀ ਦੀ ਅਨੁਸਾਰ... ਪਵਾੜੇ ਦੀ ਜੜ੍ਹ ਹੈ: ਅਖੌਤੀ ਦਸਮ ਗ੍ਰੰਥ... ਜੇ ਇਸਦਾ ਹੱਲ ਹੋ ਗਿਆ, ਤਾਂ ਬਾਕੀ ਦੀਆਂ ਬੀਮਾਰੀਆਂ ਨੂੰ ਠੀਕ ਹੋਣ ਨੂੰ ਬਹੁਤਾ ਚਿਰ ਨਹੀਂ ਲੱਗਣਾ। ਝੋਟੇ ਨੂੰ ਮਾਰੋ... ਜੂਆਂ ਆਪੇ ਮਰ ਜਾਣਗੀਆਂ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top