Share on Facebook

Main News Page

ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਭਾਈ ਰਾਮ ਸਿੰਘ ਨੂੰ ਗੁਰਮੁੱਖ ਸੱਜਣ ਸਮਝਕੇ ਸਤਿਕਾਰਦਾ ਸਾਂ। ਖਾਸ ਕਰ ਦਮਦਮੀ ਟਕਸਾਲ ਦੇ ਬਾਬਾ ਠਾਕੁਰ ਸਿੰਘ ਵੱਲੋਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਇਨ੍ਹਾਂ ਨੂੰ ਟਕਸਾਲ ਦੀ ਦਸਤਾਰ ਦੇਣੀ ਅਤੇ ਮੁੜ ਧੁੰਮੇ ਧੜੇ ਦੇ ਜ਼ੋਰ ਪੈਣ 'ਤੇ ਬਾਬਾ ਠਾਕੁਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦਾ ਮੂੰਹ ਫੇਰ ਜਾਣਾ ਅਤੇ ਇਨ੍ਹਾਂ ਨੂੰ ਮਹਿਤੇ ਤੋਂ ਕਿਨਾਰਾ ਕਰਕੇ ਆਪਣਾ ਟਕਸਾਲੀ ਡੇਰਾ ਵਖਰਾ ਬਣਾ ਲੈਣਾ। ਹਾਲਾਂਕਿ ਟਕਸਾਲ ਵਿੱਚ ਪਈ ਇੱਹ ਕਿ ਦੁਬਿਧਾ, ਜੋ ਅੱਜ ਤੱਕ ਨਹੀਂ ਮਿੱਟ ਸਕੀ, ਅਤੇ ਮੈਂਨੂੰ ਇਨ੍ਹਾਂ ਨਾਲ ਹੋਈ ਇਸ ਬੇਇੰਸਾਫੀ ਕਾਰਣ ਹਮਦਰਦੀ ਸੀ।

ਪਰ ਅੱਜ ਇਨ੍ਹਾਂ ਵਲੋਂ ਦਿੱਤੇ ਬਿਆਨ ਨੂੰ ਪੜ੍ਹਕੇ ਮੈਂਨੂੰ ਦਿਸਿਆਂ ਜਿਵੇਂ ਗੁਰਬਚਨ ਸਿੰਘ ਦੀ ਗੁਰਬਾਣੀ ਪਾਠ ਦਰਸ਼ਨ ਦਾ ਬ੍ਰਾਹਮਣਵਾਦ ਡੇਰਿਆਂ ਸਾਧਾਂ ਦੇ ਕਰਮ ਕਾਂਡ ਦੇ ਧਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਚ ਨਾਲੋਂ ਟੁੱਟ ਕੇ, ਆਪਣੇ ਦਸਮ ਗ੍ਰੰਥੀ ਧੜਿਆਂ ਦੇ ਹਮਾਮ 'ਚ ਇਹ ਸਾਰੇ ਹੀ ਨੰਗੇ ਹਨ।

ਮੈਂਨੂੰ ਸਿੱਖ ਰਹਿਤ ਮਰਿਆਦਾ ਦਾ ਪਾਠ ਪੜਾਉਣ ਵਾਲੇ ਇਸ ਵੀਰ ਕੋਲੋਂ ਮੈਂ ਪੁੱਛਦਾ ਹਾਂ ਕਿ ਜਦੋਂ ਤੁਹਾਨੂੰ ਮੇਰੀ ਸੇਵਾ ਕਾਲ ਦਰਮਿਆਨ ਦਰਬਾਰ ਸਾਹਿਬ ਦਾ ਗ੍ਰੰਥੀ ਰੱਖਿਆ ਗਿਆ ਸੀ, ਤੁਹਾਨੂੰ ਸ਼੍ਰੋਮਣੀ ਕਮੇਟੀ ਵੱਲੋਂ ਦਰਬਾਰ ਸਾਹਿਬ ਦੀ ਮਰਿਆਦਾ ਅਨੁਸਾਰ:

- ਗੁਰੂ ਦੀ ਹਜ਼ੂਰੀ ਵਿੱਚ ਨੋਕ ਵਾਲੀ ਪੱਗ ਬੰਨ ਕੇ,
- ਪਜਾਮਾ ਪਾ ਕੇ ਬੈਠਣ, ਅਤੇ
- ਦਰਬਾਰ ਸਾਹਿਬ ਦੀ ਮਰਿਆਦਾ ਅਨੁਸਾਰ ਛੋਟੀ ਰਹਿਰਾਸ ਕਰਣ ਦੀ ਹਿਦਾਇਤ ਕੀਤੀ ਗਈ ਅਤੇ ਇਹ ਭੀ ਆਖਿਆ ਗਿਆ ਕਿ ਇਸ ਅਸਥਾਨ 'ਤੇ ਗਿਆਨੀ ਕਿਰਪਾਲ ਸਿੰਘ ਜੀ ਭੀ ਟਕਸਾਲੀ ਵਿਦਿਆਰਥੀ ਹੁੰਦਿਆਂ ਹੋਇਆਂ, ਇਥੋਂ ਦੀ ਮਰਿਆਦਾ ਵਿੱਚ ਹੀ ਰਹੇ ਹਨ,

ਪਰ ਤੁਸਾਂ ਦਰਬਾਰ ਸਾਹਿਬ ਦੀ ਮਰਿਆਦਾ ਮੰਨਣ ਤੋਂ ਇਨਕਾਰ ਕਰ ਦਿੱਤਾ, ਅਤੇ ਰਹਿਰਾਸ ਦੀ ਡਿਊਟੀ ਤੋਂ ਹੀ ਜਵਾਬ ਦੇ ਦਿੱਤਾ, ਆਖਿਰ ਤੁਹਾਨੂੰ ਦਰਬਾਰ ਸਾਹਿਬ ਦੀ ਸੇਵਾ ਛੱਡਣੀ ਪਈ।

ਪਰ ਅੱਜ ਜਦੋਂ "ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥" ਰਾਹੀਂ ਸਿੱਖੀ ਨੂੰ ਗੁੰਮਰਾਹ ਕਰਕੇ ਲਗਾਤਾਰ ਸਿੱਖੀ ਨੂੰ ਬੇਮੁਖਤਾ ਦੇ ਰਾਹ ਤੋਰਿਆ ਜਾ ਰਿਹਾ ਹੈ ਅਤੇ ਅਸੀਂ ਗੁਰੂ ਹੁਕਮ "ਗਾਵਹੁ ਸਚੀ ਬਾਣੀ" ਨਾਲ ਜੁੜਨ ਲਈ ਸੰਗਤਾਂ ਨੂ ਪ੍ਰੇਰ ਰਹੇ ਹਾਂ, ਤਾਂ ਤੁਹਾਨੂੰ ਰਹਿਤ ਮਰਿਆਦਾ ਦਾ ਸਬਕ ਦੇਣਾ ਯਾਦ ਆਇਆ ਹੈ ?

ਵੀਰਜੀ, ਪਹਿਲਾਂ ਆਪਣੇ ਡੇਰੇ ਅਤੇ ਆਪਣੀ ਮਰਿਆਦਾ, ਦਰਬਾਰ ਸਾਹਿਬ ਨਾਲ ਇੱਕ ਮਿੱਕ ਕਰ ਲਉ, ਫਿਰ ਇਹ ਸਬਕ ਸਾਨੂੰ ਪੜਾਇਓ। ਬਾਕੀ ਫਿਰ।

ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਦਾ ਕੂਕਰ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top