Share on Facebook

Main News Page

ਸੱਚ ਦੀ ਆਵਾਜ਼ ਨਾ ਕਦੇ ਬੰਦ ਹੋਈ ਹੈ, ਅਤੇ ਨਾ ਹੀ ਕਦੇ ਬੰਦ ਹੋਵੇਗੀ
-: ਜਾਗਰੂਕ ਸਿੱਖ ਦੁਬਈ

ਜਬ ਹਮ ਏਕੋ ਏਕ ਕਰ ਜਾਨਿਆ।। ਤਬ ਲੋਗਹ ਕਾਹੇ ਦੁਖੁ ਮਾਨਿਆ ।। ਅੰਕ 324

ਬੀਤੀ ੭ ਮਾਰਚ ਨੂੰ ਪੰਜਾਬ ਦੇ ਤਰਨਤਾਰਨ ਇਲਾਕੇ ਵਿੱਚ ਵਿਸ਼ੇਸ਼ ਸੈਮੀਨਾਰ ੳਪਰੰਤ ਪ੍ਰੋਫੈਸਰ ਦਰਸ਼ਨ ਸਿੰਘ ਜੀ ਅਤੇ ਸਿਰਦਾਰ ਪ੍ਰਭਦੀਪ ਸਿੰਘ ਜੀ 'ਤੇ ਹੋਇਆ ਜਾਨਲੇਵਾ ਹਮਲਾ ਬਹੁਤ ਹੀ ਨਿੰਦਨਯੋਗ ਹੈ।

ਸਾਰੇ ਜਾਗਰੂਕ ਵੀਰ ਇਹ ਨਾ ਸਮਝਣ ਕਿ ਇਹ ਹਮਲਾ ਪ੍ਰੋਫੈਸਰ ਦਰਸ਼ਨ ਸਿੰਘ ਅਤੇ ੳਹਨਾਂ ਦੇ ਸਾਥੀਆਂ 'ਤੇ ਹੋਇਆ ਹੈ, ਬਲਕਿ ਇਹ ਹਮਲਾ ਹਰ ਉਸ ਵੀਰ ਭੈਣ 'ਤੇ ਹੈ ਜੋ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਰਖਦਾ ਹੈ।

ਇਹ ਹਮਲਾ ਹਰ ਉਸ ਵੀਰ ਭੈਣ 'ਤੇ ਹੈ ਜੋ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦਾ ਹੈ।

ਇਹ ਹਮਲਾ ਹਰ ਉਸ ਵੀਰ ਭੈਣ 'ਤੇ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੁੱਲ ਕਿਸੇ ਹੋਰ ਕੂੜ ਕਿਤਾਬ ਨੂੰ ਆਪਣਾ ਗੁਰੂ ਨਹੀਂ ਮੰਨਦਾ।

ਇਹ ਹਮਲਾ ਹਰ ਉਸ ਵੀਰ ਭੈਣ 'ਤੇ ਹੈ ਜਿਸਦੀ ਜਮੀਰ ਜਾਗਦੀ ਹੈ।

ਸੋ ਇਸ ਲਈ ਹੁਣ ਘੱਟੋ ਘੱਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਰੱਖਣ ਵਾਲੇ ਜਾਗਰੂਕ ਵੀਰ, ਭੈਣਾਂ, ਪ੍ਰਚਾਰਕਾਂ ਅਤੇ ਆਗੂਆਂ ਨੂੰ ਸੱਚ ਦਾ ਸਾਥ ਦੇਣਾ ਚਾਹੀਦਾ ਹੈ। ਨਹੀਂ ਤਾਂ ਇਸ ਤਰਹਾਂ ਸੱਚ ਬੋਲਣ ਵਾਲਿਆਂ ਦੀ ਆਵਾਜ ਬੰਦ ਕਰਨ ਦੀ ਕੋਸ਼ਿਸ਼ ਕਰਣਗੇ। ਪਰ ਇਹ ਲੋਕ ਸਮਝ ਲੈਣ ਕਿ ਸੱਚ ਦੀ ਆਵਾਜ਼ ਨਾ ਕਦੇ ਬੰਦ ਹੋਈ ਹੈ, ਅਤੇ ਨਾ ਹੀ ਕਦੇ ਬੰਦ ਹੋਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top