Share on Facebook

Main News Page

ਜੋ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਦੀ ਹੀ ਗੱਲ ਕਰਦਾ ਹੈ, ਉਹ ਗੁਰੂ ਨਿੰਦਕ, ਗੁਰੂ ਵਿਰੋਧੀ, ਤੇ ਕੌਮ ਵਿਰੋਧੀ ਕਿਵੇਂ ?
-: ਨਵਯੋਧ ਸਿੰਘ ਹਰੀਕੇ

ਸਹਿ ਟਿਕਾ ਦਿਤੋਸੁ ਜੀਵਦੈ ॥੧॥
ਭਾਵ, ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਜਿੰਮੇਵਾਰੀ ਸੌਂਪੀ।
ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ
ੴ ਸਤਿਗੁਰ ਪ੍ਰਸਾਦਿ ॥ ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ ॥ ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ ॥ ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥ ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ ॥ ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥ ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥ ਸਹਿ ਟਿਕਾ ਦਿਤੋਸੁ ਜੀਵਦੈ ॥੧॥ {ਪੰਨਾ 966}
ਆਪਣੀ ਸਲਾਮਤੀ ਵਿਚ ਹੀ ਗੁਰੂ ਨਾਨਕ ਜੀ ਨੇ ਆਪਣੇ ਸਿੱਖ (ਬਾਬਾ ਲਹਣਾ ਜੀ) ਨੂੰ (ਗੁਰਿਆਈ ਦਾ) ਤਿਲਕ (ਬਾਬਾ ਲਹਣਾ ਜੀ ਨੂੰ) ਦੇ ਦਿੱਤਾ ।1।

ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ ਪੰਨਾ 966, ਸਤਰ 18

ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਨੂੰ ਸੌਂਪੀ।
ਗੁਰ ਅਮਰੁ ਗੁਰੂ ਸ੍ਰੀ ਸਤਿ ਕਲਿਜੁਗਿ ਰਾਖੀ ਪਤਿ ਅਘਨ ਦੇਖਤ ਗਤੁ ਚਰਨ ਕਵਲ ਜਾਸ ॥ ਪੰਨਾ 1399, ਸਤਰ 5

ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਸੌਂਪੀ।
ਸਭ ਬਿਧਿ ਮਾਨ੍ਯ੍ਯਿਉ ਮਨੁ ਤਬ ਹੀ ਭਯਉ ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥੪॥ ਪੰਨਾ 1399, ਸਤਰ 6

ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਅਰਜਨ ਸਾਹਿਬ ਨੂੰ ਸੌਂਪੀ।
ਗੁਰਿ ਰਾਮਦਾਸ ਅਰਜੁਨੁ ਵਰ੍ਯ੍ਯਉ ਪਾਰਸੁ ਪਰਸੁ ਪ੍ਰਮਾਣੁ ॥੪॥ ਪੰਨਾ 1407, ਸਤਰ 10

ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੌਂਪੀ।
ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ॥ ਭਾਈ ਗੁਰਦਾਸ ਵਾਰ 1

ਗੁਰੂ ਹਰਗੋਬਿੰਦ ਸਾਹਿਬਜੀ ਨੇ ਹਰਿ ਰਾਇ ਜੀ ਨੂੰ ਸੌਂਪੀ।
ਸ਼ਹਿਨਸ਼ਾਹਿ ਹੱਕ ਨਸਕ, ਗੁਰੂ ਕਰਤਾ ਹਰਿ
ਫ਼ਰਮਾ-ਦਿਹੇ ਨਹੁ ਤਬਕ, ਗੁਰੂ ਕਰਤਾ ਹਰਿ ਰਾਇ ॥90॥ ਭਾਈ ਨੰਦਲਾਲ ਵਾਰ 1

ਗੁਰੂ ਹਰਿ ਰਾਇ ਜੀ ਨੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਸੌਂਪੀ।
ਗੁਰੂ ਹਰ ਕਿਸ਼ਨ ਆਂ ਹਮਾਂ ਫ਼ਜ਼ਲੋ ਜ਼ੂਦ ਹਕਸ਼ ਅਜ਼ ਹਮਾਂ ਖ਼ਾਸਗਾਂ ਬਰ ਸਤੂਦ ॥93॥ ਭਾਈ ਨੰਦਲਾਲ ਵਾਰ 1

ਗੁਰੂ ਹਰਿ ਕ੍ਰਿਸ਼ਨ ਜੀ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਸੌਂਪੀ।
ਗੁਰੂ ਤੇਗ਼ ਬਹਾਦੁਰ ਆਂ ਸਰਾਪਾ ਅਫ਼ਜ਼ਾਲਜ਼ੀਨਤ-ਆਰਾਇ ਮਹਿਫਲਿ ਜਾਹੋ ਜਲਾਲ ॥ 99 ॥ ਭਾਈ ਨੰਦਲਾਲ ਵਾਰ 1

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਤਸ਼ਾਹ ਇਸ ਗੁਰਤਾ ਦੇ ਵਾਰਿਸ ਬਣੇ।
ਸੋ ਗੁਰ ਤੇਗ ਬਹਾਦਰੰ ਸਤਿ ਸਰੂਪਨਾ ਸੋ ਗੁਰ ਗੋਬਿੰਦ ਸਿੰਘ ਹਰਿ ਕਾ ਰੂਪਨਾ ॥ ਭਾਈ ਨੰਦ ਲਾਲ

ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਬਦ ਗੁਰੂ ਦੇ ਰੂਪ ਵਿੱਚ ਸੰਗਤਾਂ ਨੂੰ ਹੁਕਮ ਦੇਣਾ ਕਿ ਗੁਰੂ ਗ੍ਰੰਥ ਸਾਹਿਬ ਜੀ ਭਾਵ ਸ਼ਬਦ ਗੁਰੂ ਹੀ ਸਿੱਖ ਸੰਗਤ ਦੇ ਜੁਗੋ ਜੁਗ ਮਾਰਗ ਦਰਸ਼ਕ ਹਨ । ਭਾਈ ਨੰਦ ਲਾਲ ਜੀ ਜੀ ਆਪਣੀ ਲਿਖਤ "ਜੋਤਿ ਬਿਗਾਸ" ਦੇ ਕਥਨ ਮੁਤਾਬਿਕ,

ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ
ਹਮਾ ਸ਼ਬਦਿ ਊ ਜ਼ੌਹਰੋ ਮਾਨਕ ਅਸਤ
॥28॥
ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਹਨ ਤੇ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਵਿੱਚ ਅਸਤ, ਭਾਵ ਭੇਦ ਹਨ।
ਗੁਰੂ ਗੋਬਿੰਦ ਸਿੰਘ ਜੀ ਸ਼ਬਦ ਗੁਰੂ ਵਿੱਚ ਲੀਨ (ਅਸਤ) ਹਨ।

ਗੁਰ ਬਾਣੀ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ,
ਸਭ ਦ੍ਰਿਸ਼ਟਾਂਤ ਇਹ ਸਾਬਿਤ ਕਰਦੇ ਹਨ ਕਿ ਸਰੀਰ ਹੁੰਦਿਆਂ ਵੀ ਸਾਡਾ ਗੁਰੂ ਸ਼ਬਦ ਹੀ ਹੈ

ਜੋ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਦੀ ਹੀ ਗੱਲ ਕਰਦਾ ਹੈ, ਉਹ ਗੁਰੂ ਨਿੰਦਕ, ਗੁਰੂ ਵਿਰੋਧੀ, ਤੇ ਕੌਮ ਵਿਰੋਧੀ ਕਿਵੇਂ ?

ਇਹ ਜੋ ਅਖੌਤੀ ਜਥੇਦਾਰ ਵਾਰ ਵਾਰ ਫੋਕੇ ਹੁਕਮ ਜੇ ਸੁਨਾਈ ਜਾਂਦੇ ਨੇ ਕਿ ਗੁਰੂ ਨਿੰਦਕਾਂ ਦਾ ਬਾਈਕਾਟ ਕਰੋ, ਇਹਨਾਂ ਨੂੰ ਕੋਈ ਪੰਥ ਦਰਦੀ ਪੁਛੇਗਾ, ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਨ ਵਾਲਾ ਪੰਥ ਵਿਰੋਧੀ ਕਿਵੇਂ ਹੋਇਆ ?

ਕਮਾਲ ਹੋ ਗਈ, ਛੋਟੇ ਹੁੰਦੇ ਸਾਂ ਤਾਂ ਟਕਸਾਲੀ, ਨਾਨਕਸਰੀਏ, ਨਿਹੰਗ ਜਥੇਬੰਦੀਆਂ, ਅਖੰਡ ਕੀਰਤਨੀਏ, ਮਿਸ਼ਨਰੀ ਕਾਲਜਾਂ ਵਾਲੇ ਸ਼੍ਰੋਮਣੀ ਕਮੇਟੀ, ਤੇ ਹੋਰ ਅਨੇਕਾਂ ਸੰਸਥਾਂਵਾਂ ਨੇ ਇਹ ਸੰਘ ਪਾੜ ਪਾੜ ਕੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਹੀ ਸਾਡਾ ਗੁਰੂ ਹੈ, ਕੇਵਲ ਇਸ ਦੇ ਸਿਧਾਂਤ ਮੰਨੋ।

ਜੇ ਅੱਜ ਅਸੀਂ ਕੇਵਲ ਇੱਕ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨ ਤੇ ਪ੍ਰਚਾਰ ਰਹੇ ਹਾਂ, ਤਾਂ ਕਿਰਪਾਨਾਂ, ਡਾਂਗਾਂ, ਗੰਦੀਆਂ ਗਾਲਾਂ, ਬੰਬਾਂ ਨਾਲ ਡਰਾ ਕੇ ਕਹਿੰਦੇ ਜੇ ਖ਼ਬਰਦਾਰ ਜੇ ਇੱਕ ਦੀ ਗੱਲ ਕੀਤੀ।

ਸਾਨੂੰ ਹੁਣ ਫੈਸਲਾ ਕਰਕੇ ਦੱਸ ਦਿਉ, ਕਿ ਕਿਨੂੰ ਮੰਨੀਏ ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top