Share on Facebook

Main News Page

ਟਕਸਾਲੀ ਖਾਜ” ਤੇ “ਅਕਾਲੀ ਖੁਰਕਦੇ ਕੀਟਾਣੂੰ (ਨਵੀਂ ਖੋਜ, ਇੱਕ ਵਿਅੰਗ)
-: ਇੰਦਰਜੀਤ ਸਿੰਘ, ਕਾਨਪੁਰ

ਅੱਜ ਪੰਥ ਦੇ “ਨਿਰੋਗ” ਅਤੇ “ਨਿਆਰੇ” ਪਿੰਡੇ ਨੂੰ “ਟਕਸਾਲੀ ਖਾਜ” ਤੇ “ਅਕਾਲੀ ਖੁਰਕ” ਨਾਮ ਦੀਆਂ ਦੋ ਬੀਮਾਰੀਆਂ ਲਗ ਚੁਕੀਆਂ ਹਨ। ਜੇ ਜਲਦੀ ਇਨਾਂ ਦਾ ਇਲਾਜ ਨਾਂ ਕੀਤਾ ਗਇਆ ਤਾਂ ਇਹ ਪੂਰੇ ਪੰਥ ਨੂੰ ਆਪਣੀ ਲਪੇਟ ਵਿੱਚ ਲੈ ਲੈਣ ਗੀਆਂ।

ਇਨਾਂ ਦੇ ਖਤਰਨਾਕ “ਜੀਵਾਣੂ” ਇੱਕ ਦੂਜੇ ਨਾਲ ਮਿਲ ਕੇ ਆਪਣੇ ਨਾਪਾਕ ਜ਼ਖਮ ਕੌਮ ਦੇ ਪਿੰਡੇ 'ਤੇ ਬਣਾਈ ਜਾ ਰਹੇ ਹਨ। “ਨਾਨਕ ਸ਼ਾਹੀ ਕੈਲੰਡਰ” ਨਾਮ ਦੇ ਸੋਹਣੇ ਤੇ ਪਿਆਰੇ ਅੰਗ ਤੇ “ਟਕਸਾਲੀ ਖਾਜ” ਦੇ ਕੀਟਾਣੁਆਂ ਨੇ “ਅਕਾਲੀ ਖੁਰਕ” ਦੇ ਕੀਟਾਣੂਆਂ ਨਾਲ ਮਿਲ ਕੇ ਐਸਾ ਅਟੈਕ ਕੀਤਾ ਕੇ ਜਿਸ ਨਾਲ ਉਸ ਅੰਗ ਦਾ ਰੂਪ ਹੀ ਵਿਕ੍ਰਤ ਹੋ ਗਇਆ।

ਇਸ “ਟਕਸਾਲੀ ਖਾਜ” ਦੇ ਕੀਟਾਣੂ ਇੱਕ ਵਿਸ਼ੈਲੇ “ਮੱਕੜ” ਦੇ ਸ਼ਰੀਰ ਵਿੱਚ ਪਲਦੇ ਹਨ, ਅਤੇ ਜਦੋਂ ਉਹ ਕਿਸੇ ਨੂੰ ਕਟਦਾ ਹੈ, ਤੇ ਇਹ ਕੀਟਾਣੂ ਉਸ ਬੰਦੇ ਦੇ ਸ਼ਰੀਰ ਵਿੱਚ ਪ੍ਰਵੇਸ਼ ਕਰਕੇ ਉਸ ਨੂੰ ਫੌਰਨ ਆਪਣੀ ਲਪੇਟ ਵਿੱਚ ਲੈ ਲੈਂਦੇ ਹਨ। ਅਕਾਲੀ ਖਾਜ ਦੇ ਜੀਵਾਣੂ “ਬਾਦਲਾਂ” ਤੋਂ ਨਿਕਲਦੇ ਹਨ, ਜਿਸ ਪਿੰਡੇ ਤੇ ਮੀਂਹ ਬਣ ਕੇ ਵਸਦੇ ਹਨ, ਉਸ ਨੂੰ ਇਹ ਰੋਗ ਪੈਦਾ ਕਰ ਦੇਂਦੇ ਹਨ।

ਅਕਾਲੀ ਖੁਰਕ ਦੇ ਜੀਵਾਣੂਆਂ ਵਿੱਚ “ਆਰ. ਐਸ. ਐਸ.” ਨਾਮ ਦਾ “ਡੀ. ਐਨ. ਏ.” ਤੇ “ਜੀਨਸ” ਹੁੰਦੇ ਹਨ, ਜੋ ਬਹੁਤ ਹੀ ਖਤਰਨਾਕ ਢੰਗ ਨਾਲ ਪੂਰੇ ਸ਼ਰੀਰ ਵਿੱਚ ਫੈਲ ਕੇ ਉਸ ਨੂੰ ਅੰਦਰੋ ਅੰਦਰ ਕਮਜੋਰ ਅਤੇ ਖੋਖਲਾ ਕਰਦੇ ਹਨ। ਸਭ ਤੋਂ ਖਤਰਨਾਕ ਗਲ ਇਹ ਹੈ ਕੇ ਇਹ ਉਸ ਪੰਥ ਦੇ ਸ਼ਰੀਰ ਦੇ ਖੂਨ ਵਿੱਚ ਮੌਜੂਦ “ਪੰਥਕ ਬਾਣੇ” ਨਾਮ ਦੇ ਸੈਲਾਂ ਨਾਲ ਹੂ ਬ ਹੂ ਮਿਲਦੇ ਜੁਲਦੇ ਹਨ ਤੇ ਉਨਾਂ ਨਾਲ ਘੁਲ ਮਿਲ ਕੇ ਅਟੈਕ ਕਰਦੇ ਹਨ। “ਪੰਥਕ ਬਾਣੇ” ਨਾਲ ਹੂ-ਬ-ਹੂ ਮਿਲਦੇ ਜੁਲਦੇ ਹੋਣ ਕਰਕੇ ਇਨਾਂ ਦੀ ਪਹਿਚਾਨ ਕਰਨਾਂ ਬਹੁਤ ਮੁਸ਼ਕਿਲ ਹੂੰਦਾ ਹੈ। ਇਸ ਲਈ ਇਸ ਦਾ ਇਲਾਜ ਵੀ ਕਰਨਾ ਔਖਾ ਹੁੰਦਾ ਹੈ।

ਇਹ ਦੋ ਬੀਮਾਰੀਆਂ ਕੌਮ ਦੇ ਸ਼ਰੀਰ ਵਿੱਚ ਬਹੁਤ ਤੇਜ਼ੀ ਨਾਲ ਇਸ ਕਰਕੇ ਵਧ ਰਹੀਆਂ ਨੇ ਕਿਉ ਕੇ ਕੌਮ ਨਾ ਤਾਂ ਕੋਈ ਪਰਹੇਜ ਕਰ ਰਹੀ ਹੈ, ਤੇ ਨਾਂ ਹੀ ਸਹੀ ਦਵਾਈ ਤੇ ਖੁਰਾਕ ਹੀ ਲੈ ਰਹੀ ਹੈ। “ਡੇਰੇ ਦਾਰ” ਤੇ “ਅਖੌਤੀ ਬਾਬੇ” ਨਾਮ ਦੇ “ਨੀਮ ਹਕੀਮ” ਕੌਮ ਦਾ ਇਲਾਜ ਕਰ ਰਹੇ ਹਣ। ਜੋ ਦਵਾਈ ਦੇ ਨਾਮ 'ਤੇ ਜ਼ਹਿਰ ਵੰਡ ਰਹੇ ਹਨ। ਇਸ ਲਈ ਇਹ ਰੋਗ ਹੋਰ ਵਦਧਾ ਹੀ ਜਾ ਰਿਹਾ ਹੈ। ਇਹ ਨੀਮ ਹਕੀਮ ਬਹੁਤੇ ਪੰਜਾਬ ਵਿੱਚ ਹਨ ਇਸ ਲਈ, ਪੰਥ ਦਾ ਚੇਹਰਾ “ਪੰਜਾਬ” ਇਸ ਬੀਮਾਰੀ ਤੋਂ ਸਬਤੋਂ ਜਿਆਦਾ ਪ੍ਰਭਾਵਿਤ ਹੋਇਆ ਹੈ।

ਪਤਿਤ ਪੁਣਾ, ਨਸ਼ੇ ਅਤੇ ਅੰਧ ਵਿਸ਼ਵਾਸ਼ ਨਾਮ ਦੇ ਜਹਰੀਲੇ “ਟਾਕਸਿਨ” ਉਸ ਨੂੰ ਬਦਸੂਰਤ ਬਣਾ ਚੁਕੇ ਹਨ। ਇਸ ਦਾ ਇਲਾਜ ਕਰਨ ਵਾਲੇ ਪੰਥ ਦਰਦੀਆਂ ਦੀਆਂ ਡਿਗਰੀਆਂ ਖੁੱਸ ਚੁਕੀਆਂ ਹਨੇ ਅਤੇ ਕੁੱਝ ਨੂੰ ਪੰਥ ਨੇ ਆਪ ਛੇਕ ਦਿਤਾ ਹੋਇਆ ਹੈ। ਨੀਮ ਹਕੀਮਾਂ ਹੀ ਕੌਮ ਦਾ ਇਲਾਜ ਕਰ ਰਹੇ ਹਨ। ਇਸ ਬੀਮਾਰੀ ਦੀ ਦਵਾਈ ਵੀ ਹੈ।

ਐਸਾ ਨਹੀਂ ਕਿ ਇਹ ਲਾ ਇਲਾਜ ਬਿਮਾਰੀ ਹੈ। ਇਹ ਠੀਕ ਵੀ ਹੋ ਸਕਦੀ ਹੈ, ਬਸ਼ਰਤੇ ਇਸ ਲਈ ਸਹੀ ਦਵਾਈ ਜੋ ਇਸ ਰੋਗ ਲਈ ਬਣੀ ਹੈ, ਲਈ ਜਾਵੇ ਤੇ ਪਰਹੇਜ ਕੀਤਾ ਜਾਵੇ। ਗੁਰੂ ਗ੍ਰੰਥ ਸਾਹਿਬ ਜੀ ਦੀ “ਬਾਣੀ” ਹੀ ਇਸ ਦਾ “ਅਚੂਕ ਇਲਾਜ” ਹੈ, ਜੋ ਸਹੀ ਮਿਕਦਾਰ ਵਿੱਚ ਰੋਜ਼ਾਨਾਂ ਲਈ ਜਾਵੇ।

ਨੀਮ ਹਕੀਮਾਂ ਰਾਹੀਂ ਵੰਡੀ ਜਾ ਰਹੀਆਂ “ਬਚਿਤ੍ਰ ਨਾਟਕ” ਨਾਮ ਦੀਆਂ “ਜਹਰੀਲੀਆਂ ਪੁੜੀਆਂ” ਤਾਂ ਬਿਲਕੁਲ ਨਾ ਲਈਆਂ ਜਾਣ। ਇਹ ਇਸ ਰੋਗ ਨੂੰ ਹੋਰ ਵਧਾ ਦੇਂਦਿਆਂ ਹਨ। ਕੁੱਝ ਕੁ ਪਰਹੇਜ ਵੀ ਸਾਨੂੰ ਕਰਨੇ ਪੈਣਗੇ ਉਹ ਇਹ ਕੇ ਇਸ ਰੋਗ ਦੇ ਦੌਰਾਨ ਆਪਣੇ ਨੇੜੇ ਜਾਂ ਘਰ ਵਿੱਚ “ਹਉਮੈ” ਅਤੇ “ਚੌਧਰ” ਨਾਮ ਦੀ ਗੰਦਗੀ ਨੂੰ, ਵੜਣ ਨਾ ਦਿਤਾ ਜਾਵੇ ਤੇ ਇੱਕ ਜੁੱਟ ਹੋਕੇ ਇਸ “ਮਹਾਮਾਰੀ” ਦਾ ਇਲਾਜ ਕੀਤਾ ਜਾਵੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top