Share on Facebook

Main News Page

ਜਿਨ੍ਹਾਂ ਨਾਲ ਸਾਡੇ ਗੁਰੂ ਪਿਤਾ ਜੀ ਨੂੰ 13 ਜੰਗਾਂ ਲੜਨੀਆਂ ਪਈਆਂ, ਉਹਨਾਂ ਨਾਲ ਸਿੱਖ ਆਪਣਾ ਨਹੁੰ-ਮਾਸ ਦਾ ਰਿਸ਼ਤਾ ਬਣਾਈ ਫਿਰਦੇ ਹਨ
-: ਅਗਿਆਤ

ਸਿੱਖੋ! ਕੀ ਆਪਾਂ ਨੂੰ ਅਹਿਸਾਸ ਹੈ ਕਿ ਪਿਛਲੇ 100 ਸਾਲਾਂ ਤੋਂ ਆਪਣੇ ਦਿਲੋ-ਦਿਮਾਗ ਅੰਦਰ ਇਸਲਾਮ ਮਜ਼ਹਬ ਵਿਰੁੱਧ ਨਫਰਤ ਭਰਨ ਲਈ ਭਾਰਤੀਆਂ ਵੱਲੋਂ ਕੀ ਕੁੱਝ ਕੀਤਾ ਜਾ ਰਿਹੈ?

ਪੀਰ ਬੁੱਧੂ ਸ਼ਾਹ ਤੇ ਉਨ੍ਹਾਂ ਹੋਰ ਮੁਸਲਮਾਨਾਂ ਪ੍ਰਤੀ ਕਦੇ ਤੁਹਾਡੇ ਮਨ ਵਿੱਚ ਪਿਆਰ ਨਹੀਂ ਆਇਆ? ਜਿੰਨ੍ਹਾਂ ਨੇ ਗੁਰੂ ਨਾਲ ਸੱਚੀ ਪ੍ਰੀਤ ਨਿਭਾਈ ਹੈ।
ਆਪਾਂ ਕਦੇ ਉਹਨਾਂ ਮੁਸਲਮਾਨਾਂ ਦੀ ਗੱਲ ਕਿਉਂ ਨਹੀਂ ਕੀਤੀ, ਜਿਹੜੇ ਸਿੱਖੀ ਤੇ ਸਿੱਖਾਂ ਦੇ ਬਿਲਕੁੱਲ ਨੇੜੇ ਰਹੇ ਹਨ।
ਸਾਨੂੰ ਹਰ ਮੁਸਲਮਾਨ ਔਰੰਗਜੇਬ,
ਜਕਰੀਆ ਖਾਨ,
ਮੱਸਾ ਰੰਘੜ,
ਵਜ਼ੀਰ ਖਾਨ ਤੇ ਫਰੁੱਖਸ਼ੀਅਰ ਹੀ ਕਿਉਂ ਦਿੱਸਦਾ ਹੈ?

ਆਖਿਰ ਉਹ ਵੀ ਤਾਂ ਸਨ,
ਜਿਹੜੇ ਸਾਡੇ ਗੁਰੂ ਨੂੰ ਪਿਆਰ ਕਰਦੇ ਸਨ ਤੇ ਇਸੇ ਕਰਕੇ ਮੁਗਲ ਹਕੂਮਤ ਦੇ ਹੱਥੋਂ ਕਸ਼ਟ ਭੋਗਦੇ ਰਹੇ।

ਹੋਰ ਵੀ ਬਹੁਤ ਮੁਸਲਮਾਨ ਹੋਏ ਹਨ,
ਜਿੰਨ੍ਹਾਂ ਨੇ ਸਿੱਖੀ ਤੇ ਸਿੱਖਾਂ ਨਾਲ ਨਫਰਤ ਨਹੀਂ, ਬਲਕਿ ਪਿਆਰ ਕੀਤਾ।

ਭਾਈ ਮਰਦਾਨਾ ਜੀ ਕੌਣ ਸਨ?
ਰਾਏ ਬੁਲਾਰ,
ਦੌਲਤ ਖਾਂ ਲੋਧੀ,
ਸਾਂਈ ਅੱਲ੍ਹਾ ਦਿੱਤਾ,
ਸੱਯਦ ਤੱਕੀ,
ਮੀਆਂ ਮਿੱਠਾ,
ਸ਼ਾਹ ਸਰਫ,
ਹਮਜ਼ਾ ਗੌਂਸ,
ਸਾਂਈ ਬੁੱਢਣ ਸ਼ਾਹ,
ਮਖਦੂਮ ਬਹਾਵਦੀਨ,
ਪੀਰ ਦਸਤਗੀਰ,
ਬਹਿਲੋਲ ਦਾਨਾ,
ਸੱਯਦ ਹਾਜੀ ਅਬਦੁੱਲ ਬੁਖਾਰੀ,
ਅਬਦੁੱਲ ਰਹਿਮਾਨ,
ਖਲੀਫਾ ਬੱਕਰ,
ਸੁਲਤਾਨ ਹਮੀਦ,
ਰੌਸ਼ਨ ਜ਼ਮੀਰ,
ਬਾਬਰ,
ਹਮਾਯੂੰ,
ਅੱਲਾਹ ਯਾਰ ਖਾਂ ਜੋਗੀ,
ਸ਼ਾਹ ਹੁਸੈਨ,
ਅਕਬਰ,
ਸਾਂਈ ਹਜ਼ਰਤ ਮੀਆਂ ਮੀਰ,
ਆਡਤ,
ਭਾਈ ਸੱਤਾ ਤੇ ਭਾਈ ਬਲਵੰਡ,
ਭਾਈ ਨੱਥਾ ਤੇ ਭਾਈ ਅਬਦੁਲਾ,
ਹਸਨ ਖਾਂ,
ਕੱਟੂ ਸ਼ਾਹ,
ਚੂਹੜ ਰਬਾਬੀ,
ਵਜ਼ੀਰ ਖਾਂ,
ਸਾਂਈ ਦੌਲੇ ਸ਼ਾਹ,
ਬਾਬਕ ਰਬਾਬੀ,
ਖਵਾਜ਼ਾ ਰੌਸ਼ਨ,
ਸੱਯਦ ਸ਼ਾਹ ਜਾਨੀ,
ਦਾਰਾ ਸ਼ਿਕੋਹ,
ਸਾਂਈ ਫਤਿਹ ਸ਼ਾਹ,
ਨਵਾਬ ਰਹੀਮ ਬਖਸ਼,
ਕਰੀਮ ਬਖਸ਼,
ਨਵਾਬ ਸ਼ਾਇਸਤਾ ਖਾਂ,
ਮੀਰਾ ਸ਼ਾਹ,
ਸੈਫ਼ ਖਾਂ,
ਮੁਹੰਮਦ ਖਾਂ ਪਠਾਣ ਗੜ੍ਹੀਨਜ਼ੀਰ,
ਦਰੋਗਾ ਅਬਦੁੱਲਾ ਖਵਾਜ਼ਾ,
ਸਾਂਈ ਭੀਖਣ ਸ਼ਾਹ,
ਪੀਰ ਆਰਫ ਦੀਨ,
ਕਾਜ਼ੀ ਸਲਾਰਦੀਨ,
ਮੀਰ ਗਿਆਸੁਦੀਨ,
ਕਰੀਮ ਬਖਸ਼ ਪਠਾਣ,
ਹਕੀਮ ਅਬੂ ਤਾਬ,
ਸੈਦ ਬੇਗ ਖਾਂ,
ਮੈਮੂੰ ਖਾਂ,
ਕੋਟਲਾ ਨਿਹੰਗ ਖਾਂ,
ਬੀਬੀ ਮੁਮਤਾਜ ਬੇਗਮ,
ਭਾਈ ਗਨੀ ਖਾਂ ਤੇ ਭਾਈ ਨਬੀ ਖਾਂ,
ਕਾਜੀ ਪੀਰ ਮੁਹੰਮਦ,
ਕਾਜੀ ਚਰਾਗ ਦੀਨ,
ਕਾਜੀ ਇਨਾਇਤ ਅਲੀ ਨੂਰਪੁਰੀਆ,
ਰਾਏ ਕੱਲ੍ਹਾ,
ਨੂਰਾ ਮਾਹੀ,
ਇਬਰਾਹੀਮ,
ਝੰਡੇ ਸ਼ਾਹ,
ਭਗਤ ਸ਼ੇਖ ਫਰੀਦ ਜੀ,
ਭਗਤ ਭੀਖਣ ਜੀ,
ਸਧਨਾ ਜੀ,
ਸੁਥਰੇ ਸ਼ਾਹ,
ਆਲਮ,
ਜਿੰਦਪੀਰ,
ਭਾਈ ਕਾਮਾਲ ਜੀ,
ਜਲਮਾ,
ਮਾਲੋ,
ਸੱਯਦ ਅਬਦੁੱਲ ਹੱਕ,
ਸੁਬੇਗ ਸ਼ਾਹ ਹਲਵਾਰੀਆ,
ਹਸਨ ਅਲੀ ਮੋਠੂ ਮਾਜਰੀਆ,
ਪੀਰ ਦਰਗਾਹੀ ਸ਼ਾਹ,

ਪੀਰ ਬੁੱਧੂ ਸ਼ਾਹ (ਏਸੇ ਹੀ ਪੀਰ ਬੁੱਧੂ ਸ਼ਾਹ ਜੀ ਨੇ ਮੁਗਲ ਹਕੂਮਤ ਦੇ ਖਿਲਾਫ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਵਿੱਚ ਆਪਣੇ 4 ਸਪੁੱਤਰ ਅਤੇ 700 ਮੁਰੀਦ ਸ਼ਹੀਦ ਕਰਵਾਏ ਸਨ) ਅਤੇ ਮਲੇਰਕੋਟਲਾ ਦਾ ਬਾਦਸ਼ਾਹ ਸ਼ੇਰ ਮੁਹੰਮਦ ਖਾਂ (ਜਿਸਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਹਾਅ ਦੀ ਨਾਅਰਾ ਮਾਰਿਆ ਸੀ।
ਇਹਨਾਂ ਵਰਗੇ ਮਹਾਨ ਇਤਿਹਾਸਕ ਪਾਤਰਾਂ ਨਾਲ ਗੁਰੂ ਘਰ ਜਾ ਕੀ ਰਿਸ਼ਤਾ ਰਿਹਾ ਹੈ?
ਸਿੱਖੋ! ਭੁੱਲ ਵੀ ਗਏ ਤੁਸੀਂ?

ਸਿੱਖ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਖੋਜ ਕਰਕੇ ਉਹਨਾਂ ਮੁਸਲਮਾਨਾਂ ਬਾਰੇ ਵੀ ਦੱਸਣ,
ਜਿੰਨ੍ਹਾਂ ਨੇ ਗੁਰੂ-ਘਰ ਨਾਲ ਪ੍ਰੀਤਾਂ ਨਿਭਾਈਆਂ ਹਨ।
ਜਿਨ੍ਹਾਂ ਨੇ ਧਰੋਹ ਕਮਾਇਆ,
ਉਹਨਾਂ ਬਾਰੇ ਦੱਸਣ ਵਾਲੇ ਤਾਂ ਬਥੇਰੇ ਹਨ।

ਭਾਰਤੀ ਹਕੂਮਤ ਸਾਡੇ ਦਿਮਾਗ ਵਿੱਚ ਬੱਸ ਇਹੀ ਗੱਲ ਘੁਸਾਉਣ 'ਤੇ ਲੱਗੀ ਹੋਈ ਹੈ, ਕਿ ਹਰ ਮੁਸਲਮਾਨ ਸਿੱਖਾਂ ਦਾ ਦੁਸ਼ਮਣ ਹੈ।

ਗੁਰੂ ਪਿਆਰਿਓ! ਯਾਦ ਰੱਖਿਓ,
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜਿੰਦਗੀ 'ਚ 14 ਜੰਗਾਂ ਲੜੀਆਂ ਤੇ 14 ਦੀਆਂ 14 ਹੀ ਜੰਗਾਂ ਜਿੱਤੀਆਂ।
ਜਿਨ੍ਹਾਂ ਵਿਚੋਂ 13 ਜੰਗਾਂ ਗੁਰੂ ਸਾਹਿਬ ਜੀ ਨੂੰ ਹਿੰਦੂਆਂ ਨਾਲ ਲੜਨੀਆਂ ਪਈਆਂ ਤੇ 1 ਜੰਗ ਔਰੰਗਜ਼ੇਬ ਦੇ ਖਿਲਾਫ।
ਉਹ ਵੀ ਹਿੰਦੂ ਪਹਾੜੀ ਰਾਜਿਆਂ ਦਵਾਰਾ ਔਰੰਗਜ਼ੇਬ ਨੂੰ ਭੜਕਾਉਣ 'ਤੇ ਹੀ ਗੁਰੂ ਜੀ ਨੂੰ ਉਹ ਜੰਗ ਮੁਗਲ ਹਕੂਮਤ ਨਾਲ ਲੜਨੀ ਪਈ।

ਹੁਣ ਤੁਸੀਂ ਆਪ ਹੀ ਸੋਚ ਲੋ ਪਿਆਰਿਓ!
ਜਿਨ੍ਹਾਂ ਨਾਲ ਸਾਡੇ ਗੁਰੂ ਪਿਤਾ ਜੀ ਨੂੰ 13 ਜੰਗਾਂ ਲੜਨੀਆਂ ਪਈਆਂ,
ਉਹਨਾਂ ਨਾਲ ਸਿੱਖ ਆਪਣਾ ਨਹੁੰ-ਮਾਸ ਦਾ ਰਿਸ਼ਤਾ ਬਣਾਈ ਫਿਰਦੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top